ਜੰਮੂ - ਕਸ਼ਮੀਰ ਦੇ ਪਹਿਲੇ UPSC ਟਾਪਰ ਸ਼ਾਹ ਫੈਸਲ ਨੂੰ 'ਰੇਪਿਸਤਾਨ' ਟਵੀਟ ਲਈ ਨੋਟਿਸ
Published : Jul 11, 2018, 12:43 pm IST
Updated : Jul 11, 2018, 12:43 pm IST
SHARE ARTICLE
Shah Faesal
Shah Faesal

ਕਸ਼ਮੀਰ ਦੇ ਲੋਕਾਂ ਦਾ ਚਹੀਤਾ ਆਈਏਐਸ ਅਧਿਕਾਰੀ ਸ਼ਾਹ ਫੈਸਲ ਇਕ ਵਾਰ ਫਿਰ ਅਪਣੇ ਟਵੀਟ ਲਈ ਨਿਸ਼ਾਨੇ ਉੱਤੇ ਆ ...

ਨਵੀਂ ਦਿੱਲੀ, ਜੰਮੂ - ਕਸ਼ਮੀਰ ਦੇ ਲੋਕਾਂ ਦਾ ਚਹੀਤਾ ਆਈਏਐਸ ਅਧਿਕਾਰੀ ਸ਼ਾਹ ਫੈਸਲ ਇਕ ਵਾਰ ਫਿਰ ਅਪਣੇ ਟਵੀਟ ਲਈ ਨਿਸ਼ਾਨੇ ਉੱਤੇ ਆ ਖੜ੍ਹਾ ਹੋਇਆ ਹੈ। ਜੰਮੂ - ਕਸ਼ਮੀਰ ਦੇ ਪਹਿਲੇ ਯੂਪੀਐਸਏਸੀ ਟਾਪਰ ਨੂੰ ਉਨ੍ਹਾਂ ਦੇ ਵਿਅੰਗਮਈ ਟਵੀਟ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਫੈਸਲ ਕਸ਼ਮੀਰ ਅਤੇ ਸਮਾਜਕ ਮੁੱਦਿਆਂ ਉੱਤੇ ਅਕਸਰ ਹੀ ਬੋਲਦੇ ਰਹਿੰਦੇ ਹਨ। ਉਨ੍ਹਾਂ ਨੇ ਦੱਖਣ ਏਸ਼ੀਆ ਵਿਚ ਵੱਧਦੇ ਬਲਾਤਕਾਰ ਉੱਤੇ ਰੇਪਿਸਤਾਨ ਟਵੀਟ ਕੀਤਾ ਸੀ, ਜਿਸ ਉੱਤੇ ਉਨ੍ਹਾਂ ਨੂੰ ਨੋਟਿਸ ਜਾਰੀ ਹੋਇਆ ਸੀ।  ਹਾਲਾਂਕਿ, ਫੈਸਲ ਨੇ ਅਪਣੇ ਟਵੀਟ ਵਿਚ ਸਾਫ਼ ਤੌਰ 'ਤੇ ਇਸ ਦਾ ਜ਼ਿਕਰ ਨਹੀਂ ਕੀਤਾ ਹੈ,

Shah Faisa tweetShah Faesal,tweet 

ਪਰ ਇਸ਼ਾਰਾ ਵਿਚ ਪ੍ਰੇਮ ਪੱਤਰ ਲਿਖਕੇ ਨੋਟਿਸ ਮਿਲਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਟਵੀਟ ਕੀਤਾ, ਕਿ ਦੱਖਣੀ ਏਸ਼ੀਆ ਵਿਚ ਵੱਧ ਰਹੀਆਂ ਬਲਾਤਕਾਰ ਦੀਆਂ ਵਾਰਦਾਤਾਂ ਦੇ ਖਿਲਾਫ ਵਿਅੰਗਮਈ ਟਵੀਟ ਲਈ ਮੈਨੂੰ ਆਪਣੇ ਦਫਤਰ ਮੁਖੀ ਵਲੋਂ ਲਵ ਲੈਟਰ (NOTICE) ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਦੁਖ ਦੀ ਗੱਲ ਤਾਂ ਇਹ ਹੈ ਕਿ ਭਾਰਤ ਵਿਚ ਨੌਕਰੀ ਦੇ ਕਾਇਦੇ ਕਾਨੂੰਨ ਅੱਜ ਵੀ ਰੂੜੀਵਾਦੀ ਤਰੀਕੇ ਦੇ ਹਨ। ਰੂੜੀਵਾਦੀ ਇੱਛਾ ਵਾਲੇ ਕਾਨੂੰਨਾਂ ਦਾ ਉਦੇਸ਼ ਆਜ਼ਾਦ ਖਿਆਲਾਂ ਦੀ ਅਵਾਜ਼ ਨੂੰ ਦਬਾਉਣਾ ਹੀ ਹੈ। ਫੈਸਲ ਨੇ ਬਲਾਤਕਾਰ ਦੀਆਂ ਵੱਧਦੀਆਂ ਘਟਨਾਵਾਂ ਉੱਤੇ ਟਵੀਟ ਕੀਤਾ ਸੀ, ਪੁਸ਼ਤੈਨੀ +  ਜਨਸੰਖਿਆ +  ਅਨਪੜ੍ਹਤਾ  +  ਸ਼ਰਾਬ +  ਪਾਰਨ

Shah FaisaShah Faesal

+  ਟੇਕਨਾਲਜੀ +  ਅਰਾਜਕਤਾ = ਰੇਪਿਸਤਾਨ। ਦੱਸ ਦਈਏ ਕਿ ਜੰਮੂ - ਕਸ਼ਮੀਰ ਦੇ ਸੈਰ ਵਿਭਾਗ ਦੇ ਵਧੀਕ ਸਕੱਤਰ ਫੈਸਲ ਇਸ ਸਮੇਂ ਸਟਡੀ ਲੀਵ ਉੱਤੇ ਹਾਵਰਡ ਵਿਚ ਹਨ। ਇੱਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਫੈਸਲ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਦੇ ਵਿਰੋਧ ਕਰਨ ਦਾ ਨਹੀਂ ਹੈ। ਉਹ ਸਰਕਾਰੀ ਅਧਿਕਾਰੀਆਂ ਦੀ ਜਾਗਰੂਕਤਾ ਦੀ ਆਜ਼ਾਦੀ ਦੇ ਅਧਿਕਾਰ ਦਾ ਸਮਰਥਨ ਕਰ ਰਹੇ ਹੈ।

Shah FaisaShah Faesal

ਫੈਸਲ ਨੇ ਇਹ ਸਾਰੀਆਂ ਬਲਾਤਕਾਰ ਦੀਆਂ ਵਾਰਦਾਤਾਂ ਨੂੰ ਧਿਆਨ ਵਿਚ ਰੱਖਦੇ ਹੈ ਇਹ ਟਵੀਟ ਕੀਤਾ। ਇਕੱਲੇ ਫ਼ੈਸਲ ਹੀ ਨਹੀਂ ਹਰ ਇਕ ਭਾਰਤੀ ਲਈ ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪਿਓ ਧੀ, ਭਰਾ ਭੈਣ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੀਆਂ ਇਹ ਸ਼ਰਮਨਾਕ ਘਟਨਾਵਾਂ ਹਰ ਭਾਰਤੀ ਜਾਂ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦੇ ਦਿਲਾਂ 'ਤੇ ਨਾ ਮਿਟਣ ਵਾਲੀ ਛਾਪ ਛੱਡੀਆਂ ਹਨ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement