
ਵਿਦਿਆਰਥੀ ਫ਼ੋਨ 'ਤੇ ਗੱਲ ਕਰ ਰਿਹਾ ਸੀ।
ਮੁੰਬਈ: ਮੁੰਬਈ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੇ ਆਈਆਈਟੀ ਬੰਬੇ ਵਿਚ ਇਕ ਵਿਦਿਆਰਥੀ ਫ਼ੋਨ 'ਤੇ ਗੱਲ ਕਰ ਰਿਹਾ ਸੀ ਇਸ ਦੌਰਾਨ ਉਹ ਦੋ ਸਾਨ੍ਹਾਂ ਦੀ ਲਪੇਟ ਵਿਚ ਆ ਗਿਆ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਬਹੁਤ ਜਨਤਕ ਹੋਈ ਹੈ। ਵੀਡੀਉ ਵਿਚ ਦਿਖ ਰਿਹਾ ਹੈ ਕਿ ਇਕ ਵਿਦਿਆਰਥੀ ਫ਼ੋਨ 'ਤੇ ਗੱਲ ਕਰ ਰਿਹਾ ਹੈ। ਦੋ ਸਾਹਣਾਂ ਨੇ ਉਸ ਨੂੰ ਬਹੁਤ ਤੇਜ਼ੀ ਨਾਲ ਟੱਕਰ ਮਾਰੀ। ਵਿਦਿਆਰਥੀ ਕੋਲ ਖੜ੍ਹੇ ਮੋਟਰਸਾਇਕਲਾਂ ਨਾਲ ਹੇਠਾਂ ਡਿੱਗ ਪਿਆ।
# एक बेचारा बैल का मारा!!
— sunilkumar singh (@sunilcredible) July 12, 2019
मुंबई के आई आई टी कैम्पस की तस्वीर..
अच्छी बात है छात्र सुरक्षित है । पर बैलों के आतंक का क्या ? @MumbaiPolice @iitbombay @ndtvindia pic.twitter.com/RXi2X64DmU
ਆਸ ਪਾਸ ਦੇ ਲੋਕ ਭੱਜ ਕੇ ਮਦਦ ਲਈ ਆਏ। ਵਿਦਿਆਰਥੀ ਬਹੁਤ ਬੁਰੇ ਤਰੀਕੇ ਨਾਲ ਹੇਠਾਂ ਡਿੱਗਿਆ ਸੀ। ਉੱਥੇ ਮੌਜੂਦ ਵਿਦਿਆਰਥੀਆਂ ਨੇ ਉਸ ਨੂੰ ਚੁੱਕਿਆ ਅਤੇ ਹਸਪਤਾਲ ਪਹੁੰਚਾਇਆ। ਪੀੜਤ ਵਿਦਿਆਰਥੀ ਦਾ ਨਾਮ ਅਕਸ਼ੇ ਹੈ। ਉਹ ਕੇਰਲ ਤੋਂ 2 ਮਹੀਨਿਆਂ ਦੀ ਇੰਟਰਨਸ਼ਿਪ ਲਈ ਮੁੰਬਈ ਤੋਂ ਆਇਆ ਹੈ। ਜਾਣਕਾਰੀ ਮੁਤਾਬਕ ਅਕਸ਼ੇ ਹੁਣ ਵੀ ਹਸਪਤਾਲ ਵਿਚ ਹੈ। ਦਸਿਆ ਜਾ ਰਿਹਾ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਡੂੰਘੀ ਸੱਟ ਨਹੀਂ ਲੱਗੀ।
ਅਕਸ਼ੇ ਨੇ ਦਸਿਆ ਕਿ ਪੁਲਿਸ ਨੇ ਉਸ ਦੇ ਬਿਆਨ ਲਿਖ ਲਏ ਹਨ। ਦਸ ਦਈਏ ਕਿ ਬੀਤੇ ਦਿਨਾਂ ਵਿਚ ਇਸ ਤਰ੍ਹਾਂ ਦਾ ਇਕ ਹੋਰ ਹਾਦਸਾ ਗੁਜਰਾਤ ਵਿਚ ਸਾਹਮਣੇ ਆਇਆ ਸੀ। ਗੁਜਰਾਤ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਜਨਤਕ ਕੀਤੀ ਗਈ ਸੀ ਜਿਸ ਵਿਚ ਇਕ ਸਾਨ੍ਹ ਨੇ ਅਤਿਵਾਦ ਮਚਾ ਰੱਖਿਆ ਸੀ। ਉਸ ਦੇ ਸਾਹਮਣੇ ਜੋ ਵੀ ਆਉਂਦਾ ਸੀ ਉਹ ਉਸ 'ਤੇ ਹੀ ਹਮਲਾ ਕਰ ਦਿੰਦਾ ਸੀ।