
ਮਾੜੇ ਹਾਲਾਤਾਂ ਨੇ ਸਿਖਾਇਆ ਜ਼ਿੰਦਗੀ ਨਾਲ ਲੜਨਾ
ਅਹਿਮਦਾਬਾਦ ( Ahmedabad): ਇਨਸਾਨ ਦੀ ਜ਼ਿੰਦਗੀ ਵਿਚ ਚੰਗੇ ਮਾੜੇ ਹਾਲਾਤ ਆਉਂਦੇ ਰਹਿੰਦੇ ਹਨ ਪਰ ਮਾੜਾ ਵਕਤ ਬੰਦੇ ਨੂੰ ਹਾਲਾਤਾਂ ਨਾਲ ਲੜਨਾ ਤੇ ਹੋਰ ਬਹੁਤ ਕੁੱਝ ਸਿਖਾ ਦਿੰਦਾ ਹੈ। ਅਜਿਹਾ ਹੀ ਅਹਿਮਦਾਬਾਦ ( Ahmedabad) ਦੇ ਰਹਿਣ ਵਾਲੇ ਜਿਗਨੇਸ਼ ਫੂਮਕੀਆ ( Jignesh Fumkia) ਨਾਲ ਹੋਇਆ। ਜਿਗਨੇਸ਼ ( Jignesh Fumkia) ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ। ਰੁਜ਼ਗਾਰ ਦਾ ਵੀ ਕੋਈ ਸਾਧਨ ਨਹੀਂ ਸੀ।
Jignesh Fumkia
ਇਹ ਵੀ ਪੜ੍ਹੋ: ਬਾਲ ਮਜ਼ਦੂਰੀ ਮੁਕਤੀ ਦਿਵਸ: ਆਓ ਬੱਚਿਆਂ ਨੂੰ ਪੜਾਈਏ, ਮਿਲ ਕੇ ਬਾਲ ਮਜ਼ਦੂਰੀ ਹਟਾਈਏ
ਨਿਰਾਸ਼ਾ ਵਿੱਚ, ਉਸਨੇ ਆਤਮ ਹੱਤਿਆ ਕਰਨ ਬਾਰੇ ਸੋਚਿਆ, ਪਰ ਫਿਰ ਉਸਨੇ ਆਪਣੇ ਆਪ ਨੂੰ ਸੰਭਾਲਿਆ। ਅੱਜ ਉਹ ਅਹਿਮਦਾਬਾਦ ( Ahmedabad) ਦੇ ਮਸ਼ਹੂਰ ਟੈਟੂ ਕਲਾਕਾਰ( Tattoo artist) ਵਿੱਚੋਂ ਇੱਕ ਹੈ। ਇੰਨਾ ਹੀ ਨਹੀਂ, ਜਿਗਨੇਸ਼ ( Jignesh) ਇਸ ਕਲਾ ਦੇ ਜ਼ਰੀਏ ਹਰ ਸਾਲ 7 ਲੱਖ ਰੁਪਏ ਤੋਂ ਵੱਧ ਦੀ ਕਮਾਈ ਵੀ ਕਰ ਰਿਹਾ ਹੈ।
Jignesh Fumkia
ਇਹ ਵੀ ਪੜ੍ਹੋ: ''ਬਜ਼ੁਰਗ ਮਰ ਵੀ ਜਾਣ ਤਾਂ ਕੋਈ ਗੱਲ ਨਹੀਂ ਪਹਿਲਾਂ ਬੱਚਿਆਂ ਨੂੰ ਦੇਣੀ ਚਾਹੀਦੀ ਸੀ ਵੈਕਸੀਨ''
ਜਿਗਨੇਸ਼ ( Jignesh) ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ, ਇਸ ਲਈ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਸਕੂਲ ਦੇ ਸਮੇਂ ਤੋਂ ਬਾਅਦ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀ। ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਸਨ, ਤਾਂ ਉਹ ਛੋਟੇ ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ।
Jignesh Fumkia's OFFICE
ਇਥੋਂ ਹੀ ਉਸ ਦੇ ਮਨ ਵਿੱਚ ਟੈਟੂ ਕਲਾਕਾਰ( Tattoo artist)ਬਣਨ ਬਾਰੇ ਖਿਆਲ ਆਇਆ ਪਰ ਹਾਲਾਤ ਇਹ ਨਹੀਂ ਸਨ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਘਰਦਿਆਂ ਨਾਲ ਲੜ ਕੇ ਡਿਪਲੋਮੇ ਵਿਚ ਦਾਖਲਾ ਲੈ ਲਿਆ। ਹਾਲਾਂਕਿ ਡਿਪਲੋਮਾ ਦੇ ਤੀਜੇ ਸਮੈਸਟਰ ਵਿੱਚ ਫੇਲ੍ਹ ਹੋਣ ਤੋਂ ਬਾਅਦ ਉਸਦਾ ਮਨ ਟੁੱਟ ਗਿਆ।
