ਜਾਤ ਦੱਸਣ ਵਾਲੇ ਉਪਮਾਨ ਨੂੰ ਸਰਟੀਫ਼ਿਕੇਟ ਤੋਂ ਹਟਾਉਣ ਲਈ ਸੀ.ਬੀ.ਐਸ.ਈ. ਵਿਰੁਧ ਕੇਸ ਜਿੱਤੇ ਦੋ ਭਰਾ

By : BIKRAM

Published : Jun 12, 2023, 9:18 pm IST
Updated : Jun 12, 2023, 9:18 pm IST
SHARE ARTICLE
Delhi High Court
Delhi High Court

ਮਾਣ ਨਾਲ ਜੀਣ ਦੇ ਅਧਿਕਾਰ ’ਚ ‘ਜਾਤਵਾਦ ਨਾਲ ਨਾ ਬੰਨ੍ਹਿਆ ਹੋਣਾ’ ਸ਼ਾਮਲ ਹੈ : ਦਿੱਲੀ ਹਾਈ ਕੋਰਟ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਮਾਣ ਨਾਲ ਜੀਣ ਦੇ ਅਧਿਕਾਰ ’ਚ ਜਾਤਵਾਦ ਨਾਲ ਬੱਝਿਆ ਨਾ ਰਹਿਣਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੇਂਦਰੀ ਸੈਕੰਡਰੀ ਪ੍ਰੀਖਿਆ ਬੋਰਡ (ਸੀ.ਬੀ.ਐਸ.ਈ.) ਨੂੰ ਅਨੁਸੂਚਿਤ ਜਨਜਾਤੀ (ਐਸ.ਟੀ.) ਦੇ ਦੋ ਭਰਾਵਾਂ ਦੇ ਜਮਾਤ 10ਵੀਂ ਅਤੇ 12ਵੀਂ ਦੇ ਸਰਟੀਫ਼ੀਕੇਟਾਂ ’ਚ ਅਪਣੇ ਪਿਤਾ ਦੇ ਉਪਨਾਮ ਨੂੰ ਬਦਲਦ ਦੀ ਅਪੀਲ ’ਤੇ ਅਮਲ ਕਰਨ ਦਾ ਹੁਕਮ ਦਿਤਾ। 

ਦੋਹਾਂ ਭਰਾਵਾਂ ਨੇ ਸਮਾਜਕ ਕਲੰਕ ਕਰਕੇ ਅਪਣੇ ਪਿਤਾ ਦਾ ਉਪਨਾਮ ਬਦਲਣ ਦੀ ਅਪੀਲ ਕੀਤੀ ਸੀ। 

ਜਸਟਿਸ ਮਿਨੀ ਪੁਸ਼ਕਰਨਾ ਨੇ ਕਿਹਾ ਕਿ ਸੀ.ਬੀ.ਐਸ.ਈ. ਵਲੋਂ ਸਰਟੀਫ਼ਿਕੇਟਾਂ ’ਚ ਜ਼ਰੂਰੀ ਤਬਦੀਲੀ ਕਰਨ ਤੋਂ ਇਨਕਾਰ ਕਰਨਾ ‘ਪੂਰੀ ਤਰ੍ਹਾਂ ਨਾਜਾਇਜ਼’ ਹੈ ਅਤੇ ਜੇਕਰ ਕੋਈ ਵਿਅਕਤੀ ਕਿਸੇ ਪੱਖਪਾਤ ਤੋਂ ਬਚਣ ਲਈ ਕਿਸੇ ਵਿਸ਼ੇਸ਼ ਜਾਤ ਦੇ ਨਾਲ ਅਪਣੀ ਪਛਾਣ ਨਹੀਂ ਕਰਨਾ ਚਾਹੁੰਦਾ ਤਾਂ ਇਸ ਦੀ ਇਜਾਜ਼ਤ ਹੈ।

ਅਦਾਲਤ ਨੇ ਕਿਹਾ, ‘‘ਇਹ ਧਿਆਨ ਦਿਤਾ ਜਾਣਾ ਚਾਹੀਦਾ ਹੈ ਕਿ ਅਪੀਲਕਰਤਾਵਾਂ ਨੂੰ ਇਕ ਅਜਿਹੀ ਪਛਾਣ ਰੱਖਣ ਦਾ ਪੂਰਾ ਅਧਿਕਾਰ ਹੈ ਜੋ ਉਨ੍ਹਾਂ ਨੂੰ ਸਮਾਜ ’ਚ ਇਕ ਮਾਣਯੋਗ ਪਛਾਣ ਦਿੰਦੀ ਹੈ। ਪਛਾਣ ਦਾ ਅਧਿਕਾਰ ਭਾਰਤ ਦੇ ਸੰਵਿਧਾਨ ਦੀ ਧਾਰਾ 21 ਤਹਿਤ ਜੀਵਨ ਦੇ ਅਧਿਕਾਰ ਦਾ ਇਕ ਅੰਦਰੂਨੀ ਹਿੱਸਾ ਹੈ।’’ 

ਅਪੀਲ ਦੇ ਜਵਾਬ ’ਚ ਸੀ.ਬੀ.ਐਸ.ਈ. ਨੇ ਕਿਹਾ ਸੀ ਕਿ ਉਪਨਾਮ ’ਚ ਤਬਦੀਲੀ ਨਾਲ ਅਪੀਲਕਰਤਾਵਾਂ ਦੀ ਜਾਤ ’ਚ ਤਬਦੀਲੀ ਹੋਵੇਗੀ ਜਿਸ ਦਾ ਦੁਰਉਪਯੋਗ ਕੀਤਾ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement