
ਪਰ ਇਸ ਸਮੇਂ ਚੀਨ ਤੋਂ ਰਾਹਤ ਦਿੰਦੀ ਇਕ ਖ਼ਬਰ ਸਾਹਮਣੇ ਆਈ ਹੈ ਕਿ...
ਬੀਜਿੰਗ: ਪੂਰੀ ਦੁਨੀਆ ਗਲੋਬਲ ਸੰਕਟ ਕੋਵਿਡ-19 ਨਾਲ ਜੂਝ ਰਹੀ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਤਕਰੀਬਨ ਢਾਈ ਲੱਖ ਹੋ ਗਈ ਹੈ ਅਤੇ ਪੀੜਤ ਲੋਕਾਂ ਦੀ ਗਿਣਤੀ 37 ਲੱਖ ਨੂੰ ਪਾਰ ਹੋ ਗਈ ਹੈ। ਅਜਿਹੇ ਵਿੱਚ ਵਿਸ਼ਵ ਭਰ ਵਿੱਚ ਵੈਕਸੀਨ ਦਾ ਕੰਮ ਨੂੰ ਤੇਜ਼ ਹੋ ਗਿਆ ਹੈ।
Corona Virus Vaccine
ਪਰ ਇਸ ਸਮੇਂ ਚੀਨ ਤੋਂ ਰਾਹਤ ਦਿੰਦੀ ਇਕ ਖ਼ਬਰ ਸਾਹਮਣੇ ਆਈ ਹੈ ਕਿ ਚੀਨ ਵਿਚ ਬਣੀ ਕੋਰੋਨਾ ਵਾਇਰਸ ਵੈਕਸੀਨ ਬਾਂਦਰਾਂ 'ਤੇ ਕਾਰਗਰ ਸਾਬਤ ਹੋਈ ਹੈ। ਪਾਈਕੋਵੈਕ ਨਾਮ ਦਾ ਵੈਕਸੀਨ ਬੀਜਿੰਗ ਵਿੱਚ ਸਥਿਤ ਸਿਨੋਵਾਕ ਬਾਇਓਟੈਕ ਕੰਪਨੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਵੈਕਸੀਨ ਸਰੀਰ ਵਿਚ ਦਾਖਲ ਹੁੰਦੇ ਹੀ ਐਂਟੀਬਾਡੀਜ਼ ਬਣਾਉਣ ਲਈ ਇਮਿਊਨ ਸਿਸਟਮ ਤੇ ਜ਼ੋਰ ਦਿੰਦਾ ਹੈ ਅਤੇ ਐਂਟੀਬਾਡੀਜ਼ ਵਾਇਰਸ ਨੂੰ ਖ਼ਤਮ ਕਰਨ ਦਾ ਕੰਮ ਸ਼ੁਰੂ ਕਰ ਦਿੰਦੀ ਹੈ।
Vaccine
ਦਰਅਸਲ ਇਸ ਵੈਕਸੀਨ 'ਤੇ ਕੰਮ ਕਰ ਰਹੇ ਖੋਜਕਰਤਾਵਾਂ ਨੇ ਇਸ ਵੈਕਸੀਨ ਨੂੰ ਇਕ ਜਾਤੀ ਦੇ ਬਾਂਦਰਾਂ (ਰੀਸਸ ਮਕਾੱਕਸ)'ਤੇ ਅਜ਼ਮਾਇਆ ਅਤੇ ਫਿਰ ਤਿੰਨ ਹਫ਼ਤਿਆਂ ਬਾਅਦ ਬਾਂਦਰ ਨਾਵਲ ਕੋਰੋਨਾ ਵਾਇਰਸ ਨਾਲ ਪੀੜਤ ਕੀਤਾ ਗਿਆ। ਇੱਕ ਹਫ਼ਤੇ ਬਾਅਦ ਬਾਂਦਰਾਂ ਜਿਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਵੈਕਸੀਨ ਦਿੱਤੀ ਗਈ ਸੀ ਉਹਨਾਂ ਨੂੰ ਉਨ੍ਹਾਂ ਦੇ ਫੇਫੜਿਆਂ ਵਿੱਚ ਵਾਇਰਸ ਨਹੀਂ ਮਿਲਿਆ, ਜਿਸ ਦਾ ਸਪਸ਼ਟ ਅਰਥ ਹੈ ਕਿ ਇਹ ਟੀਕਾ ਪ੍ਰਭਾਵਸ਼ਾਲੀ ਅਤੇ ਸਫਲ ਹੈ।
Vaccine
ਇਸ ਦੌਰਾਨ ਬਾਂਦਰ ਜਿਨ੍ਹਾਂ ਨੂੰ ਪਾਈਕੋਵੈਕ ਨਾਮ ਦੀ ਇਹ ਵੈਕਸੀਨ ਨਹੀਂ ਦਿੱਤੀ ਗਈ ਸੀ ਉਹ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਗੰਭੀਰ ਨਮੂਨੀਆ ਹੈ। ਇਸ ਵੈਕਸੀਨ ਦਾ ਹੁਣ ਇਨਸਾਨਾਂ 'ਤੇ ਟੈਸਟ ਕੀਤਾ ਜਾਵੇਗਾ। ਇਹ ਨਹੀਂ ਕਿ ਪਾਈਕੋਵੈਕ ਇਕਲੌਤਾ ਟੀਕਾ ਹੈ ਜੋ ਮਹਾਂਮਾਰੀ ਨੂੰ ਖ਼ਤਮ ਕਰਨ ਦੀ ਉਮੀਦ ਰੱਖਦਾ ਹੈ ਜਿਸ ਨੇ ਵਿਸ਼ਵ ਭਰ ਵਿਚ ਸੈਂਕੜੇ ਹਜ਼ਾਰ ਲੋਕਾਂ ਦੀ ਮੌਤ ਕੀਤੀ ਪਰ ਚੀਨੀ ਮਿਲਟਰੀ ਇੰਸਟੀਚਿਊਟ ਦੁਆਰਾ ਬਣਾਈ ਗਈ ਇਕ ਹੋਰ ਵੈਕਸੀਨ ਵੀ ਮਨੁੱਖਾਂ 'ਤੇ ਪਰਖੀ ਜਾ ਰਹੀ ਹੈ।
Vaccine
ਸਿਨੋਫਰਮ ਕੰਪਨੀ ਦਾ ਉਤਪਾਦ ਜੋ ਪਾਈਕੋਵੈਕ ਵਰਗੀ ਵਿਧੀ ਦੀ ਵਰਤੋਂ ਕਰਦਾ ਹੈ, ਕਲੀਨਿਕਲ ਅਜ਼ਮਾਇਸ਼ਾਂ ਦੇ ਦੂਜੇ ਪੜਾਅ ਵਿੱਚ ਦਾਖਲ ਹੋ ਗਿਆ ਹੈ। ਪਰ ਇਸ ਸਮੇਂ ਵੈਕਸੀਨ ਦੇ ਆਖਰੀ ਪੜਾਅ ਤੇ ਪਹੁੰਚਣ ਲਈ ਰਸਤਾ ਥੋੜਾ ਮੁਸ਼ਿਕਲ ਹੈ। ਆਉਣ ਵਾਲੇ ਸਮੇਂ ਵਿਚ ਇਸ ਵੈਕਸੀਨ ਦੇ ਨਿਰਮਾਤਾਵਾਂ ਨੂੰ ਵੈਕਸੀਨ ਟੈਸਟ ਲਈ ਵਲੰਟੀਅਰ ਲੱਭਣਾ ਮੁਸ਼ਕਲ ਹੋ ਸਕਦਾ ਹੈ ਕਿਉਂ ਕਿ ਇਸ ਸਮੇਂ ਚੀਨ ਵਿਚ ਕੋਰੋਨਾ ਵਾਇਰਸ ਦੇ ਰੋਗੀਆਂ ਦੀ ਗਿਣਤੀ ਸਿਰਫ ਸੈਂਕੜਿਆਂ ਵਿਚ ਹੀ ਹੈ।