ਅੱਗੇ ਕੀ ਕਰਨਾ ਹੈ ਕਿਵੇਂ ਪਰਿਵਾਰ ਦਾ ਢਿੱਡ ਭਰਨਾ ਹੈ ਇਹ ਸੋਚ ਉਸਨੂੰ ਅੰਦਰੋਂ ਅੰਦਰ ਖਾ ਰਹੀ ਸੀ। ਅੱਗੇ ਦਾ ਕੋਈ ਰਸਤਾ ਨਹੀਂ ਸੀ। ਇਸ ਦੌਰਾਨ ਉਸਨੇ ਆਤਮ ਹੱਤਿਆ ਕਰਨ ਬਾਰੇ ਵੀ ਸੋਚਿਆ ਪਰ ਉਸਨੇ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਸੰਭਾਲ ਲਿਆ ਤੇ ਹਾਲਾਤਾਂ ਨਾਲ ਲੜਨ ਦਾ ਫੈਸਲਾ ਕੀਤਾ ਅਤੇ ਸੋਚਿਆ ਕਿ ਮੈਨੂੰ ਉਹ ਕੰਮ ਕਰਨਾ ਚਾਹੀਦਾ ਹੈ ਜੋ ਮੈਨੂੰ ਪਸੰਦ ਹੈ।
ਜਿਗਨੇਸ਼ ( Jignesh) ਨੌਕਰੀ ਨਹੀਂ ਕਰਨਾ ਚਾਹੁੰਦਾ ਸੀ, ਪਰ ਪਰਿਵਾਰਕ ਦਬਾਅ ਕਾਰਨ ਉਸਨੇ ਇੱਕ ਅੰਤਰਰਾਸ਼ਟਰੀ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ ਪਰ ਉਥੇ ਉਸਦਾ ਮਨ ਨਹੀਂ ਲੱਗਿਆ ਤੇ 25 ਵੇਂ ਦਿਨ ਉਸਨੇ ਅਸਤੀਫਾ ਦੇ ਦਿੱਤਾ ਤੇ ਟੈਟੂ ਕਲਾਕਾਰ( Tattoo artist) ਬਣਨ ਦੀ ਯੋਜਨਾ ਬਣਾਈ, ਪਰ ਟੈਟੂ ਬਣਾਉਣ ਲਈ ਚੀਜ਼ਾਂ ਖਰੀਦਣ ਲਈ ਉਸ ਕੋਲ ਪੈਸੇ ਨਹੀਂ ਸਨ। ਫਿਰ ਉਸਨੇ ਟੈਟੂ ਕਲਾਕਾਰ( Tattoo artist) ਬਣਨ ਲਈ ਦੋਸਤ ਤੋਂ ਵਿੱਤੀ ਸਹਾਇਤਾ ਲਈ ਅਤੇ ਇਸ ਪ੍ਰਕਾਰ ਜਿਗਨੇਸ਼ ( Jignesh)ਦਾ ਟੈਟੂ ਕਲਾਕਾਰ( Tattoo artist)ਬਣਨ ਦਾ ਸਫਰ ਸ਼ੁਰੂ ਹੋਇਆ।
ਸਾਲ 2013 ਵਿਚ, ਜਿਗਨੇਸ਼ ( Jignesh) ਨੇ ਘਰ ਤੋਂ ਹੀ ਟੈਟੂ ਕਲਾਕਾਰ( Tattoo artist)ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਦੀ ਮਦਦ ਲਈ। ਇੰਟਰਨੈਟ ਰਾਹੀਂ ਵੱਖ ਵੱਖ ਅਤੇ ਨਵੀਆਂ ਕਿਸਮਾਂ ਦੇ ਟੈਟੂਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ। ਉਸਨੇ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ ਉਸਨੇ ਤਕਰੀਬਨ 85 ਹਜ਼ਾਰ ਰੁਪਏ ਦੀ ਕਮਾਈ ਕੀਤੀ। ਇਸ ਤੋਂ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਇਸ ਕੰਮ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ। ਫਿਰ ਉਸਨੇ ਆਪਣਾ ਸਟੂਡੀਓ ਖੋਲ੍ਹਿਆ ਤੇ ਅੱਜ ਜਿਗਨੇਸ਼ ( Jignesh) ਸਾਲਾਨਾ 7 ਲੱਖ ਰੁਪਏ ਦੀ ਕਮਾਈ ਕਰਦਾ ਹੈ।