
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਨਾਰਕੋ ਅਤਿਵਾਦ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਨਾਰਕੋ ਅਤਿਵਾਦ (India facing danger of narco-terror) ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਗ੍ਰਹਿ ਮੰਤਰੀ ਨੇ ਇਹ ਬਿਆਨ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿਚ ਸੈਂਟਰ ਆਫ ਐਕਸੀਲੈਂਸ ਫਾਰ ਰਿਸਰਚ ਐਂਡ ਐਨਾਲਿਸਿਜ਼ ਆਫ ਡਰੱਗ ਐਂਡ ਸਾਈਕੋਟ੍ਰੋਫਿਕ ਸਬਸਟੇਂਸੇਜ਼ ਦਾ ਉਦਘਾਟਨ ਕਰਦਿਆਂ ਦਿੱਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਨਾਰਕੋ ਅਤਿਵਾਦ ਨਾਲ ਨਜਿੱਠਣ ਵੱਲ ਧਿਆਨ ਦੇਣਾ ਹੋਵੇਗਾ।
Union home minister Amit Shah
ਹੋਰ ਪੜ੍ਹੋ: ਮਿਸ਼ਨ 2022 ਵਿਚ ਜੁਟੀ Priyanka Gandhi, 14 ਜੁਲਾਈ ਤੋਂ ਸ਼ੁਰੂ ਹੋਵੇਗਾ ਲਖਨਊ ਦੌਰਾ
ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (National Forensic Sciences University) ਵਿਚ ਸੈਂਟਰ ਦਾ ਉਦਘਾਟਨ ਕਰਦਿਆਂ ਗ੍ਰਹਿ ਮੰਤਰੀ (Union Home Minister Amit Shah) ਨੇ ਕਿਹਾ ਕਿ, ‘ਪੀਐਮ ਮੋਦੀ ਦੀ ਲੀਡਰਸ਼ਿਪ ਵਿਚ ਜਦੋਂ ਦੂਜੀ ਵਾਰ ਕੇਂਦਰ ਵਿਚ ਸਰਕਾਰ ਬਣੀ ਤਾਂ ਇਹ ਫੈਸਲਾ ਲਿਆ ਗਿਆ ਕਿ ਇਸ ਸੈਂਟਰ ਨੂੰ ਗੁਜਰਾਤ ਫੋਰੈਂਸਿਕ ਯੂਨੀਵਰਸਿਟੀ ਨਾਲ ਜੋੜਿਆ ਜਾਵੇਗਾ’। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਯੂਨੀਵਰਸਿਟੀ ਦੂਜੇ ਸੂਬਿਆਂ ਵਿਚ ਵੀ ਵਿਸਥਾਰ ਕਰੇਗੀ ਅਤੇ ਨੌਜਵਾਨਾਂ ਨੂੰ ਫੋਰੈਂਸਿਕ ਵਿਗਿਆਨ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ।
Amit Shah
ਹੋਰ ਪੜ੍ਹੋ: ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ 'ਆਪ' ਵਿਚ ਹੋਏ ਸ਼ਾਮਲ
ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਅਸੀਂ ਨਸ਼ਿਆਂ ਨੂੰ ਦੇਸ਼ ਵਿਚ ਦਾਖਲ ਨਹੀਂ ਹੋਣ ਦਵਾਂਗੇ ਅਤੇ ਨਾ ਹੀ ਭਾਰਤ ਨੂੰ ਇਸ ਦੇ ਰਸਤੇ ਜਾਣ ਦੇਵਾਂਗੇ। ਅਸੀਂ ਭਾਰਤ ਨੂੰ ਨਾਰਕੋਟਿਕਸ ਦਾ ਅੱਡਾ ਨਹੀਂ ਬਣਨ ਦੇਵਾਂਗੇ, ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ’।
Amit Shah
ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਘੇਰੇ ਅਕਾਲੀ, ਬੇਅਦਬੀ ਦੇ ਮੁੱਦੇ 'ਤੇ ਬਾਦਲਾਂ ਨੂੰ ਕੀਤੇ ਸਿੱਧੇ ਸਵਾਲ
ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਅਜਿਹੇ ਮਾਮਲਿਆਂ ਦੀ ਜਾਂਚ ਲਈ ਵਿਗਿਆਨਕ ਉਪਕਰਨਾਂ ਦੀ ਵਰਤੋਂ ਦੀ ਲੋੜ ਵੀ ਦੱਸੀ। ਅਮਿਤ ਸ਼ਾਹ ਨੇ ਕਿਹਾ ਕਿ ਇਹ ਥਰਡ ਡਿਗਰੀ ਦਾ ਦੌਰ ਨਹੀਂ ਹੈ। ਸਾਨੂੰ ਅਪਰਾਧਿਕ ਨਿਆਂ ਪ੍ਰਣਾਲੀ ਦਾ ਪ੍ਰਬੰਧ ਕਰਨਾ ਪਵੇਗਾ। ਫੋਰੈਂਸਿਕ ਸਾਇੰਸ ਅਜਿਹੇ ਕੰਮ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ। ਕਿਸੇ ਵੀ ਸਥਿਤੀ ਵਿਚ ਸਾਡੀ ਜਾਂਚ ਵੱਧ ਤੋਂ ਵੱਧ ਵਿਗਿਆਨਕ ਸਬੂਤਾਂ ’ਤੇ ਅਧਾਰਿਤ ਹੋਣੀ ਚਾਹੀਦੀ ਹੈ।