
ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕਟੌਤੀ ਦੀ ਕੋਈ ਤਜਵੀਜ਼ ਨਹੀਂ।
ਨਵੀਂ ਦਿੱਲੀ, 11 ਮਈ: ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕਟੌਤੀ ਦੀ ਕੋਈ ਤਜਵੀਜ਼ ਨਹੀਂ। ਇਸ ਸਬੰਧ ਵਿਚ ਆਈਆਂ ਖ਼ਬਰਾਂ ਬਾਰੇ ਪ੍ਰਤੀਕਰਮ ਦਿੰਦਿਟਾ ਮੰਤਰਾਲੇ ਨੇ ਟਵਿਟਰ 'ਤੇ ਲਿਖਿਆ, 'ਕੇਂਦਰ ਸਰਕਾਰ ਕਿਸੇ ਵੀ ਸ਼੍ਰੇਣੀ ਦੇ ਮੁਲਾਜ਼ਮਾਂ ਦੀ ਮੌਜੂਦਾ ਤਨਖ਼ਾਹ ਵਿਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਦੀ ਕੋਈ ਤਜਵੀਜ਼ ਵਿਚਾਰ-ਅਧੀਨ ਨਹੀਂ ਹੈ।'
ਮੰਤਰਾਲੇ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਗ਼ਲਤ ਅਤੇ ਬੇਬੁਨਿਆਦ ਹਨ। ਪਿਛਲੇ ਮਹੀਨੇ ਸਰਕਾਰ ਨੇ ਅਪਣੇ 50 ਲੱਖ ਮੁਲਾਜ਼ਮਾਂ ਅਤੇ 61 ਲੱਖ ਪੈਨਸ਼ਨਧਾਰਕਾਂ ਦੇ ਵਧੇ ਹੋਏ ਮਹਿੰਗਾਈ ਭੱਤੇ ਦੇ ਭੁਗਤਾਨ 'ਤੇ ਰੋਕ ਲਾ ਦਿਤੀ ਸੀ। ਕਿਹਾ ਗਿਆ ਹੈ ਕਿ ਸਰਕਾਰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਿੱਝਣ ਲਈ ਜ਼ਰੂਰੀ ਸਾਧਨ ਜੁਟਾਉਣ ਲਈ ਅਪਣੇ ਖ਼ਰਚੇ ਵਿਚ ਕਟੌਤੀ ਕਰ ਰਹੀ ਹੈ ਜਿਸ ਤਹਿਤ ਵਧਿਆ ਹੋਇਆ ਮਹਿੰਗਾਈ ਪੱਤਾ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਕ ਜਨਵਰੀ 2020 ਤੋਂ 30 ਜੂਨ 2021 ਵਿਚਾਲੇ ਮਹਿੰਗਾਈ ਭੱਤਾ ਮਦ ਵਿਚ ਕਿਸੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। (ਏਜੰਸੀ)