
ਜ਼ਰਾ ਸੋਚੋ ਜੇਕਰ ਤੁਸੀਂ ਅਪਣੀ ਗੱਡੀ ਰਾਹੀਂ ਕਿਤੇ ਜਾ ਰਹੇ ਹੋ ਅਤੇ ਅਚਾਨਕ ਇੱਕ ਵੱਡਾ ਤੇ ਜ਼ਹਿਰੀਲਾ ਸੱਪ ਤੁਹਾਡੀ ਗੱਡੀ ਦੇ
ਕੰਸਾਸ : ਜ਼ਰਾ ਸੋਚੋ ਜੇਕਰ ਤੁਸੀਂ ਅਪਣੀ ਗੱਡੀ ਰਾਹੀਂ ਕਿਤੇ ਜਾ ਰਹੇ ਹੋ ਅਤੇ ਅਚਾਨਕ ਇਕ ਵੱਡਾ ਤੇ ਜ਼ਹਿਰੀਲਾ ਸੱਪ ਤੁਹਾਡੀ ਗੱਡੀ ਦੇ ਉਪਰ ਆ ਜਾਵੇ ਤੇ ਤੁਹਾਨੂੰ ਡੱਸਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਤੁਸੀਂ ਕੀ ਕਰੋਗੇ? ਅਜਿਹੀ ਹੀ ਇਕ ਘਟਨਾ ਅਮਰੀਕਾ ਦੇ ਕੰਸਾਸ ਵਿਚ ਵਾਪਰੀ ਜਿੱਥੇ ਕ੍ਰਿਸ ਹੈਂਡਰਸਨ ਅਪਣੀ ਗੱਡੀ ਰਾਹੀਂ ਕਿਤੇ ਜਾ ਰਹੇ ਸੀ ਉਦੋਂ ਹੀ ਇਕ ਜ਼ਹਿਰੀਲਾ ਸੱਪ ਉਡ ਕੇ ਗੱਡੀ 'ਤੇ ਆ ਡਿੱਗਿਆ।
Snake
ਡਰਾਈਵਿੰਗ ਕਰ ਰਹੇ ਕ੍ਰਿਸ ਹੈਂਡਰਸਨ ਅਪਣੇ ਸਾਹਮਣੇ ਸ਼ੀਸ਼ੇ 'ਤੇ ਉਸ ਜ਼ਹਿਰੀਲੇ ਸੱਪ ਨੂੰ ਦੇਖ ਕੇ ਬੇਹੱਦ ਡਰ ਗਏ। ਕਾਰ ਦੇ ਸ਼ੀਸ਼ੇ 'ਤੇ ਰੇਂਗਦਾ ਸੱਪ ਵਾਰ ਵਾਰ ਉਸ ਨੂੰ ਡਸਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਬਗੈਰ ਹਿੰਮਤ ਹਾਰੇ ਹੈਂਡਰਸਨ ਲਗਾਤਾਰ ਗੱਡੀ ਚਲਾਉਂਦੇ ਰਹੇ। ਗੱਡੀ ਸਪੀਡ ਵਿਚ ਹੋਣ ਕਾਰਨ ਸੱਪ ਖੁਦ ਨੂੰ ਸੰਭਾਲ ਨਹੀਂ ਪਾ ਰਿਹਾ ਸੀ ਅਤੇ ਕਦੇ ਸਾਹਮਣੇ ਸ਼ੀਸ਼ੇ 'ਤੇ ਆ ਜਾਂਦਾ ਤੇ ਕਦੇ ਗੇਟ ਦੇ ਹੈਂਡਲ ਨਾਲ ਲਟਕ ਕੇ ਉਸ ਨੂੰ ਡਸ ਲੈਣਾ ਚਾਹੁੰਦਾ ਸੀ।
snake slithers on mans car as he and his dad drive down parallel parkway in kck
ਗੱਡੀ ਦੇ ਸ਼ੀਸ਼ੇ 'ਤੇ ਸੱਪ ਨੂੰ ਅਜਿਹਾ ਕਰਦੇ ਦੇਖ ਹੈਂਡਰਸਨ ਅਤੇ ਉਸ ਦੇ ਪਿਤਾ ਬੇਹੱਦ ਡਰ ਗਏ ਅਤੇ ਇਕ ਦੂਜੇ ਨੂੰ ਕਹਿਣ ਲੱਗੇ ਕਿ ਸੱਪ ਨੂੰ ਉਨ੍ਹਾਂ ਵੇਖ ਰਿਹਾ ਹੈ। ਹਾਲਾਂਕਿ ਜਦ ਸੜਕ 'ਤੇ ਦੂਜੀ ਗੱਡੀ ਕੋਲ ਤੋਂ ਲੰਘੀ ਤਾਂ ਸੱਪ ਤਿਲਕ ਗਿਆ ਲੇਕਿਨ ਫੇਰ ਉਹ ਸ਼ੀਸ਼ੇ 'ਤੇ ਆਉਣ ਦੀ ਕੋਸ਼ਿਸ਼ ਕਰਨ ਲੱਗਾ। ਸੱਪ ਨੂੰ ਕਾਰ ਦੇ ਸ਼ੀਸ਼ੇ ਤੋਂ ਉਤਾਰਨ ਲਈ ਹੈਂਡਰਸਨ ਨੇ ਵਾਈਪਰ ਦਾ ਇਸਤੇਮਾਲ ਕੀਤਾ ਤਦ ਜਾ ਕੇ ਉਨ੍ਹਾਂ ਦੇ ਪਿਤਾ ਨੇ ਰਾਹਤ ਦਾ ਸਾਹ ਲਿਆ।