
ਅਮਰੀਕਾ ਦੀ ਬਾਇਓਟੈੱਕ ਕੰਪਨੀ Moderna ਨੇ ਅਪਣੀ ਵੈਕਸੀਨ ਦਾ ਫਾਈਨਲ ਟ੍ਰਾਇਲ ਜੁਲਾਈ ਵਿਚ ਕਰਨ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਕਈ ਦੇਸ਼ਾਂ ਵਿਚ ਜਾਰੀ ਹੈ। ਇਸ ਦੌਰਾਨ ਅਮਰੀਕਾ ਦੀ ਬਾਇਓਟੈੱਕ ਕੰਪਨੀ Moderna ਨੇ ਅਪਣੀ ਵੈਕਸੀਨ ਦਾ ਫਾਈਨਲ ਟ੍ਰਾਇਲ ਜੁਲਾਈ ਵਿਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਅਪਣੇ ਟੈਸਟਿੰਗ ਦੇ ਫਾਈਨਲ ਟ੍ਰਾਇਲ ਵਿਚ ਪਹੁੰਚ ਚੁੱਕੀ ਹੈ ਅਤੇ ਉਹ ਜੁਲਾਈ ਮਹੀਨੇ ਵਿਚ 30 ਹਜ਼ਾਰ ਲੋਕਾਂ ‘ਤੇ ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਕਰੇਗੀ।
Corona virus
ਇਹਨਾਂ ਵਿਚੋਂ ਕੁਝ ਲੋਕਾਂ ਨੂੰ ਰੀਅਲ ਸ਼ਾਟ ਦਿੱਤਾ ਜਾਵੇਗਾ ਜਦਕਿ ਕੁਝ ਲੋਕਾਂ ਨੂੰ ਡਮੀ ਸ਼ਾਟ ਦਿੱਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਵਾਂ ਵਿਚੋਂ ਕਿਸ ਸਮੂਹ ਦੇ ਲੋਕ ਜ਼ਿਆਦਾ ਸੰਕਰਮਿਤ ਹਨ। ਕੈਮਬ੍ਰਿਜ, ਮੈਸੇਚਿਉਸੇਟਸ ਸਥਿਤ ਬਾਇਓਟੈਕ ਦਾ ਕਹਿਣਾ ਹੈ ਕਿ ਇਸ ਅਧਿਐਨ ਦਾ ਮੁੱਖ ਟੀਚਾ ਲੱਛਣ ਵਾਲੇ ਕੋਵਿਡ -19 ਮਰੀਜ਼ਾਂ ਨੂੰ ਰੋਕਣਾ ਹੈ।
Corona virus
ਇਸ ਤੋਂ ਬਾਅਦ ਦੂਜੀ ਤਰਜੀਹ ਇਸ ਮਹਾਂਮਾਰੀ ਨੂੰ ਰੋਕਣ ਦੀ ਹੋਵੇਗੀ ਤਾਂ ਜੋ ਲੋਕਾਂ ਨੂੰ ਹਸਪਤਾਲ ਤੋਂ ਦੂਰ ਰੱਖਿਆ ਜਾ ਸਕੇ। Moderna ਨੇ ਕਿਹਾ ਕਿ ਉਸ ਨੇ ਅੰਤਿਮ ਪੜਾਅ ਦੇ ਅਧਿਐਨ ਲਈ ਵੈਕਸੀਨ ਦੀ 100 ਮਾਈਕਰੋਗ੍ਰਾਮ ਡੋਜ਼ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਹਰ ਸਾਲ ਤਕਰੀਬਨ 50 ਕਰੋੜ ਦੀ ਡੋਜ਼ ਦੇਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਹ ਡੋਜ਼ ਸਵਿਸ ਦਵਾਈ ਬਣਾਉਣ ਵਾਲੀ ਕੰਪਨੀ Lonza ਨਾਲ ਤਿਆਰ ਕਰੇਗੀ।
Corona Virus
ਉੱਥੇ ਹੀ ਚੀਨ ਦੀ ਬਾਇਓ ਟੈੱਕ ਕੰਪਨੀ ਸਿਨੋਵੇਕ ਬ੍ਰਾਜ਼ੀਲ ਦੇ ਲੋਕਾਂ ‘ਤੇ ਵੈਕਸੀਨ ਦਾ ਫਾਈਨਲ ਟ੍ਰਾਇਲ ਕਰੇਗੀ। ਬ੍ਰਾਜ਼ੀਲ ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੋਂ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਿਨੋਵੇਕ ਬ੍ਰਾਜ਼ੀਲ ਦੇ 9000 ਲੋਕਾਂ ‘ਤੇ ਟੈਸਟਿੰਗ ਲਈ ਲੋੜੀਂਦੀ ਵੈਕਸੀਨ ਭੇਜੇਗਾ। ਇਹ ਟੈਸਟਿੰਗ ਅਗਲੇ ਮਹੀਨੇ ਸ਼ੁਰੂ ਕੀਤੀ ਜਾਵੇਗੀ।