
ਪਾਕਿਸਤਾਨੀ ਫ਼ੌਜ ਵਲੋਂ ਰਾਜੌਰੀ ਸੈਕਟਰ ਵਿਚ ਕੰਟਰੋਲ ਰੇਖਾ ’ਤੇ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੀ ਖ਼ਬਰ ਹੈ।
ਜੰਮੂ, 11 ਜੂਨ (ਸਰਬਜੀਤ ਸਿੰਘ): ਪਾਕਿਸਤਾਨੀ ਫ਼ੌਜ ਵਲੋਂ ਰਾਜੌਰੀ ਸੈਕਟਰ ਵਿਚ ਕੰਟਰੋਲ ਰੇਖਾ ’ਤੇ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੀ ਖ਼ਬਰ ਹੈ। ਪਾਕਿਸਤਾਨੀ ਫ਼ੌਜ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਫੌਜ ਦਾ ਇਕ ਨਾਇਕ ਸ਼ਹੀਦ ਹੋ ਗਿਆ। ਸ਼ਹੀਦ ਨਾਇਕ ਦੀ ਪਛਾਣ ਗੁਰਚਰਨ ਸਿੰਘ ਵਾਸੀ ਪਿੰਡ ਹਰਚੋਵਾਲ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਰੂਪ ਵਿਚ ਹੋਈ ਹੈ।
File Photo
ਲੈਫ਼ਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦਸਿਆ ਕਿ ਗੁਰਚਰਨ ਸਿੰਘ ਗੋਲੀਬਾਰੀ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਪਰ ਬਾਅਦ ਵਿਚ ਉਸ ਨੇ ਦਮ ਤੋੜ ਦਿਤਾ। ਉਨ੍ਹਾਂ ਕਿਹਾ ਕਿ ਨਾਇਕ ਗੁਰਚਰਨ ਸਿੰਘ ਇਕ ਬਹਾਦਰ ਅਤੇ ਸੁਹਿਰਦ ਸਿਪਾਹੀ ਸੀ। ਦੇਸ਼ ਉਸ ਦੀ ਕੁਰਬਾਨੀ ਅਤੇ ਕਰਤੱਵ ਪ੍ਰਤੀ ਸਮਰਪਣ ਲਈ ਹਮੇਸ਼ਾਂ ਉਸ ਦਾ ਰਿਣੀ ਰਿਣੀ ਰਹੇਗੀ।