Kejriwal road show: ਕੇਜਰੀਵਾਲ ਬੋਲੇ ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਮੁੜ ਜੇਲ੍ਹ ਨਹੀਂ ਜਾਣਾ ਪਵੇਗਾ

By : BALJINDERK

Published : May 12, 2024, 6:55 pm IST
Updated : May 12, 2024, 6:55 pm IST
SHARE ARTICLE
Kejriwal road show
Kejriwal road show

Kejriwal road show: ਮੋਤੀ ਨਗਰ ਰੋਡ ਸ਼ੋਅ 'ਚ ਕਿਹਾ ਕੇਜਰੀਵਾਲ ਨੇ

Kejriwal road show:  ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਮਨਾਥ ਭਾਰਤੀ ਦੇ ਸਮਰਥਨ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਤੀਨਗਰ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ 25 ਤਾਰੀਖ਼ ਨੂੰ ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਮੁੜ ਜੇਲ੍ਹ ਨਹੀਂ ਜਾਣਾ ਪਵੇਗਾ।

ਇਹ ਵੀ ਪੜੋ:Moga fraud News : ਮੋਗਾ 'ਚ ਵਿਅਕਤੀ ਨਾਲ ਮਕਾਨ ਵੇਚਣ ਦੇ ਨਾਂ ’ਤੇ 10 ਲੱਖ ਦੀ ਹੋਈ ਠੱਗੀ  

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਥੋੜ੍ਹਾ ਤੁਹਾਡੇ ਦਿਲ 'ਚ ਦਰਦ ਸੀ, ਥੋੜ੍ਹਾ ਇੱਧਰ ਦਰਦ ਸੀ। ਇਸ ਲਈ ਭਗਵਾਨ ਨੇ ਸਾਨੂੰ ਮਿਲਾ ਦਿੱਤਾ। ਇਹ ਲੋਕ ਕਹਿ ਰਹੇ ਹਨ ਕਿ 20 ਦਿਨਾਂ ਬਾਅਦ ਮੈਨੂੰ ਮੁੜ ਜੇਲ੍ਹ ਜਾਣਾ ਪਵੇਗਾ। ਜੇਕਰ ਤੁਸੀਂ ਲੋਕ 25 ਮਈ ਨੂੰ ਝਾੜੂ ਦਾ ਬਟਨ ਦਬਾ ਦੇਵੋਗੇ ਤਾਂ ਜੇਲ੍ਹ ਨਹੀਂ ਜਾਣਾ ਪਵੇਗਾ। ਮੇਰੀ ਗਲਤੀ ਇਹੀ ਹੈ ਕਿ ਮੈਂ ਤੁਹਾਡੇ ਬੱਚਿਆਂ ਲਈ ਸਕੂਲ ਬਣਾ ਦਿੱਤੇ। ਤੁਹਾਡੇ ਘਰ 'ਚ ਕੋਈ ਬੀਮਾਰ ਹੁੰਦਾ ਸੀ ਅਤੇ ਤੁਸੀਂ ਪ੍ਰਾਈਵੇਟ ਇਲਾਜ 'ਤੇ ਲੱਖਾਂ ਰੁਪਏ ਖਰਚ ਕਰਦੇ ਸੀ।

ਇਹ ਵੀ ਪੜੋ:IPL 2024 : ਰਾਜਸਥਾਨ ਰਾਇਲਜ਼ ਨੇ ਪੰਜ ਵਿਕਟਾਂ ’ਤੇ 141 ਦੌੜਾਂ ਬਣਾਈਆਂ 

ਕੇਜਰੀਵਾਲ ਨੇ ਕਿਹਾ,''ਮੈਂ ਤੁਹਾਡੇ  ਇਲਾਜ ਲਈ ਹਸਪਤਾਲ ਬਣਾ ਦਿੱਤੇ ਅਤੇ ਮੁਫ਼ਤ ਦਵਾਈ ਦਾ ਇੰਤਜ਼ਾਮ ਕੀਤਾ ਪਰ ਮੈਂ ਤਿਹਾੜ ਗਿਆ ਤਾਂ ਇਨ੍ਹਾਂ ਨੇ 15 ਦਿਨਾਂ ਤੱਕ ਮੈਨੂੰ ਇੰਸੁਲਿਨ ਨਹੀਂ ਦਿੱਤਾ। ਮੈਂ ਤੁਹਾਡੇ ਲਈ ਕੰਮ ਕੀਤੇ, ਇਸ ਲਈ ਇਨ੍ਹਾਂ ਨੇ ਜੇਲ੍ਹ ਭੇਜ ਦਿੱਤਾ। ਮੈਂ ਮੁੜ ਜੇਲ੍ਹ ਗਿਆ ਤਾਂ ਇਹ ਲੋਕ ਤੁਹਾਡੇ ਸਾਰੇ ਕੰਮ ਰੋਕ ਦੇਣਾ ਚਾਹੁੰਦੇ ਹਨ। ਭਾਜਪਾ ਵਾਲੇ ਤੁਹਾਡੇ ਸਕੂਲ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਚਾਹੁੰਦੇ ਹਨ।''

(For more news apart from Kejriwal if you press button of broom, then I will not have go jail again News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement