ਜੈ ਸ਼੍ਰੀ ਰਾਮ ਦਾ ਨਾਅਰਾ ਨਾ ਲਗਾਉਣ ‘ਤੇ ਮਦਰੱਸੇ ਦੇ ਬੱਚਿਆਂ ਦੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ
Published Jul 12, 2019, 1:37 pm IST
Updated Jul 13, 2019, 10:27 am IST
ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਇਕ ਮਦਰੱਸੇ ਦੇ ਬੱਚਿਆਂ ਨੂੰ ‘ਜੈ ਸ਼੍ਰੀ ਰਾਮ’ ਦੇ ਨਾਅਰੇ ਨਾ ਲਗਾਉਣ ‘ਤੇ ਕੁੱਟਿਆ ਗਿਆ।
Madrasa boys beaten up, forced to chant Jai Shri Ram
 Madrasa boys beaten up, forced to chant Jai Shri Ram

ਉੱਤਰ ਪ੍ਰਦੇਸ਼: ਸੂਬੇ ਦੇ ਉਨਾਓ ਵਿਚ ਇਕ ਮਦਰੱਸੇ ਦੇ ਬੱਚਿਆਂ ਨੂੰ ‘ਜੈ ਸ਼੍ਰੀ ਰਾਮ’ ਦੇ ਨਾਅਰੇ ਨਾ ਲਗਾਉਣ ‘ਤੇ ਕੁੱਟਿਆ ਗਿਆ। ਇਸ ਘਟਨਾ ਵਿਚ ਕਈ ਬੱਚੇ ਜ਼ਖਮੀ ਹੋ ਗਏ। ਮਦਰੱਸੇ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਹਮਲਾ ਕਰਨ ਵਾਲੇ ਲੋਕ ਬਜਰੰਗ ਦਲ ਦੇ ਸਨ। ਹਮਲਾਵਰਾਂ ਨੇ ਕਈ ਬੱਚਿਆਂ ਦੀ ਸਾਈਕਲ ਵੀ ਤੋੜ ਦਿੱਤੀ। ਫਿਲਹਾਲ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਪੁਲਿਸ ਨੇ ਤਿੰਨ ਜ਼ਖਮੀ ਬੱਚਿਆਂ ਦਾ ਮੈਡੀਕਲ ਕਰਵਾਇਆ ਹੈ।

Madrasa boys beaten up, forced to chant Jai Shri RamMadrasa boys beaten up, forced to chant Jai Shri Ram

Advertisement

ਪੁਲਿਸ ਫੇਸਬੁੱਕ ਪ੍ਰੋਫਾਈਲ ਰਾਹੀਂ ਮੁਲਜ਼ਮਾਂ ਦਾ ਭਾਲ ਕਰ ਰਹੀ ਹੈ। ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਹਨਾਂ ਕੋਲੋਂ ਪੁੱਛ-ਗਿੱਛ ਜਾਰੀ ਹੈ। ਇਸ ਤੋਂ ਪਹਿਲਾਂ ਅਸਾਮ ਦੇ ਬਾਰਪੇਟਾ ਜ਼ਿਲ੍ਹੇ ਵਿਚ ਹਿੰਸਾ ਕਰਨ ਵਾਲੇ 4 ਵਿਅਕਤੀਆਂ ਨੇ ਤਿੰਨ ਮੁਸਲਿਮ ਨੌਜਵਾਨਾਂ ਦੀ ਕੁੱਟਮਾਰ ਕੀਤੀ ਸੀ ਅਤੇ ਉਹਨਾਂ ਨੂੰ ਜੈ ਸ਼੍ਰੀ ਰਾਮ ਬੋਲਣ ਲਈ ਮਜਬੂਰ ਕੀਤਾ ਸੀ।

Madrasa boys beaten up, forced to chant Jai Shri RamMadrasa boys beaten up, forced to chant Jai Shri Ram

ਯੂਪੀ ਦੇ ਕਾਨਪੁਰ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ, ਜਿਸ ਵਿਚ ਇਕ ਮੁਸਲਿਮ ਨੌਜਵਾਨ ਦੀ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਨੌਜਵਾਨ ਦਾ ਇਲਜ਼ਾਮ ਸੀ ਕਿ ਉਸ ਨੇ ਟੋਪੀ ਪਹਿਨੀ ਹੋਈ ਸੀ ਅਤੇ ਲੋਕ ਉਸ ਨੂੰ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ਲਈ ਕਿਹਾ ਜਾ ਰਿਹਾ ਸੀ।

Location: India, Uttar Pradesh, Unnao
Advertisement

 

Advertisement
Advertisement