UP News : ਯੂਪੀ ਦੇ 800 ਪਿੰਡ ’ਚ ਹੜ੍ਹ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ

By : BALJINDERK

Published : Jul 12, 2024, 4:42 pm IST
Updated : Jul 12, 2024, 4:42 pm IST
SHARE ARTICLE
ਕਸਤੀ ਰਾਹੀਂ ਲੋਕ ਪਾਣੀ ਤੋਂ ਨਿਕਲਦੇ ਹੋਏ
ਕਸਤੀ ਰਾਹੀਂ ਲੋਕ ਪਾਣੀ ਤੋਂ ਨਿਕਲਦੇ ਹੋਏ

UP News : ਦਿੱਲੀ-ਲਖਨਊ ਹਾਈਵੇਅ 'ਤੇ 3 ਫੁੱਟ ਤੱਕ ਪਾਣੀ, ਬਦਰੀਨਾਥ ਮਾਰਗ 'ਤੇ ਜ਼ਮੀਨ ਖਿਸਕਣ ਕਾਰਨ 4 ਹਜ਼ਾਰ ਸ਼ਰਧਾਲੂ ਫਸੇ

UP News :  ਭਾਰੀ ਮੀਂਹ ਕਾਰਨ ਨੇਪਾਲ-ਯੂਪੀ ਸਰਹੱਦ ਦੇ ਨੇੜੇ 7 ਜ਼ਿਲ੍ਹਿਆਂ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪੀਲੀਭੀਤ, ਲਖੀਮਪੁਰ ਖੇੜੀ, ਬਹਰਾਇਚ, ਸ਼ਰਾਵਸਤੀ, ਬਲਰਾਮਪੁਰ, ਸਿਧਾਰਥਨਗਰ ਅਤੇ ਮਹਾਰਾਜਗੰਜ ਦੇ ਕਰੀਬ 800 ਪਿੰਡਾਂ ਵਿਚ ਹੜ੍ਹ ਨਾਲ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। NDRF ਅਤੇ SDRF ਦੀਆਂ ਟੀਮਾਂ ਬਚਾਅ 'ਚ ਲੱਗੀਆਂ ਹੋਈਆਂ ਹਨ।

a

ਯੂਪੀ ਦੀਆਂ ਕਈ ਨਦੀਆਂ 'ਚ ਉਛਾਲ ਹੈ। ਦਿੱਲੀ-ਲਖਨਊ ਹਾਈਵੇ 'ਤੇ ਸ਼ਾਹਜਹਾਂਪੁਰ 'ਚ ਕਰੀਬ 2 ਤੋਂ 3 ਫੁੱਟ ਪਾਣੀ ਭਰ ਗਿਆ ਹੈ। ਇਸ ਕਾਰਨ ਹਾਈਵੇਅ ਦਾ ਇੱਕ ਹਿੱਸਾ ਬੰਦ ਹੋ ਗਿਆ ਹੈ। ਵਾਹਨਾਂ ਨੂੰ ਮੋੜ ਕੇ ਬਾਹਰ ਕੱਢਿਆ ਜਾ ਰਿਹਾ ਹੈ। ਪਾਣੀ ਨਾਲ ਭਰ ਜਾਣ ਤੋਂ ਬਾਅਦ ਮਰੀਜ਼ਾਂ ਨੂੰ ਸ਼ਾਹਜਹਾਂਪੁਰ ਦੇ ਮੈਡੀਕਲ ਕਾਲਜ ਵਿੱਚ ਭੇਜ ਦਿੱਤਾ ਗਿਆ।

a

ਦੂਜੇ ਪਾਸੇ ਉੱਤਰਾਖੰਡ ’ਚ ਲਗਾਤਾਰ ਪੰਜ ਦਿਨਾਂ ਤੋਂ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 200 ਸੜਕਾਂ ਬੰਦ ਹਨ। ਸਭ ਤੋਂ ਮਾੜੀ ਸਥਿਤੀ ਬਦਰੀਨਾਥ ਰੂਟ 'ਤੇ ਹੈ, ਜਿੱਥੇ 22 ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਚਾਰਧਾਮ ਯਾਤਰਾ ਰੂਟ 3 ਦਿਨਾਂ ਲਈ ਬੰਦ ਹੈ। 4 ਹਜ਼ਾਰ ਸ਼ਰਧਾਲੂ ਸੜਕਾਂ 'ਤੇ ਫਸੇ ਹੋਏ ਹਨ।
ਮੁੰਬਈ 'ਚ ਦੇਰ ਰਾਤ ਅਤੇ ਸਵੇਰੇ ਭਾਰੀ ਮੀਂਹ ਕਾਰਨ ਸੜਕਾਂ ਅਤੇ ਰੇਲ ਪਟੜੀਆਂ 'ਤੇ ਪਾਣੀ ਭਰ ਗਿਆ। ਰੇਲ ਅਤੇ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ ਹੈ। ਇੰਡੀਗੋ ਏਅਰਲਾਈਨਜ਼ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਉਡਾਣਾਂ ਦੇ ਟੇਕ-ਆਫ ਵਿੱਚ ਦੇਰੀ ਹੋ ਸਕਦੀ ਹੈ।

(For more news apart from   More than 20 lakh people affected by flood in 800 villages of UP News in Punjabi, stay tuned to Rozana Spokesman)

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement