
ਮੁੱਖ ਮੰਤਰੀ ਦਫ਼ਤਰ ਰਾਹੀਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਰਾਓ...
ਨਵੀਂ ਦਿੱਲੀ: ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਸਿਆ ਕਿ ਜੁਲਾਈ-ਅਗਸਤ ਤਕ ਹੈਦਰਾਬਾਦ ਵਿਚ ਕੋਵਿਡ-19 ਵੈਕਸੀਨ ਤਿਆਰ ਹੋ ਸਕਦੀ ਹੈ। ਉਹਨਾਂ ਨੇ ਸੋਮਵਾਰ ਨੂੰ ਪੀਐਮ ਮੋਦੀ ਨਾਲ ਵੀਡੀਉ ਕਾਂਨਫਰੰਸਿੰਗ ਰਾਹੀਂ ਗੱਲਬਾਤ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ।
Vaccine
ਮੁੱਖ ਮੰਤਰੀ ਦਫ਼ਤਰ ਰਾਹੀਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਰਾਓ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੋਰੋਨਾ ਵਾਇਰਸ ਲਈ ਵੈਕਸੀਨ ਤਿਆਰ ਦਾ ਕੰਮ ਚਲ ਰਿਹਾ ਹੈ। ਸੰਭਾਵਨਾ ਹੈ ਕਿ ਭਾਰਤ ਵਿਚ ਹੀ ਵੈਕਸੀਨ ਤਿਆਰ ਹੋ ਜਾਵੇਗੀ। ਹੈਦਰਾਬਾਦ ਵਿਚ ਕੰਪਨੀਆਂ ਇਸ ਦੇ ਲਈ ਕਾਫੀ ਮਿਹਨਤ ਕਰ ਰਹੀਆਂ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਹੈਦਰਾਬਾਦ ਵਿਚ ਵੈਕਸੀਨ ਨੂੰ ਜੁਲਾਈ-ਅਗਸਤ ਤਕ ਤਿਆਰ ਕਰ ਲਿਆ ਜਾਵੇਗਾ।
Vaccine
ਜੇ ਵੈਕਸੀਨ ਉਪਲੱਬਧ ਹੋ ਜਾਵੇਗੀ ਤਾਂ ਇਹ ਸਥਿਤੀ ਬਦਲਣ ਵਿਚ ਸਹਾਇਕ ਹੋਵੇਗੀ। ਦਸ ਦਈਏ ਕਿ ਭਾਰਤ ਬਾਇਓਟੈਕ ਨੇ ਹਾਲ ਹੀ ਵਿਚ ਸੀਐਮ ਨੂੰ ਦਸਿਆ ਹੈ ਕਿ ਕੋਵਿਡ-19 ਵੈਕਸੀਨ ਤੇ ਕੰਮ ਚਲ ਰਿਹਾ ਹੈ। ਕੁੱਝ ਹੋਰ ਕੰਪਨੀਆਂ ਵੀ ਇਸ ਤਰ੍ਹਾਂ ਦੀ ਕਵਾਇਦ ਵਿਚ ਲੱਗੀਆਂ ਹੋਈਆਂ ਹਨ। ਉੱਥੇ ਹੀ ਬੈਠਕ ਦੌਰਾਨ ਸੀਐਮ ਰਾਓ ਨੇ ਪ੍ਰਧਾਨ ਮੰਤਰੀ ਨੂੰ ਟ੍ਰੇਨਾਂ ਨੂੰ ਫਿਰ ਤੋਂ ਚਲਾਉਣ ਲਈ ਨਹੀਂ ਕਿਹਾ।
Coronavirus
ਗੌਰਤਲਬ ਹੈ ਕਿ ਕੋਰੋਨਾ ਨੂੰ ਰੋਕਣ ਲਈ ਸਰਕਾਰ ਨੇ ਰੇਲਵੇ ਆਵਾਜਾਈ ਤੇ ਰੋਕ ਲਗਾਈ ਸੀ। ਉਹਨਾਂ ਕਿਹਾ ਕਿ ਟ੍ਰੇਨਾਂ ਦੀ ਆਵਾਜਾਈ ਨਾਲ ਵਾਇਰਸ ਫੈਲਣ ਦਾ ਖਤਰਾ ਹੈ ਕਿਉਂ ਕਿ ਹੋ ਸਕਦਾ ਹੈ ਕਿ ਕੁੱਝ ਯਾਤਰੀ ਕੋਰੋਨਾ ਨਾਲ ਪੀੜਤ ਹੋਣ ਜਾਂ ਉਹਨਾਂ ਵਿਚ ਵਾਇਰਸ ਦੇ ਹਲਕੇ ਲੱਛਣ ਹੋਣ। ਸੀਐਮ ਨੇ ਬੈਠਕ ਵਿਚ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਜ਼ਿਆਦਾਤਰ ਦੇਸ਼ ਦੇ ਮੁੱਖ ਸ਼ਹਿਰਾਂ ਵਿਚ ਦੇਖਣ ਨੂੰ ਮਿਲਿਆ ਹੈ।
Vaccine
ਜਿਹਨਾਂ ਵਿਚ ਦਿੱਲੀ, ਮੁੰਬਈ, ਚੇਨੱਈ ਅਤੇ ਹੈਦਰਾਬਾਦ ਵਰਗੇ ਸ਼ਹਿਰ ਸ਼ਾਮਲ ਹਨ। ਕੋਵਿਡ-19 ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਇਹਨਾਂ ਸ਼ਹਿਰਾਂ ਵਿਚ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਜੇ ਟ੍ਰੇਨਾਂ ਦੀ ਆਵਾਜਾਈ ਹੁੰਦੀ ਹੈ ਤਾਂ ਲੋਕ ਇਕ ਥਾਂ ਤੋਂ ਦੂਜੀ ਥਾਂ ਜਾਣਗੇ ਜੋ ਕਿ ਵਾਇਰਸ ਦੇ ਖਤਰੇ ਨੂੰ ਦਾਵਤ ਦੇਣ ਵਰਗਾ ਹੈ। ਨਾਲ ਹੀ ਟ੍ਰੇਨ ਵਿਚ ਯਾਤਰਾ ਕਰਨ ਵਾਲੇ ਹਰ ਵਿਅਕਤੀ ਨੂੰ ਕੁਆਰੰਟੀਨ ਵਿਚ ਰੱਖਣਾ ਵੀ ਸੰਭਵ ਨਹੀਂ ਹੈ।
Coronavirus
ਇਸ ਦੇ ਮੱਦੇਨਜ਼ਰ ਟ੍ਰੇਨਾਂ ਦੀ ਆਵਾਜਾਈ ਨਹੀਂ ਹੋਣੀ ਚਾਹੀਦੀ। ਕੋਰੋਨਾ ਵਿਸ਼ਾਣੂ ਦੇ ਰਾਜ ਦੀ ਆਰਥਿਕ ਸਥਿਤੀ ਤੇ ਪਏ ਪ੍ਰਭਾਵ ਨੂੰ ਦਰਸਾਉਂਦੇ ਹੋਏ ਰਾਓ ਨੇ ਕੇਂਦਰ ਸਰਕਾਰ ਤੋਂ ਰਾਜ ਸਰਕਾਰਾਂ ਦੇ ਕਰਜ਼ਿਆਂ ਨੂੰ ਤਹਿ ਕਰਨ, ਐਫਆਰਬੀਐਮ ਦੀ ਹੱਦ ਵਧਾਉਣ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਅਸਲ ਰਾਜਾਂ ਵਿੱਚ ਵਾਪਸ ਜਾਣ ਦੀ ਆਗਿਆ ਦੇਣ ਦੀ ਮੰਗ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।