
ਜ਼ਖ਼ਮੀ ਪੁਲਿਸ ਕਰਮਚਾਰੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
ਇੰਫਾਲ: ਮਣੀਪੁਰ ਦੇ ਬਿਸ਼ਣੂਪੁਰ ਜ਼ਿਲ੍ਹੇ 'ਚ ਤੇਰਾ ਖੋਂਗਫੰਗਬੀ ਨੇੜੇ ਵੀਰਵਾਰ ਨੂੰ ਸ਼ੱਕੀ ਅਤਿਵਾਦੀਆਂ ਦੀ ਗੋਲੀਬਾਰੀ 'ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜ਼ਖ਼ਮੀ ਪੁਲਿਸ ਕਰਮਚਾਰੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ: ਟਵਿਟਰ CEO ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਐਲੋਨ ਮਸਕ, ਮਹਿਲਾ ਨੂੰ ਚੁਣਿਆ ਕੰਪਨੀ ਦਾ ਨਵਾਂ CEO
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਤੋਰਬੰਗ ਤੋਂ ਕੁੱਝ ਕਿਲੋਮੀਟਰ ਦੂਰ ਵਾਪਰੀ, ਜਿਥੇ ਹਾਲ ਹੀ ਵਿਚ ਸੂਬੇ ਵਿਚ ਪਹਿਲੀ ਵਾਰ ਹਿੰਸਾ ਭੜਕੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਲਾਕੇ 'ਚੋਂ ਅਤਿਵਾਦੀਆਂ ਨੂੰ ਭਜਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਤੋਰਗੰਬ ਵਿਚ ਦੋ ਲੋਕਾਂ ਨੂੰ ਸ਼ੱਕੀ ਅਤਿਵਾਦੀਆਂ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ। ਉਨ੍ਹਾਂ ਦਸਿਆ, “ਅਗਵਾ ਕੀਤੇ ਜਾਣ ਸਮੇਂ ਦੋਵੇਂ ਹਾਲ ਹੀ ਵਿਚ ਹੋਈ ਹਿੰਸਾ ਵਿਚ ਉਜੜੇ ਅਪਣੇ ਘਰ ਤੋਂ ਖਾਣ ਦਾ ਸਮਾਨ ਲਿਆਉਣ ਗਏ ਸੀ। ਉਨ੍ਹਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹਤਿਆ ਮਗਰੋਂ ਤਿਹਾੜ ਜੇਲ ਦੇ 90 ਤੋਂ ਵੱਧ ਅਧਿਕਾਰੀਆਂ ਦਾ ਤਬਾਦਲਾ
ਸੂਬੇ ਵਿਚ ਬਹੁਗਿਣਤੀ ਮੇਈਤੀ ਭਾਈਚਾਰੇ ਵਲੋਂ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿਚ ‘ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ ਵਲੋਂ 3 ਮਈ ਨੂੰ ਆਯੋਜਤ ‘ਆਦਿਵਾਸੀ ਇਕਜੁੱਟਤਾ ਮਾਰਚ’ ਦੌਰਾਨ ਚੁਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਦ ਖੇਤਰ ਵਿਚ ਹਿੰਸਾ ਭੜਕ ਗਈ ਸੀ, ਜੋ ਰਾਤੋ-ਰਾਤ ਪੂਰੇ ਸੂਬੇ ਵਿਚ ਫ਼ੈਲ ਗਈ।