
ਉਨ੍ਹਾਂ ਨੇ ਕਾਨਫੰਰਸ ਦੇ ਮੈਂਬਰ ਦੇਸ਼ਾਂ ਵਿਚਕਾਰ ਬਹੁਪੱਖੀ ਹਿੱਸੇਦਾਰੀ, ਆਰਥਿਕ ਅਤੇ ਸੱਭਿਆਚਾਰਕ ਖੇਤਰ ਵਿਚ ਸਬੰਧਾਂ ਦਾ ਵਿਸਤਾਰ ਕੀਤੇ ਜਾਣ ਬਾਰੇ ਚਰਚਾ ਕੀਤੀ।
ਸਿੰਗਾਪੁਰ, ( ਭਾਸ਼ਾ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਵਿਖੇ 13ਵੇਂ ਪੂਰਬੀ ਏਸ਼ੀਆ ਸਿਖਰ ਕਾਨਫਰੰਸ ਵਿਚ ਭਾਗ ਲਿਆ। ਇਸ ਦੌਰਾਨ ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਮਹਾਂਸਾਗਰ ਖੇਤਰ ਲਈ ਦੇਸ਼ ਦੀ ਵਚਨਬੱਧਤਾਪ੍ਰਗਟ ਕੀਤੀ। ਉਨ੍ਹਾਂ ਨੇ ਕਾਨਫੰਰਸ ਦੇ ਮੈਂਬਰ ਦੇਸ਼ਾਂ ਵਿਚਕਾਰ ਬਹੁਪੱਖੀ ਹਿੱਸੇਦਾਰੀ, ਆਰਥਿਕ ਅਤੇ ਸੱਭਿਆਚਾਰਕ ਖੇਤਰ ਵਿਚ ਸਬੰਧਾਂ ਦਾ ਵਿਸਤਾਰ ਕੀਤੇ ਜਾਣ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਪੰਜਵੀਂ ਵਾਰ ਇਸ ਸਿਖਰ ਕਾਨਫਰੰਸ ਵਿਚ ਸ਼ਾਮਲ ਹੋਏ। ਇਸ ਸਿਖਰ ਕਾਨਫੰਰਸ ਦੇ 2005 ਵਿਚ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਭਾਰਤ ਇਸ ਵਿਚ ਹਿੱਸਾ ਲੈ ਰਿਹਾ ਹੈ।
13th East Asia Summit in Singapore
ਮੋਦੀ ਨੇ ਟਵੀਟ ਕੀਤਾ ਕਿ ਪੂਰਬੀ ਏਸ਼ੀਆ ਸ਼ਿਖਰ ਕਾਨਫਰੰਸ ਵਿਚ ਮੈਂ ਮੈਂਬਰ ਦੇਸਾਂ ਦੇ ਵਿਚਕਾਰ ਬਹੁਪੱਖੀ ਤਾਲਮੇਲ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਦਾ ਵਿਸਤਾਰ ਕੀਤੇ ਜਾਣ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਮੈਂਬਰ ਦੇਸਾਂ ਵਿਚ 10 ਆਸਿਆਨ ਦੇਸ਼ ਇੰਡੋਨੇਸ਼ੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਫਿਲੀਪੀਂਨਜ, ਵੀਅਤਨਾਮ, ਮਿਆਮਾ, ਕੰਬੋਡੀਆ, ਬਰੁਨੇਈ ਅਤੇ ਲਾਓਸ ਦੇ ਨਾਲ ਹੀ ਆਸਟਰੇਲੀਆ, ਚੀਨ, ਭਾਰਤ, ਜਾਪਾਨ, ਨਿਊਜ਼ੀਲੈਂਡ, ਦੱਖਣੀ ਕੋਰੀਆ, ਰੂਸ ਅਤੇ ਅਮਰੀਕਾ ਸ਼ਾਮਲ ਹਨ।
Japan's Prime Minister Shinzo Abe
ਮੋਦੀ ਨੇ ਪੂਰਬੀ ਏਸ਼ੀਆ ਸ਼ਿਖਰ ਕਾਨਫਰੰਸ ਰਿਟ੍ਰੀਟ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਮੇਤ ਹੋਰਨਾਂ ਨੇਤਾਵਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕੈਡੇਟ ਐਕਸਚੇਂਜ ਪ੍ਰੋਗਰਾਮ ਅਧੀਨ ਸਿੰਗਾਪੁਰ ਗਏ ਐਨਸੀਸੀ ਦੇ ਕੈਡਟ ਦਲ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਤੇ ਟਵੀਟ ਕਰਦਿਆਂ ਲਿਖਿਆ, ਨੌਜਵਾਨ ਸਾਥੀਆਂ ਨਾਲ ਸੋਹਣਾ ਸਮਾਂ।
ਉਨ੍ਹਾਂ ਇਸ ਮੌਕ ਅਪਣੇ ਯਾਦਗਾਰ ਤਜ਼ਰਬਿਆਂ ਨੂੰ ਵੀ ਮੇਰੇ ਨਾਲ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਸਿੰਗਾਪੁਰ, ਆਸਟਰੇਲੀਆ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਦੋਪੱਖੀ ਬੈਠਕਾਂ ਵੀ ਕੀਤੀਆਂ। ਇਨ੍ਹਾਂ ਵਿਚ ਵਪਾਰ, ਰੱਖਿਆ ਅਤੇ ਸੁਰੱਖਿਆ ਦੇ ਖੇਤਰਾਂ ਵਿਚ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵਿਚਾਰ-ਵਟਾਂਦਰਾ ਹੋਇਆ।