
ਜੇਕਰ ਇਨਸਾਨ ਪੁਲਾੜ ਵਿਚਲੇ ਕਰੋੜਾਂ ਰਹੱਸਾਂ ਤੋਂ ਅਣਜਾਣ ਐ ਤਾਂ ਡੂੰਘੇ ਮਹਾਂਸਾਗਰਾਂ ਦੇ ਰਹੱਸ ਵੀ ਘੱਟ ਨਹੀਂ ਹਨ।
ਜੇਕਰ ਇਨਸਾਨ ਪੁਲਾੜ ਵਿਚਲੇ ਕਰੋੜਾਂ ਰਹੱਸਾਂ ਤੋਂ ਅਣਜਾਣ ਹੈ ਤਾਂ ਡੂੰਘੇ ਮਹਾਂਸਾਗਰਾਂ ਦੇ ਰਹੱਸ ਵੀ ਘੱਟ ਨਹੀਂ ਹਨ। ਅਮਰੀਕਾ ਦੇ ਨੈਸ਼ਨਲ ਓਸ਼ੀਆਨਿਕ ਐਂਡ ਐਟਮਾਸਫਾਇਰਿਕ (ਐਨਓਏਏ) ਦੇ ਅਨੁਸਾਰ ਅੱਜ ਤਕ ਦੁਨੀਆ ਦੇ 95 ਫ਼ੀਸਦੀ ਮਹਾਂਸਾਗਰਾਂ ਅਤੇ 99 ਫ਼ੀਸਦੀ ਮਹਾਂਸਾਗਰੀ ਤਲ ਦੀ ਖੋਜ ਨਹੀਂ ਹੋ ਸਕੀ।
blue holes
ਵਿਗਿਆਨੀਆਂ ਵੱਲੋਂ ਇਨ੍ਹਾਂ ਦੀਆਂ ਗਹਿਰਾਈਆਂ ਦੀ ਅੱਜ ਵੀ ਖੋਜ ਕੀਤੀ ਜਾ ਰਹੀ ਹੈ। ਇਨ੍ਹਾਂ ਗਹਿਰਾਈਆਂ ਵਿਚ ਇਕ ਰਹੱਸਮਈ ਜਗ੍ਹਾ ਹੁੰਦੀ ਹੈ ਜਿਸ ਨੂੰ ਬਲੂ ਹੋਲ ਕਿਹਾ ਜਾਂਦਾ ਹੁਣ ਵਿਗਿਆਨੀ ਇਨ੍ਹਾਂ ਬਾਰੇ ਖੋਜ ਕਰਨ ਦੀ ਤਿਆਰੀ ਵਿਚ ਲੱਗੇ ਹੋਏ ਨੇ। ਆਓ ਜਾਣਦੇ ਹਾਂ ਕਿ ਕੀ ਹੁੰਦੇ ਨੇ ਬਲੂ ਹੋਲਸ?
bhue holes
ਬਲੂ ਹੋਲਸ ਸਮੁੰਦਰਾਂ ਦੀਆਂ ਗਹਿਰਾਈਆਂ ਵਿਚ ਲੁਕੇ ਗਹਿਰੇ ਖੱਡੇ ਹੁੰਦੇ ਨੇ। ਇਹ ਦੇਖਣ ਅਤੇ ਆਕਾਰ ਵਿਚ ਧਰਤੀ 'ਤੇ ਪਾਏ ਜਾਣ ਵਾਲੇ ਗਹਿਰੇ ਸਿੰਕਹੋਲ ਵਰਗੇ ਹੁੰਦੇ ਨੇ ਜੋ ਕੈਲਸ਼ੀਅਮ ਕਾਰਬੋਨੇਟ ਦੇ ਸ਼ੈੱਲਾਂ ਤੋਂ ਬਣੇ ਹੁੰਦੇ ਨੇ।
bhue holes
ਇਨ੍ਹਾਂ ਦੇ ਆਕਾਰ ਅਤੇ ਗਹਿਰਾਈ ਅਲੱਗ-ਅਲੱਗ ਹੁੰਦੇ ਨੇ ਪਰ ਵਿਗਿਆਨੀਆਂ ਦਾ ਮੰਨਣਾ ਕਿ ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਜੀਵ ਜੰਤੂ ਪਾਏ ਜਾਂਦੇ ਨੇ, ਇਸ ਲਈ ਜੈਵਵਿਭਿੰਨਤਾ ਦੇ ਨਜ਼ਰੀਏ ਨਾਲ ਬਹੁਤ ਖ਼ਾਸ ਬਣ ਜਾਂਦੇ ਨੇ। ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਆਖ਼ਰ ਹੁਣ ਕਿਉਂ ਚਰਚਾ ਵਿਚ ਆਏ ਹੋਏ ਨੇ ਬਲੂ ਹੋਲਸ?
