
ਘਰੇਲੂ ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਹਰ ਦਿਨ ਕੀਮਤਾਂ ਵਧਾ ਰਹੀਆਂ ਹਨ।
ਨਵੀਂ ਦਿੱਲੀ: ਪੈਟਰੋਲ( Petrol) ਅਤੇ ਡੀਜ਼ਲ( Diesel) ਦੀਆਂ ਕੀਮਤਾਂ 'ਤੇ ਕੋਈ ਲਗਾਮ ਲੱਗਦੀ ਨਹੀਂ ਦਿਸ ਰਹੀ। ਘਰੇਲੂ ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਹਰ ਦਿਨ ਕੀਮਤਾਂ ਵਧਾ ਰਹੀਆਂ ਹਨ।
Petrol Diesel
ਸਰਕਾਰੀ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਗਲੋਬਲ ਕੱਚੇ ਤੇਲ ਦੀ ਮਾਰਕੀਟ ਵਿਚ ਤੇਜ਼ੀ ਦੇ ਮੱਦੇਨਜ਼ਰ ਪੈਟਰੋਲ( Petrol) ਦੀ ਕੀਮਤ ਵਿਚ 27 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 23 ਪੈਸੇ ਦਾ ਵਾਧਾ ਕੀਤਾ ਗਿਆ।
Petrol Diesel
ਇਹ ਵੀ ਪੜ੍ਹੋ: ਮਾੜੇ ਹਾਲਾਤਾਂ ਤੋਂ ਦੁਖੀ ਨੌਜਵਾਨ ਨੇ ਚੁਣਿਆ ਖ਼ੁਦਕੁਸ਼ੀ ਦਾ ਰਾਹ ਪਰ ਇਕ ਸੋਚ ਨੇ ਬਦਲੀ ਜ਼ਿੰਦਗੀ
ਪੰਜਾਬ ਵਿਚ ਡੀਜ਼ਲ 89.71 ਰੁਪਏ ਵਿਕ ਰਿਹਾ ਹੈ ਜਦਕਿ ਪੈਟਰੋਲ 98.02 ਰੁਪਏ ਵਿਕ ਰਿਹਾ ਹੈ। 4 ਮਈ ਤੋਂ ਬਾਅਦ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ 23 ਗੁਣਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਰਾਜਸਥਾਨ ਵਿਚ ਡੀਜ਼ਲ( Diesel) ਦੀ ਕੀਮਤ 100 / ਲੀਟਰ ਅਤੇ ਕਰਨਾਟਕ ਵਿਚ ਪੈਟਰੋਲ( Petrol) ਦੀ ਕੀਮਤ ਵੀ 100 / ਲੀਟਰ ਤੱਕ ਪਹੁੰਚ ਗਈ ਹੈ।
Petrol Diesel Price
ਦਿੱਲੀ ਵਿਚ ਪੈਟਰੋਲ( Petrol) ਦੀ ਕੀਮਤ 96.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ( Diesel) ਦੀ ਕੀਮਤ 86.98 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।
Petrol diesel rates
ਭਾਰਤ ਵਿਚ ਡੀਜ਼ਲ( Diesel) ਦੀ ਕੀਮਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਪਹਿਲੀ ਵਾਰ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ ਰਾਜਸਥਾਨ ਦੇ ਗੰਗਾਨਗਰ ਵਿੱਚ ਡੀਜ਼ਲ( Diesel) ਦੀ ਕੀਮਤ 100.05 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਹਰਿਆਣਾ: ਪਹਾੜਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਗੀਰ ਕੌਰ ਨੇ ਲਿਆ ਸਖ਼ਤ ਨੋਟਿਸ
ਕਰਨਾਟਕ ਵਿੱਚ, ਬੀਦਰ, ਬੇਲਾਰੀ, ਕਪਲ, ਦਵਾਂਗੇਰੇ, ਸ਼ਿਮੋਗਾ ਅਤੇ ਚਿਕਮਗਲੂਰ ਵਿੱਚ ਪੈਟਰੋਲ( Petrol) 100 ਰੁਪਏ ਤੋਂ ਉੱਪਰ ਵਿਕ ਰਿਹਾ ਹੈ। ਬੰਗਲੌਰ ਵਿਚ ਪੈਟਰੋਲ ਦੀ ਕੀਮਤ 99.39 ਰੁਪਏ ਅਤੇ ਡੀਜ਼ਲ ਦੀ ਕੀਮਤ 92.27 ਰੁਪਏ ਪ੍ਰਤੀ ਲੀਟਰ ਹੈ।