
ਇਹ ਸਖ਼ਤ ਫ਼ੈਸਲੇ ਤੇ ਭਰਵਾਂ ਨਿਵੇਸ਼ ਕਰਨ ਦਾ ਸਮਾਂ ਹੈ
ਕੋਲਕਾਤਾ, 11 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਆਤਮਨਿਰਭਰ ਭਾਰਤ’ ਬਣਾਉਣ ਲਈ ਕੋਵਿਡ-19 ਸੰਕਟ ਨੂੰ ਮੌਕੇ ਵਿਚ ਬਦਲਿਆ ਜਾਣਾ ਚਾਹੀਦਾ ਹੈ। ਇਹ ਸਮਾਂ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਸਖ਼ਤ ਫ਼ੈਸਲੇ ਕਰਨ ਅਤੇ ਸਾਹਸ ਭਰਿਆ ਨਿਵੇਸ਼ ਕਰਨ ਦਾ ਹੈ। ਉਹ ਵੀਡੀਉ ਕਾਨਫ਼ਰੰਸ ਰਾਹੀਂ ਕੋਲਕਾਤਾ ਵਿਚ ਇੰਡੀਟਲ ਚੈਂਬਰਜ਼ ਆਫ਼ ਕਾਮਰਸ ਦੇ 95ਵੇਂ ਸਾਲਾਨਾ ਇਜਲਾਸ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਜਿਹੜਾ ਸਮਾਨ ਵਿਦੇਸ਼ ਤੋਂ ਮੰਗਵਾਉਣਾ ਪੈਂਦਾ ਹੈ, ਉਸ ਦਾ ਦੇਸ਼ ਵਿਚ ਹੀ ਨਿਰਮਾਣ ਯਕੀਨੀ ਕਰਨ ਲਈ ਸਾਨੂੰ ਸਖ਼ਤ ਕਦਮ ਚੁਕਣੇ ਪੈਣਗੇ।
ਪਿਛਲੇ ਪੰਜ ਛੇ ਸਾਲਾਂ ਵਿਚ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਟੀਚਾ ਦੇਸ਼ ਦੀ ਨੀਤੀ ਅਤੇ ਵਿਹਾਰ ਵਿਚ ਸੱਭ ਤੋਂ ਉਪਰ ਰਿਹਾ ਹੈ। ਕੋਵਿਡ-19 ਨੇ ਸਾਨੂੰ ਇਹ ਸਮਝਣ ਦਾ ਮੌਕਾ ਦਿਤਾ ਕਿ ਕਿਵੇਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਦੀ ਗਤੀ ਨੂੰ ਵਧਾਇਆ ਜਾਵੇ।’ ਉਨ੍ਹਾਂ ਇਹ ਵੀ ਕਿਹਾ ਕਿ ਇਹ ਦੇਸ਼ ਦੇ ਅਰਥਾਰੇ ਨੂੰ ਨਿਰਦੇਸ਼ਤ ਕਰ ਕੇ ਅਤੇ ਕੰਟਰੋਲ ਤੋਂ ਮੁਕਤ ਕਰ ਕੇ ਸੰਸਾਰ ਸਪਲਾਈ ਲਾਈਨ ਖੜੀ ਕਰਨ ਲਈ ‘ਉਦਯੋਗ ਚਲਾਉ ਅਤੇ ਚਾਲੂ ਕਰੋ’ ਦੀ ਦਿਸ਼ਾ ਵਿਚ ਕੰਮ ਕਰਨ ਦਾ ਵੀ ਸਮਾਂ ਹੈ। ਮੋਦੀ ਨੇ ਕਿਹਾ ਕਿ ਲੋਕ ਕੇਂਦਰਤ, ਲੋਕ ਆਧਾਰਤ ਅਤੇ ਜਲਵਾਯੂ ਅਨੁਕੂਲ ਵਿਕਾਸ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕੰਮਕਾਜ ਦਾ ਹਿੱਸਾ ਹੈ।
File Photo
ਹਾਲ ਹੀ ਵਿਚ ਕਿਸਾਨ ਅਤੇ ਪੇਂਡੂ ਅਰਥਚਾਰੇ ਲਈ ਕੀਤੇ ਗਏ ਫ਼ੈਸਲਿਆਂ ਨੇ ਦੇਸ਼ ਦੇ ਖੇਤੀ ਅਰਥਚਾਰੇ ਨੂੰ ਸਾਲਾਂ ਦੀ ਗ਼ੁਲਾਮੀ ਤੋਂ ਮੁਕਤ ਕੀਤਾ ਹੈ। ਹੁਣ ਕਿਸਾਨਾਂ ਕੋਲ ਦੇਸ਼ ਭਰ ਵਿਚ ਕਿਤੇ ਵੀ ਸਮਾਨ ਵੇਚਣ ਦੀ ਆਜ਼ਾਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਕੋਰੋਨਾ ਵਾਇਰਸ ਤੋਂ ਇਲਾਵਾ ਹੜ੍ਹਾਂ, ਟਿੱਡੀ ਦਲ ਦੇ ਹਮਲੇ ਅਤੇ ਭੂਚਾਲ ਜਿਹੀਆਂ ਕਈ ਚੁਨੌਤੀਆਂ ਨਾਲ ਲੜ ਰਿਹਾ ਹੈ। ਆਤਮ ਨਿਰਭਰ ਭਾਰਤ ਬਣਾਉਣ ਲਈ ਸਾਨੂੰ ਸੰਕਟ ਨੂੰ ਮੌਕੇ ਵਿਚ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੀ ਇੱਛਾ ਸੀ ਕਿ ਦੇਸ਼ ਇਲਾਜ ਉਪਕਰਨਾਂ, ਰਖਿਆ ਨਿਰਮਾਣ, ਕੋਲਾ ਅਤੇ ਖਣਿਜ, ਖਾਧ ਤੇਲ ਅਤੇ ਹੋਰ ਖੇਤਰਾਂ ਵਿਚ ਆਤਮਨਿਰਭਰ ਬਣੇ। (ਏਜੰਸੀ)