
ਰਾਸਤੇ ਵਿਚ ਜਾ ਰਹੇ ਲੋਕਾਂ ਨੇ ਬਚਾਈ ਜਾਨ
ਕਾਨਪੁਰ: ਕਾਨਪੁਰ ਦੇ ਬਾਰਰਾ ਇਲਾਕੇ ਵਿਚ ਇਕ ਮੁਸਲਿਮ ਕਿਸ਼ੋਰ ਨੂੰ ਕੁੱਝ ਲੋਕਾਂ ਦੀ ਬੁਰੇ ਤਰੀਕੇ ਨਾਲ ਕੁੱਟਿਆ। ਕਿਸ਼ੋਰ ਦਾ ਆਰੋਪ ਹੈ ਕਿ ਉਸ ਨੇ ਸਿਰ ’ਤੇ ਟੋਪੀ ਲਾਈ ਹੋਈ ਸੀ ਅਤੇ ਕੁੱਝ ਲੋਕ ਉਸ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਹਿ ਰਹੇ ਸਨ। ਬਾਰਰਾ ਦੇ ਰਹਿਣ ਵਾਲੇ ਤਾਜ ਨੇ ਕਿਹਾ ਕਿ ਉਹ ਕਿਦਵਈ ਨਗਰ ਸਥਿਤ ਮਸਜਿਦ ਵਿਚ ਨਮਾਜ਼ ਪੜ੍ਹ ਕੇ ਘਰ ਵਾਪਸ ਆ ਰਿਹਾ ਸੀ ਤਾਂ ਤਿੰਨ-ਚਾਰ ਅਣਜਾਣ ਮੋਰਟਸਾਈਕਲ ’ਤੇ ਸਵਾਰ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੇ ਟੋਪੀ ਪਾਉਣ ਦਾ ਵਿਰੋਧ ਕੀਤਾ।
Muslim Men
ਬਾਰਰਾ ਪੁਲਿਸ ਚੌਂਕੀ ਇੰਚਰਜ ਸਤੀਸ਼ ਕੁਮਾਰ ਸਿੰਘ ਅਨੁਸਾਰ ਵਿਅਕਤੀਆਂ ਨੇ ਤਾਜ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਨੂੰ ਕਿਹਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੂੰ ਕੁਟਿਆ ਗਿਆ। ਚੌਂਕੀ ਇੰਚਾਰਜ ਨੇ ਦਸਿਆ ਕਿ ਇਸ ਬਾਰੇ ਉਹਨਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਐਫ਼ਆਈਆਰ ਦਰਜ ਕਰ ਲਈ ਗਈ ਹੈ। ਤਾਜ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਆਰੋਪੀਆਂ ਦੀ ਪਹਿਚਾਣ ਕਰ ਕੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਤਾਜ ਨੇ ਆਰੋਪ ਲਗਾਇਆ ਕਿ ਉਸ ਨੂੰ ਮਾਰਨ ਵਾਲੇ ਨੇ ਧਮਕੀ ਦਿੱਤੀ ਹੈ ਕਿ ਇਸ ਇਲਾਕੇ ਵਿਚ ਸਿਰ ’ਤੇ ਟੋਪੀ ਪਾ ਕੇ ਨਹੀਂ ਆਉਣਾ। ਉਸ ਦੀ ਟੋਪੀ ਉਤਾਰੀ ਗਈ ਅਤੇ ਉਸ ਨੂੰ ਨਾਅਰੇ ਲਗਾਉਣ ਲਈ ਕਿਹਾ ਗਿਆ। ਤਾਜਾ ਨੇ ਦਸਿਆ ਕਿ ਮਾਰ ਕੁੱਟ ’ਤੇ ਉਸ ਨੇ ਜਦੋਂ ਰੌਲਾ ਪਾਇਆ ਤਾਂ ਰਾਹ ਵਿਚ ਜਾਂਦੇ ਲੋਕਾਂ ਨੇ ਉਸ ਦੀ ਜਾਨ ਬਚਾਈ। ਦਸ ਦਈਏ ਕਿ ਬੀਤੇ ਕੁੱਝ ਦਿਨਾਂ ਵਿਚ ਝਾਰਖੰਡ ਦੇ ਧਤਕਿਡੀਜ ਪਿੰਡ ਵਿਚ ਤਬਰੇਜ ਅੰਸਾਰੀ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਆਰੋਪ ਵਿਚ ਬਹੁਤ ਕੁੱਟਿਆ।
ਇਸ ਤੋਂ ਬਾਅਦ 23 ਜੂਨ ਨੂੰ ਇਕ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਉਸ ਕੋਲੋ ਚੋਰੀ ਦੀ ਮੋਟਰਸਾਈਕਲ ਅਤੇ ਕੁੱਝ ਹੋਰ ਵਸਤੂਆਂ ਬਰਾਮਦ ਹੋਈਆਂ ਹਨ। ਇਸ ਮਾਮਲੇ ਦੀ ਇਕ ਵੀਡੀਉ ਵੀ ਜਨਤਕ ਹੋਈ ਸੀ। ਇਸ ਵੀਡੀਉ ਵਿਚ ਅਰੋਪੀ ਪੰਕਜ ਮੰਡਲ ਦਰਖ਼ਤ ਨਾਲ ਬੰਨੇ ਤਬਰੇਜ ਅੰਸਾਰੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਇਸ ਵੀਡੀਉ ਵਿਚ ਉਸ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ ਸੀ।