
ਬਿਹਾਰ ਵਿਚ ਐਨਡੀਏ ਗਠਜੋੜ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਵੀਰਵਾਰ ਨੂੰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਅਤੇ ਜੇਡੀਯੂ ਪ੍ਰਧਾਨ ਨੀਤੀਸ਼ ਕੁਮਾਰ ਨੇ ਤਕਰੀਬਨ
ਪਟਨਾ, ਬਿਹਾਰ ਵਿਚ ਐਨਡੀਏ ਗਠਜੋੜ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਵੀਰਵਾਰ ਨੂੰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਅਤੇ ਜੇਡੀਯੂ ਪ੍ਰਧਾਨ ਨੀਤੀਸ਼ ਕੁਮਾਰ ਨੇ ਤਕਰੀਬਨ 45 ਮਿੰਟ ਤੱਕ ਆਪਸ ਵਿਚ ਮੁਲਾਕਾਤ ਕੀਤੀ। ਪਟਨਾ ਵਿਚ ਹੋਈ ਇਸ ਮੁਲਾਕਾਤ ਤੋਂ ਬਾਅਦ ਇੱਕ ਸਭਾ ਨੂੰ ਸੰਬੋਧਤ ਕਰਦੇ ਹੋਏ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਬਿਹਾਰ ਵਿਚ ਬੀਜੇਪੀ ਅਤੇ ਜੇਡੀਯੂ ਦਾ ਗਠਜੋੜ ਅਟੁੱਟ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੋਵੇਂ ਪਾਰਟੀਆਂ ਇਕੱਠੇ ਚੋਣ ਲੜਨਗੀਆਂ।
Alliance with JDU will continue ਸ਼ਾਹ ਨੇ ਇਹ ਵੀ ਦਾਅਵਾ ਕੀਤਾ ਕਿ 2019 ਦੀਆਂ ਚੋਣਾਂ ਵਿਚ ਬੀਜੇਪੀ ਦੇ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ ਬਿਹਾਰ ਦੀਆਂ ਸਾਰੀਆਂ 40 ਸੀਟਾਂ ਉੱਤੇ ਜਿੱਤ ਵੀ ਮਿਲੇਗੀ। ਬਿਹਾਰ ਵਿਚ ਗਿਆਨ ਭਵਨ ਵਿਚ ਆਪਣੀ ਸਭਾ ਦੇ ਦੌਰਾਨ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ 2019 ਦੀ ਚੋਣ ਵਿਚ ਬੀਜੇਪੀ ਗਠਜੋੜ ਨੂੰ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਉਣੀ ਹੈ ਅਤੇ ਇਸ ਦੇ ਲਈ ਕਰਮਚਾਰੀਆਂ ਨੂੰ ਪੂਰੀ ਲਗਨ ਨਾਲ ਕੰਮ ਕਰਨ ਹੋਵੇਗਾ। ਸ਼ਾਹ ਨੇ ਕਿਹਾ ਕਿ ਬਿਹਾਰ ਵਿਚ ਮਹਾਂ ਗਠਬੰਧਨ ਨੂੰ ਹਾਰ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਐਨਡੀਏ ਨੂੰ ਸਾਰੀਆਂ 40 ਸੀਟਾਂ ਉੱਤੇ ਜਿੱਤ ਮਿਲੇਗੀ।
Alliance with JDU will continueਸ਼ਾਹ ਨੇ ਕਾਂਗਰਸ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਬਾਬਾ ਅਜ ਕਲ੍ਹ ਬੀਜੇਪੀ ਤੋਂ ਸਵਾਲ ਪੁੱਛ ਰਹੇ ਹਨ ਪਰ ਰਾਹੁਲ ਬਾਬਾ ਤੁਹਾਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ ਅਤੇ ਜਨਤਾ ਤੁਹਾਡੇ ਕੋਲੋਂ 4 ਪੀੜੀਆਂ ਦਾ ਜਵਾਬ ਮੰਗ ਰਹੀ ਹੈ। ਜਨਤਾ ਜਾਣਨਾ ਚਾਹੁੰਦੀ ਹੈ ਕਿ 55 ਸਾਲ ਦੇ ਸ਼ਾਸਨ ਵਿਚ ਤੁਸੀਂ ਦੇਸ਼ ਲਈ ਕੀ ਕੀਤਾ। ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਆਤੰਕੀ ਹਮਲੇ ਹੁੰਦੇ ਸਨ ਅਤੇ ਸਾਡੀ ਸਰਕਾਰ ਵਿਚ ਭਾਰਤੀ ਸੈਨਿਕਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਦੇ ਨਾਲ ਅਤਿਵਾਦੀਆਂ ਦੇ ਘਰ ਵਿਚ ਵੜਕੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ।
Alliance with JDU will continueਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਨਰੇਂਦਰ ਮੋਦੀ ਦੀ ਅਗਵਾਈ ਦੀ ਸਰਕਾਰ ਨੂੰ ਜਵਾਬ ਦਿੱਤਾ ਅਤੇ ਸਾਡਾ ਫਰਜ ਹੈ ਕਿ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਬਿਹਾਰ ਨੇ ਸਾਨੂੰ ਜਨ ਆਦੇਸ਼ ਦਿੱਤਾ ਹੈ ਅਤੇ ਅਸੀ ਇੱਥੇ ਦੇ ਲੋਕਾਂ ਨੂੰ ਜਵਾਬ ਦੇਣ ਆਏ ਹਾਂ। ਉਨ੍ਹਾਂ ਕਿਹਾ ਕਿ ਰਾਹੁਲ ਬਾਬਾ ਸੁਣ ਲਓ ਅਸੀ ਜਨਤਾ ਨੂੰ ਚਾਰ ਪੀੜ੍ਹੀ ਦਾ ਜਵਾਬ ਦੇਣ ਆਏ ਹਾਂ ਅਤੇ ਉਹ ਇਸ ਦੀ ਤੁਲਨਾ ਆਪਣੀ ਪਾਰਟੀ ਦੇ ਚਾਰ ਪੀੜ੍ਹੀ ਦੇ ਸ਼ਾਸਨ ਦੇ ਨਾਲ ਕਰ ਲਵੇ। ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਘਪਲੇ ਦੀ ਭਾਸ਼ਾ ਹੀ ਸਮਝ ਆਉਂਦੀ ਹੈ ਕਿਉਂਕਿ ਉਨ੍ਹਾਂ ਦਾ ਤਾਲਮੇਲ ਲਾਲੂ ਯਾਦਵ ਨਾਲ ਹੋ ਗਿਆ ਹੈ।
Nitish Kumarਸ਼ਾਹ ਨੇ ਕਿਹਾ ਕਿ ਮੀਡੀਆ ਵਿਚ ਚਲ ਰਿਹਾ ਹੈ ਸਭ ਇੱਕ ਹੋ ਗਏ ਅਤੇ ਮਹਾ ਗਠਬੰਧਨ ਹੋ ਗਿਆ। ਮੈਂ ਪੁੱਛਣਾ ਚਾਹੁੰਦਾ ਹਾਂ ਕਿ 2014 ਦੀ ਚੋਣ ਵਿਚ ਮਮਤਾ, ਮਾਇਆਵਤੀ, ਅਖਿਲੇਸ਼, ਸੋਨੀਆ ਅਤੇ ਰਾਹੁਲ ਸਾਰੇ ਸਾਡੇ ਖਿਲਾਫ ਲੜੇ ਸਨ ਅਤੇ ਇਸ ਸਭ ਨੂੰ 2014 ਦੇ ਚੋਣ ਵਿਚ ਹਰਾਕੇ ਅਸੀਂ ਸਰਕਾਰ ਬਣਾਈ ਸੀ। ਇਸ ਵਾਰ ਸਿਰਫ ਚੰਦਰਬਾਬੂ ਜੀ ਉਨ੍ਹਾਂ ਦੇ ਨਾਲ ਗਏ ਅਤੇ ਨੀਤੀਸ਼ ਸਾਡੇ ਨਾਲ ਆ ਗਏ।