ਤਾਜਮਹੱਲ ਨੂੰ ਸਾਂਭੋ, ਨਹੀਂ ਤਾਂ ਇਸ ਨੂੰ ਡੇਗ ਦਿਉ : ਸੁਪਰੀਮ ਕੋਰਟ
Published : Jul 12, 2018, 12:20 pm IST
Updated : Jul 12, 2018, 12:20 pm IST
SHARE ARTICLE
Supreme Court
Supreme Court

ਸਰਕਾਰ ਦੇ ਰਵਈਏ ਤੋਂ ਖਿਝੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤਾਜਮਹੱਲ ਦੀ ਖ਼ੂਬਸੂਰਤੀ ਨੂੰ ਬਹਾਲ ਕਰੋ ਜਾਂ ਫਿਰ ਤੁਸੀਂ ਚਾਹੋ ਤਾਂ ਇਸ ਨੂੰ ਨਸ਼ਟ ਕਰ ਸਕਦੇ ਹੋ

ਨਵੀਂ ਦਿੱਲੀ, ਸਰਕਾਰ ਦੇ ਰਵਈਏ ਤੋਂ ਖਿਝੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤਾਜਮਹੱਲ ਦੀ ਖ਼ੂਬਸੂਰਤੀ ਨੂੰ ਬਹਾਲ ਕਰੋ ਜਾਂ ਫਿਰ ਤੁਸੀਂ ਚਾਹੋ ਤਾਂ ਇਸ ਨੂੰ ਨਸ਼ਟ ਕਰ ਸਕਦੇ ਹੋ। ਅਦਾਲਤ ਨੇ ਵਿਸ਼ਵ ਵਿਰਾਸਤ ਦੇ ਦਰਜੇ ਪ੍ਰਤੀ ਕੇਂਦਰ, ਯੂਪੀ ਸਰਕਾਰ ਅਤੇ ਤਮਾਮ ਅਧਿਕਾਰੀਆਂ ਨੂੰ ਉਨ੍ਹਾਂ ਦੇ ਉਦਾਸੀਨ ਅਤੇ ਢਿੱਲੇ ਰਵਈਏ ਲਈ ਆੜੇ ਹੱਥੀਂ ਲਿਆ।

Taj MahalTaj Mahal

ਜੱਜ ਮਦਨੀ ਬੀ ਲੋਕੂਰ ਅਤੇ ਜੱਜ ਦੀਪਕ ਗੁਪਤਾ ਦੇ ਬੈਂਚ ਨੇ ਅਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ, 'ਤੁਸੀਂ ਤਾਜ ਨੂੰ ਬੰਦ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਨਸ਼ਟ ਕਰ ਸਕਦੇ ਹੋ ਅਤੇ ਜੇ ਤੁਸੀਂ ਪਹਿਲਾਂ ਤੋਂ ਹੀ ਫ਼ੈਸਲਾ ਕੀਤਾ ਹੋਇਆ ਹੈ ਤਾਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ।' ਉਨ੍ਹਾਂ ਕਿਹਾ, 'ਯੂਪੀ ਨੂੰ ਪਰਵਾਹ ਨਹੀਂ ਹੈ। ਕੋਈ ਕਾਰਜ ਯੋਜਨਾ ਜਾਂ ਦਸਤਾਵੇਜ਼ ਹਾਲੇ ਤਕ ਨਹੀਂ ਮਿਲਿਆ ਹੈ। ਤੁਸੀਂ ਜਾਂ ਤਾਂ ਇਸ ਨੂੰ ਡੇਗ ਦਿਉ ਜਾਂ ਤੁਸੀਂ ਇਸ ਦੀ ਖ਼ੂਬਸੂਰਤੀ ਬਹਾਲ ਰੱਖੋ।'

ਅਦਾਲਤ ਤਾਜ ਮਹੱਲ ਨੂੰ ਬਚਾਉਣ ਲਈ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੀ ਹੈ। ਸਫ਼ੈਦ ਸੰਗਮਰਮਰ ਤੋਂ ਬਣਿਆ ਇਹ ਸਮਾਰਕ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨਾਂ ਵਿਚ ਸ਼ਾਮਲ ਹਨ।           (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement