Ahmedabad plane crash: ਜਹਾਜ਼ ਹਾਦਸੇ 'ਚ ਜ਼ਿੰਦਾ ਬਚੇ ਰਮੇਸ਼ ਵਿਸ਼ਵਾਸ ਕੁਮਾਰ
Published : Jun 12, 2025, 10:57 pm IST
Updated : Jun 12, 2025, 10:57 pm IST
SHARE ARTICLE
Ahmedabad plane crash: Child Vishwas Kumar Ramesh survives plane crash
Ahmedabad plane crash: Child Vishwas Kumar Ramesh survives plane crash

ਕਿਹਾ ਜਦੋਂ ਅੱਖਾਂ ਖੁੱਲੀਆਂ, ਤਾਂ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ...

Ahmedabad Plane Crash Survivor: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ 241 ਲੋਕਾਂ ਦੀ ਮੌਤ ਹੋ ਗਈ ਹੈ। ਇਕ ਯਾਤਰੀ ਐਂਮਰਜੈਂਸੀ ਦਰਵਾਜੇ ਰਾਂਹੀ ਛਾਲ ਮਾਰ ਕੇ ਬਚ ਗਿਆ। ਯਾਤਰੀ ਨੇ ਕਿਹਾ ਹੈ ਕਿ ਲਜਦੋਂ ਅੱਖਾਂ ਖੁੱਲੀਆਂ, ਤਾਂ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ… ਮੈਂ ਡਰ ਗਿਆ, ਖੜ੍ਹਾ ਹੋਇਆ ਅਤੇ ਬੱਸ ਦੌੜਨ ਲੱਗਾ …” ਇਹ ਸ਼ਬਦ ਹਨ 40 ਸਾਲਾ ਵਿਸ਼ਵਾਸ ਕੁਮਾਰ ਰਮੇਸ਼ ਦੇ। ਰਮੇਸ਼ ਅਹਿਮਦਾਬਾਦ ਵਿੱਚ ਵੀਰਵਾਰ ਨੂੰ ਹੋਏ ਭਿਆਨਕ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਚਮਤਕਾਰੀ ਰੂਪ ਨਾਲ ਬਚ ਗਿਆ। ਲੰਡਨ ਜਾਣ ਵਾਲੀ ਫਲਾਈਟ ਵਿੱਚ ਸਵਾਰ 242 ਯਾਤਰੀਆਂ ਵਿੱਚੋਂ ਉਹ ਇਕਲੌਤਾ ਹੈ ਜੋ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਾ ਹੈ।

ਵਿਸ਼ਵਾਸ ਨੇ ਦੱਸਿਆ , “ਉਡਾਣ ਭਰਨ ਤੋਂ ਲਗਭਗ 30 ਸਕਿੰਟਾਂ ਬਾਅਦ, ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਫਿਰ ਜਹਾਜ਼ ਜ਼ਮੀਨ ਨਾਲ ਟਕਰਾ ਗਿਆ। ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਸਮਝਣ ਦਾ ਸਮਾਂ ਨਹੀਂ ਮਿਲਿਆ।” ਉਸਦੀ ਛਾਤੀ, ਅੱਖਾਂ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਹਨ। ਪਰ ਉਹ ਹੋਸ਼ ਵਿੱਚ ਹੈ ਅਤੇ ਗੱਲ ਕਰਨ ਦੇ ਯੋਗ ਹੈ। ਜਦੋਂ ਪੱਤਰਕਾਰਾਂ ਨੇ ਅਹਿਮਦਾਬਾਦ ਸਿਵਲ ਹਸਪਤਾਲ, ਅਸਰਵਾ ਦੇ ਜਨਰਲ ਵਾਰਡ ਵਿੱਚ ਉਸ ਨਾਲ ਗੱਲ ਕੀਤੀ, ਤਾਂ ਉਹ ਕੰਬਦੇ ਸ਼ਬਦਾਂ ਵਿੱਚ ਹਾਦਸੇ ਦਾ ਮੰਜ਼ਰ ਬਿਆਨ ਕਰ ਰਹੇ ਸੀ।

ਭਰਾ ਨਾਲ ਸਨ, ਹੁਣ ਮਿਲ ਨਹੀਂ ਰਹੇ…
ਰਮੇਸ਼ ਕੁਮਾਰ ਵਿਸ਼ਵਾਸ ਇੱਕ ਬ੍ਰਿਟਿਸ਼ ਨਾਗਰਿਕ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਹੋਇਆ ਸੀ। ਉਹ ਆਪਣੇ ਭਰਾ ਅਜੈ ਕੁਮਾਰ ਰਮੇਸ਼ (45) ਨਾਲ ਲੰਡਨ ਵਾਪਸ ਆ ਰਿਹਾ ਸੀ। ਪਰ ਹੁਣ ਅਜੈ ਦਾ ਕੋਈ ਪਤਾ ਨਹੀਂ ਲੱਗ ਪਾ ਰਿਹਾ ਹੈ ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement