
ਮੰਗਲਵਾਰ ਦੁਪਹਿਰ ਨੂੰ ਇੰਦੌਰ ਦੇ ਅਪਣੇ ਖੁਦ ਦੇ ਘਰ ਵਿੱਚ ਭਇਯੂਜੀ ਮਹਾਰਾਜ ਨੇ ਆਪਣੇ ਆਪ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ।
ਇੰਦੌਰ, ਮੰਗਲਵਾਰ ਦੁਪਹਿਰ ਨੂੰ ਇੰਦੌਰ ਦੇ ਅਪਣੇ ਖੁਦ ਦੇ ਘਰ ਵਿੱਚ ਭਇਯੂਜੀ ਮਹਾਰਾਜ ਨੇ ਆਪਣੇ ਆਪ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇੰਦੌਰ ਸਥਿਤ ਮਹਾਰਾਜ ਦੇ ਘਰ ਪਹੁੰਚਕੇ ਉਨ੍ਹਾਂ ਦਾ ਪਿਸਟਲ, ਜਿਸ ਨਾਲ ਉਨ੍ਹਾਂ ਨੇ ਕਥਿਤ ਤੌਰ 'ਤੇ ਗੋਲੀ ਚਲਾਈ ਅਤੇ ਸੁਸਾਇਡ ਨੋਟ ਅਪਣੇ ਕਬਜ਼ੇ ਵਿਚ ਲੈ ਲਿਆ ਹੈ।
Bhaiuji Maharaj ਆਈਜੀ ਪੁਲਿਸ ਦਾ ਕਹਿਣਾ ਹੈ ਕਿ ਸੁਸਾਇਡ ਨੋਟ ਅਤੇ ਪਿਸਟਲ ਸੀਜ਼ ਕਰ ਦਿੱਤਾ ਹੈ ਅਤੇ ਕੇਸ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਲੈ ਕਿ ਪੁਲਿਸ ਵੱਲੋਂ ਪਰਿਵਾਰ ਵਾਲਿਆਂ ਨਾਲ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਡੀਆਈਜੀ ਮਿਸ਼ਰਾ ਨੇ ਕਿਹਾ ਹੈ ਕਿ ਸੁਸਾਇਡ ਨੋਟ ਵਿਚ ਮਹਾਰਾਜ ਨੇ ਮਾਨਸਿਕ ਤਨਾਅ ਦੀ ਗੱਲ ਲਿਖੀ ਹੈ ਪਰ ਉਹ ਕਿਸ ਗੱਲ ਨੂੰ ਲੈ ਕੇ ਤਨਾਅ ਵਿਚ ਸਨ, ਇਸਦਾ ਜ਼ਿਕਰ ਨਹੀਂ ਕੀਤਾ ਹੈ।
Bhaiuji Maharajਮਿਸ਼ਰਾ ਨੇ ਕਿਹਾ ਕਿ ਹਲੇ ਕੁੱਝ ਵੀ ਕਹਿਣਾ ਅਸੰਭਵ ਹੈ, ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕੇਗਾ। ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਕਾਫ਼ੀ ਲੋਕਾਂ ਦੇ ਹਰਮਨ ਪਿਆਰੇ ਰਹੇ ਭਇਯੂਜੀ ਅੱਗੇ ਹਾਲ ਹੀ ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਮੰਤਰੀ ਬਣਨ ਦਾ ਪ੍ਰਸਤਾਵ ਰੱਖਿਆ ਸੀ ਪਰ ਉਨ੍ਹਾਂ ਨੇ ਇਸ ਲਈ ਇਨਕਾਰ ਕਰ ਦਿੱਤਾ ਸੀ। ਭਇਯੂਜੀ ਮਹਾਰਾਜ ਦਾ ਸੁਸਾਇਡ ਨੋਟ ਸਾਹਮਣੇ ਆਇਆ ਹੈ, ਜਿਸ ਵਿਚ ਅੰਗਰੇਜ਼ੀ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿਚ ਲਿਖਿਆ ਹੈ ਕਿ ਪਰਿਵਾਰ ਦੀ ਦੇਖਭਾਲ ਲਈ ਕਿਸੇ ਨੂੰ ਹੋਣਾ ਚਾਹੀਦਾ ਹੈ।
Bhaiuji Maharaj ਮੈਂ ਜਾ ਰਿਹਾ ਹਾਂ, ਤਨਾਅ ਅਤੇ ਚਿੰਤਾ ਵਿਚ ਹਾਂ। ਭਇਯੂਜੀ ਦੇ ਕਈ ਨੇਤਾਵਾਂ ਨਾਲ ਵੀ ਕਾਫ਼ੀ ਨੇੜਲੇ ਸੰਬੰਧ ਸਨ। ਅਜਿਹੇ ਵਿਚ ਕਈ ਤਰ੍ਹਾਂ ਦੀਆਂ ਗੱਲਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਕਹੀਆਂ ਜਾ ਰਹੀਆਂ ਹਨ। ਕਾਂਗਰਸ ਦੇ ਨੇਤਾ ਮਾਨਕ ਅਗਰਵਾਲ ਨੇ ਭਇਯੂਜੀ ਮਹਾਰਾਜ ਦੀ ਖੁਦਕੁਸ਼ੀ ਉਤੇ ਸਵਾਲ ਚੁੱਕੇ ਹਨ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਸਰਕਾਰ ਦਾ ਉਨ੍ਹਾਂ ਉੱਤੇ ਸਮਰਥਨ ਦੇਣ ਅਤੇ ਸਹੂਲਤਾਂ ਨੂੰ ਸਵੀਕਾਰ ਕਰਨ ਦਾ ਦਬਾਅ ਸੀ, ਜਿਸਨੂੰ ਉਨ੍ਹਾਂ ਵੱਲੋਂ ਠੁਕਰਾ ਦਿੱਤਾ ਗਿਆ ਸੀ।