ਖ਼ੁਦ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਬਣੇ ਰਹਿਣਗੇ ਐਲੋਨ ਮਸਕ
ਨਿਊਯਾਰਕ: ਅਰਬਪਤੀ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਟਵਿਟਰ ਦੇ ਸੀ.ਈ.ਓ. ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਮਸਕ ਨੇ ਕਿਹਾ ਕਿ ਉਨ੍ਹਾਂ ਨੇ ਟਵਿਟਰ ਦਾ ਨਵਾਂ ਸੀ.ਈ.ਓ. ਚੁਣ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਤਕ ਨਾਂ ਦਾ ਐਲਾਨ ਨਹੀਂ ਕੀਤਾ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ ਦੇ ਮਾਲਕ ਮਸਕ ਨੇ ਸੰਕੇਤ ਦਿਤਾ ਹੈ ਕਿ ਟਵਿਟਰ ਦੀ ਨਵੀਂ ਸੀ.ਈ.ਓ. ਇਕ ਮਹਿਲਾ ਹੋਵੇਗੀ।
ਇਹ ਵੀ ਪੜ੍ਹੋ: ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹਤਿਆ ਮਗਰੋਂ ਤਿਹਾੜ ਜੇਲ ਦੇ 90 ਤੋਂ ਵੱਧ ਅਧਿਕਾਰੀਆਂ ਦਾ ਤਬਾਦਲਾ
ਐਲੋਨ ਮਸਕ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੇ ਟਵਿਟਰ ਦਾ ਨਵਾਂ ਸੀ.ਈ.ਓ. ਚੁਣ ਲਿਆ ਹੈ। ਉਹ ਛੇ ਹਫ਼ਤਿਆਂ ਵਿਚ ਅਪਣੀ ਜ਼ਿੰਮੇਵਾਰੀ ਸੰਭਾਲ ਲਵੇਗੀ। ਉਨ੍ਹਾਂ ਲਿਖਿਆ ਕਿ ਮੈਂ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ। ਹੁਣ ਟਵਿਟਰ ਦੇ ਕਾਰਜਕਾਰੀ ਚੇਅਰਮੈਨ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਵਜੋਂ ਕੰਮ ਕਰਾਂਗਾ।
ਇਹ ਵੀ ਪੜ੍ਹੋ: ਪਰਮਿੰਦਰ ਸਿੰਘ ਪਾਪਾਟੋਏਟੋਏ ਆਕਲੈਂਡ ਕੌਂਸਲ ਵਲੋਂ ਐਥਨਿਕ ਕਮਿਊਨਿਟੀ ਸਲਾਹਕਾਰ ਨਿਯੁਕਤ
ਮਸਕ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਾਰਜਕਾਰੀ ਚੇਅਰਮੈਨ ਅਤੇ ਮੁੱਖ ਟੈਕਨਾਲੋਜੀ ਅਧਿਕਾਰੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ ਅਤੇ ਬਾਅਦ ਵਿਚ ਉਤਪਾਦਾਂ ਅਤੇ ਸਾਫਟਵੇਅਰ ਦੀ ਵੀ ਨਿਗਰਾਨੀ ਕਰਨਗੇ। ਐਲੋਨ ਮਸਕ ਨੇ ਪਿਛਲੇ ਮਹੀਨੇ ਦੇ ਅੰਤ 'ਚ ਟਵੀਟ ਕਰਕੇ ਯੂਜ਼ਰਸ ਨੂੰ ਵੱਡਾ ਸੰਕੇਤ ਦਿਤਾ ਸੀ। ਉਨ੍ਹਾਂ ਕਿਹਾ ਸੀ ਕਿ ਉਪਭੋਗਤਾਵਾਂ ਨੂੰ ਪ੍ਰਤੀ ਲੇਖ ਦੇ ਆਧਾਰ 'ਤੇ ਫੀਸ ਅਦਾ ਕਰਨੀ ਪਵੇਗੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਤੀਜੇ ਧਮਾਕੇ ਪਿੱਛੇ ਕਿਸ ਦੀ ਸਾਜ਼ਿਸ਼ ਕੰਮ ਕਰ ਰਹੀ ਹੈ
ਉਨ੍ਹਾਂ ਕਿਹਾ ਕਿ ਜੇਕਰ ਯੂਜ਼ਰ ਮਾਸਿਕ ਸਬਸਕ੍ਰਿਪਸ਼ਨ ਲਈ ਸਾਈਨ ਅਪ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਆਰਟੀਕਲ ਪੜ੍ਹਨ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਤੋਂ ਪਹਿਲਾਂ ਮਸਕ ਨੇ ਵੈਰੀਫਾਈਡ ਅਕਾਊਂਟ ਤੋਂ ਬਲੂ ਟਿਕ ਬਟਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੋ ਯੂਜ਼ਰ ਬਲੂ ਟਿਕ ਲਈ ਪੈਸੇ ਨਹੀਂ ਦੇਣਗੇ, ਉਨ੍ਹਾਂ ਨੂੰ ਬਲੂ ਟਿਕ ਨਹੀਂ ਮਿਲੇਗਾ।