bhue holes
ਦਰਅਸਲ ਪਿਛਲੇ ਹਫ਼ਤੇ ਗੋਤਾਖ਼ੋਰਾਂ ਨੇ ਅਮਰੀਕਾ ਦੇ ਫਲੋਰੀਡਾ ਦੀ ਖਾੜੀ ਦੇ ਕਿਨਾਰੇ ਇਕ ਵੱਡਾ ਬਲੂ ਹੋਲ ਖੋਜਿਆ। 425 ਫੁੱਟ ਡੂੰਘੇ ਇਸ ਬਲੂ ਹੋਲ ਨੂੰ ਵਿਗਿਆਨੀਆਂ ਨੇ ਗ੍ਰੀਨ ਬਨਾਨਾ ਦਾ ਨਾਮ ਦਿੱਤਾ। ਇਹ ਪਾਣੀ ਦੀ ਉਪਰੀ ਸਤ੍ਹਾ ਤੋਂ 155 ਫੁੱਟ ਹੇਠਾਂ ਗਹਿਰਾਈ ਵਿਚ ਮੌਜੂਦ ਹੈ। ਐਨਓਏਏ ਵੱਲੋਂ ਇਸ ਬਲੂ ਹੋਲ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਹੈ।
ਬਲੂ ਹੋਲ ਸਮੁੰਦਰ ਤਲ ਵਿਚ ਉਹੋ ਜਿਹੀ ਸਥਿਤੀ ਵਿਚ ਹੋ ਸਕਦੇ ਨੇ ਜਿਵੇਂ ਰੇਗਿਸਤਾਨ ਵਿਚ ਓਏਸਿਸ ਹੁੰਦੇ ਨੇ। ਆਸਪਾਸ ਦੀ ਬੰਜਰ ਸਮੁੰਦਰੀ ਜ਼ਮੀਨ ਵਿਚ ਉਹ ਜੈਵਵਿਭਿੰਨਤਾ ਦਾ ਭੰਡਾਰ ਹੋ ਸਕਦੇ ਨੇ, ਜਿਨ੍ਹਾਂ ਵਿਚ ਸ਼ੈਵਾਲ, ਜਲਸ਼ੋਸਕ ਜੀਵ, ਘੋਗੇ, ਸਮੁੰਦਰੀ ਕੱਛੂ, ਸ਼ਾਰਕ ਆਦਿ ਵੱਖ-ਵੱਖ ਪ੍ਰਕਾਰ ਦੇ ਜੀਵ ਜੰਤੂਆਂ ਦੀ ਬਹੁਤਾਤ ਹੋ ਸਕਦੀ ਹੈ।
ਇਨ੍ਹਾਂ ਦੇ ਪਾਣੀ ਦਾ ਅਪਣਾ ਅਲੱਗ ਹੀ ਰਸਾਇਣ ਸ਼ਾਸਤਰ ਹੁੰਦਾ। ਇੰਝ ਲੱਗਦਾ ਕਿ ਇਨ੍ਹਾਂ ਦਾ ਜ਼ਮੀਨ ਦੇ ਹੇਠਾਂ ਵਾਲੇ ਪਾਣੀ ਨਾਲ ਸਬੰਧ ਹੁੰਦਾ,ਜਿਸ ਨਾਲ ਅਲੱਗ-ਅਲੱਗ ਪਾਣੀ ਦੀਆਂ ਪਰਤਾਂ ਬਣ ਜਾਂਦੀਆਂ ਨੇ।
ਇਨ੍ਹਾਂ ਬਲੂ ਹੋਲਸ ਬਾਰੇ ਬਹੁਤ ਘੱਟ ਜਾਣਕਾਰੀ ਮਿਲ ਸਕੀ ਹੈ। ਇਨ੍ਹਾਂ ਤਕ ਮੁਸ਼ਕਲ ਪਹੁੰਚ, ਬਹੁਤ ਹੀ ਔਖੀਆਂ ਥਾਵਾਂ 'ਤੇ ਇਨ੍ਹਾਂ ਦੀ ਮੌਜੂਦਗੀ ਅਤੇ ਬਹੁਤਾਤ ਵਰਗੇ ਕਈ ਕਾਰਨ ਨੇ, ਜਿਨ੍ਹਾਂ ਕਰਕੇ ਇਹ ਸਾਡੇ ਲਈ ਅਜੇ ਤਕ ਅਣਜਾਣ ਹੀ ਰਹੇ। ਅਸਲ ਵਿਚ ਪਹਿਲਾਂ ਬਲੂ ਹੋਲ ਦੀ ਜਾਣਕਾਰੀ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਨਹੀਂ ਬਲਕਿ ਮਛੇਰਿਆਂ ਅਤੇ ਗੋਤਾਖੋਰਾਂ ਨੂੰ ਮਿਲੀ ਸੀ।
ਹੁਣ ਇਹ ਦੋਵੇਂ ਸਮੂਹ ਮਿਲ ਕੇ ਹੀ ਵਿਸਥਾਰ ਵਿਚ ਇਨ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਣਗੇ। ਆਓ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਕਰਨਗੇ ਵਿਗਿਆਨੀ ਇਨ੍ਹਾਂ ਬਲੂ ਹੋਲਸ ਦਾ ਅਧਿਐਨ?
ਦਰਅਸਲ ਪਹਿਲਾਂ ਗੋਤਾਖੋਰ ਇਕ ਉਪਕਰਨ ਦੀ ਵਰਤੋਂ ਕਰਨਗੇ, ਜਿਸ ਦਾ ਨਾਮ ਬੈਨਥਿਕ ਲੈਂਡਰ ਹੈ। ਤ੍ਰਿਕੋਣੀ ਪ੍ਰਿਜ਼ਮ ਦੇ ਆਕਾਰ ਵਰਗੇ ਇਸ ਉਪਕਰਨ ਦੀ ਮਦਦ ਨਾਲ ਪਹਿਲਾਂ ਬਲੂ ਹੋਲ ਦੇ ਪਾਣੀ ਅਤੇ ਹੋਰ ਪਦਾਰਥ ਦੇ ਨਮੂਨਿਆਂ ਨੂੰ ਜਮ੍ਹਾਂ ਕੀਤਾ ਜਾਵੇਗਾ। ਇਨ੍ਹਾਂ ਨਮੂਨਿਆਂ ਦੇ ਅਧਿਐਨ ਜ਼ਰੀਏ ਵਿਗਿਆਨੀ ਇਸ ਖੇਤਰ ਦੇ ਜੀਵਨ ਸਬੰਧੀ ਜਾਣਕਾਰੀ ਹਾਸਲ ਕਰਨਗੇ ਅਤੇ ਉਨ੍ਹਾਂ ਦਾ ਫਲੋਰੀਡਾ ਦੀ ਖਾੜੀ ਦੇ ਹੋਰ ਇਲਾਕਿਆਂ ਵਿਚ ਵੀ ਪਤਾ ਲਗਾਉਣਗੇ।
ਮਹਾਂਸਾਗਰੀ ਜੈਵਵਿਭਿੰਨਤਾ ਸਬੰਧੀ ਜਾਣਕਾਰੀ ਵਿਚ ਇਹ ਬਲੂ ਹੋਲ ਇਕ ਨਵਾਂ ਅਧਿਆਏ ਸਾਬਤ ਹੋ ਸਕਦੇ ਨੇ। ਇਹ ਕਿਵੇਂ ਬਣੇ ਅਤੇ ਉਨ੍ਹਾਂ ਵਿਚ ਜੀਵਨ ਦਾ ਵਿਕਾਸ ਕਿਵੇਂ ਹੋਇਆ ਵਰਗੀਆਂ ਕਈ ਜਾਣਕਾਰੀਆਂ ਬਹੁਤ ਲਾਭਕਾਰੀ ਸਾਬਤ ਹੋ ਸਕਦੀਆਂ ਨੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।