
ਮੌਲਵੀ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਦੇ ਰੋਹਿਣੀ ਵਿਚ ਵੀਰਵਾਰ ਨੂੰ ਤਿੰਨ ਲੋਕਾਂ ਦੀ 'ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਦੀ ਮੰਗ ਮੰਨਣ ਤੋਂ ਇਨਕਾਰ ਕਰਨ
ਨਵੀਂ ਦਿੱਲੀ: ਮੌਲਵੀ ਨੇ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਦੇ ਰੋਹਿਣੀ ਵਿਚ ਵੀਰਵਾਰ ਨੂੰ ਤਿੰਨ ਲੋਕਾਂ ਦੀ 'ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਦੀ ਮੰਗ ਮੰਨਣ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਨੂੰ ਕਾਰ ਨਾਲ ਟੱਕਰ ਮਾਰੀ ਗਈ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਉਹ ਮੌਲਵੀ ਦੇ ਦਾਅਵੇ ਬਾਰੇ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੌਲਾਨਾ ਮੋਮਿਨ (40) ਨੇ ਕਿਹਾ ਕਿ ਇਹ ਘਟਨਾ ਵੀਰਵਾਰ ਦੀ ਸ਼ਾਮ ਨੂੰ ਉਸ ਵੇਲੇ ਵਾਪਰੀ ਜਦੋਂ ਉਹ ਮਸਜਿਦ ਸਹਿ ਮਦਰੱਸੇ ਕੋਲ ਟਹਿਲ ਰਿਹਾ ਸੀ।
Maulvi complaints hit by car on not sayig jai shree ram
ਮੋਮਿਨ ਰੋਹਿਣੀ ਦੇ ਸੈਕਟਰ 20 ਵਿਚ ਇਕ ਸਥਾਨਕ ਮਦਰੱਸੇ ਵਿਚ ਪੜ੍ਹਾਉਂਦਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਸ਼ਾਮ ਲਗਪਗ 6:45 'ਤੇ ਆਪਣੀ ਮਸਜਿਦ ਵੱਲ ਜਾ ਰਿਹਾ ਸੀ ਤਾਂ ਇਕ ਕਾਰ ਨੇ ਪਿੱਛਿਓਂ ਉਸ ਨੂੰ ਟੱਕਰ ਮਾਰੀ। ਤਿੰਨ ਲੋਕਾਂ ਨੇ ਉਸ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਉਨ੍ਹਾਂ ਦੇ ਇਰਾਦਿਆਂ 'ਤੇ ਸ਼ੱਕ ਸੀ ਪਰ ਫਿਰ ਵੀ ਉਸ ਨੇ ਉਨ੍ਹਾਂ ਨਾਲ ਹੱਥ ਮਿਲਾ ਲਿਆ। ਫਿਰ ਤਿੰਨਾਂ ਨੇ ਉਸ ਦਾ ਹਾਲ-ਚਾਲ ਪੁੱਛਿਆ। ਉਸ ਨੇ ਕਿਹਾ ਕਿ 'ਅੱਲਾਹ ਦੀ ਕਿਰਪਾ ਨਾਲ ਮੈਂ ਠੀਕ ਹਾਂ।'
Maulvi complaints hit by car on not sayig jai shree ram
ਇਸ 'ਤੇ ਤਿੰਨਾਂ ਜਣਿਆਂ ਨੇ ਇਤਰਾਜ਼ ਜਤਾਇਆ ਤੇ ਉਸ ਨੂੰ 'ਜੈ ਸ੍ਰੀ ਰਾਮ' ਦਾ ਨਾਅਰਾ ਲਾਉਣ ਲਈ ਕਿਹਾ ਪਰ ਮੋਮਿਨ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੋਮਿਨ ਵਾਪਿਸ ਮਸਜਿਦ ਵਿਚ ਜਾਣ ਲੱਗਾ ਪਰ ਉਸ ਨੂੰ ਕਾਰ ਨੇ ਟੱਕਰ ਮਾਰੀ। ਉਹ ਜ਼ਮੀਨ 'ਤੇ ਡਿੱਗ ਗਿਆ ਤੇ ਹੋਸ਼ ਗਵਾ ਲਈ। ਉੱਥੋਂ ਗੁਜ਼ਰ ਰਹੇ ਇਕ ਵਿਅਕਤੀ ਨੇ ਪੁਲਿਸ ਬੁਲਾਈ ਤੇ ਉਸ ਨੂੰ ਹਸਪਤਾਲ ਪਹੁੰਚਾਇਆ। ਮੋਮਿਨ ਦੇ ਸਿਰ, ਚਿਹਰੇ ਤੇ ਹੱਥਾਂ 'ਤੇ ਸੱਟਾਂ ਲੱਗੀਆਂ ਹਨ। ਸ਼ੁੱਕਰਵਾਰ ਨੂੰ ਮੋਮਿਨ ਨੇ ਉਸ ਬਾਰੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਸੀਸੀਟੀਵੀ ਜ਼ਰੀਏ ਜਾਂਚ ਕਰ ਰਹੀ ਹੈ।