Vaccine
ਇਹੀ ਸਥਿਤੀ 2003 ਵਿਚ ਸਾਰਸ ਦੀ ਵੈਕਸੀਨ ਬਣਾਉਣ ਦੌਰਾਨ ਵੀ ਹੋਈ ਸੀ ਪਰ ਚੀਨ ਚਹੇਗਾ ਕਿ ਜਲਦ ਤੋਂ ਜਲਦ ਦੁਨੀਆ ਲਈ ਵੈਕਸੀਨ ਬਣਾਈ ਜਾਵੇ ਤਾਂ ਕਿ ਪੂਰੀ ਦੁਨੀਆ ਦੇ ਲੋਕਾਂ ਦਾ ਭਲਾ ਹੋ ਸਕੇ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਕਈ ਵਾਰ ਕਹਿ ਚੁੱਕਾ ਹੈ ਕਿ ਬਿਨਾਂ ਪ੍ਰਭਾਵੀ ਵੈਕਸੀਨ ਜਾਂ ਦਵਾਈ ਦੇ ਕੋਰੋਨਾ ਵਾਇਰਸ ਤੇ ਕਾਬੂ ਪਾਉਣਾ ਮੁਸ਼ਕਿਲ ਹੈ।
ਸੰਯੁਕਤ ਰਾਸ਼ਟਰ ਦਾ ਵੀ ਕਹਿਣਾ ਹੈ ਕਿ ਆਮ ਜੀਵਨ ਵਿਚ ਵਾਪਸ ਆਉਣ ਲਈ ਵੈਕਸੀਨ ਹੀ ਇਕ ਵਿਕਲਪ ਬਚਿਆ ਹੈ। ਉਸ ਦੇ ਲਈ ਦੁਨੀਆ ਨੂੰ ਵੈਕਸੀਨ ਬਣਾਉਣ ਵਿਚ ਮਦਦ ਕਰਨ ਦੀ ਜ਼ਰੂਰ ਹੈ ਨਾਲ ਹੀ ਇਸ ਦੀ ਫੰਡਿੰਗ ਲਈ ਵੀ ਇਕਜੁਟ ਹੋਣ ਦੀ ਵੀ ਜ਼ਰੂਰਤ ਹੈ।
ਖੈਰ, ਇਸ ਸਮੇਂ ਹਰ ਕੋਈ ਉਮੀਦ ਕਰਦਾ ਹੈ ਕਿ ਕੋਰੋਨਾ ਵੈਕਸੀਨ ਜਲਦੀ ਤਿਆਰ ਹੋ ਜਾਵੇਗੀ ਅਤੇ ਪੂਰਾ ਸੰਸਾਰ ਇਸ ਘਾਤਕ ਬਿਮਾਰੀ ਤੋਂ ਮੁਕਤ ਹੋ ਜਾਵੇਗਾ। ਇਸ ਸਮੇਂ ਚੀਨ ਤੋਂ ਇਲਾਵਾ ਅਮਰੀਕਾ, ਇਟਲੀ, ਫਰਾਂਸ, ਜਰਮਨੀ, ਭਾਰਤ, ਇਜ਼ਰਾਈਲ Hindi News ਆਦਿ ਦੇਸ਼ ਵੀ ਵੈਕਸੀਨ ਲਗਾ ਰਹੇ ਹਨ। ਜੇ ਇਹ ਦੇਸ਼ ਵੈਕਸੀਨ ਲਗਾਉਂਦੇ ਹਨ, ਤਾਂ ਇਹ 21 ਵੀਂ ਸਦੀ ਵਿਚ ਵਿਸ਼ਵ ਦੇ ਲੋਕਾਂ ਦੇ ਭਲੇ ਲਈ ਇਕ ਸਚਮੁੱਚ ਵਿਲੱਖਣ ਚੀਜ਼ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।