ਭਾਰਤ ਨੇ ਹਿੰਦ ਮਹਾਂਸਾਗਰ ਵਿਚ ਨਿਗਰਾਨੀ ਵਧਾਈ
Published : Jun 30, 2020, 9:01 am IST
Updated : Jun 30, 2020, 9:01 am IST
SHARE ARTICLE
 India enhances surveillance in Indian Ocean
India enhances surveillance in Indian Ocean

ਚੀਨੀ ਗਤੀਵਿਧੀਆਂ 'ਤੇ ਨਜ਼ਰ

ਨਵੀਂ ਦਿੱਲੀ, 29 ਜੂਨ : ਪੂਰਬੀ ਲਦਾਖ਼ ਵਿਚ ਚੀਨ ਨਾਲ ਤਲਖ਼ੀ ਦੀ ਪਿਠ ਭੂਮੀ ਵਿਚ ਭਾਰਤੀ ਜਲ ਸੈਨਾ ਨੇ ਅਪਣੇ ਨਿਗਰਾਨੀ ਅਭਿਆਨਾਂ ਵਿਚ ਵਾਧਾ ਕਰ ਦਿਤਾ ਹੈ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਭਾਰਤੀ ਜਲ ਸੈਨਾ ਤੇਜ਼ੀ ਨਾਲ ਬਦਲ ਰਹੇ ਖੇਤਰੀ ਸੁਰੱਖਿਆ ਮਾਮਲੇ ਦੇ ਮੱਦੇਨਜ਼ਰ ਮਿੱਤਰ ਅਮਰੀਕੀ ਜਲ ਸੈਨਾ ਅਤੇ ਜਪਾਨ ਸਮੁੰਦਰੀ ਆਤਮ ਰਖਿਆ ਬਲ (ਜੇਐਮਐਸਡੀਐਫ਼) ਨਾਲ ਅਪਣੇ ਸੰਚਾਲਨ ਸਹਿਯੋਗ ਨੂੰ ਵੀ ਵਧਾ ਰਹੀ ਹੈ।  ਉਨ੍ਹਾਂ ਨੇ ਦਸਿਆ ਕਿ ਸਨਿਚਰਵਾਰ ਨੂੰ ਭਾਰਤੀ ਜਲ ਸੈਨਾ ਨੇ ਹਿੰਦ ਮਹਾਂਸਾਗਰ ਖੇਤਰ ਵਿਚ ਜੇਐਮਐਸਡੀਐਫ਼ ਨਾਲ ਇਕ ਮਹੱਤਵਪੂਰਨ ਅਭਿਆਸ ਕੀਤਾ।

File PhotoFile Photo

ਉਸ ਖੇਤਰ ਵਿਚ ਚੀਨੀ ਜਲ ਸੈਨਾ ਦੇ ਜਹਾਜ਼ਾਂ ਨਾਲ ਹੀ ਉਸ ਦੀਆਂ ਪਣਡੁੱਬੀਆਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਭਾਰਤੀ ਜਲ ਸੈਨਾ ਦੇ ਜਹਾਜ਼ ਆਈਐਨਐਸ ਰਾਣਾ ਅਤੇ ਆਈਐਨਐਸ ਕੁਲਿਸ਼ ਅਭਿਆਸ ਵਿਚ ਸ਼ਾਮਲ ਹੋਏ। ਇਸ ਅਭਿਆਸ ਦਾ ਇਸ ਲਈ ਵੀ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਪੂਰਬੀ ਲਦਾਖ਼ ਵਿਚ ਚੀਨ ਨਾਲ ਭਾਰਤ ਦੇ ਟਕਰਾਅ ਅਤੇ ਦਖਣੀ ਚੀਨ ਸਮੁੰਦਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨੀ ਜਲ ਸੈਨਾ ਦੇ ਹਮਲਾਵਰ ਰੁਖ਼ ਵਿਚਾਲੇ ਹੈ। ਇਕ ਸੂਤਰ ਨੇ ਕਿਹਾ ਕਿ ਅਭਿਆਸ ਦਾ ਉਦੇਸ਼ ਦੋਹਾਂ ਫ਼ੌਜਾਂ ਵਿਚਾਲੇ ਤਾਲਮੇਲ ਅਤੇ ਆਪਸੀ ਸਮਝ ਵਧਾਉਣਾ ਸੀ। (ਪੀਟੀਆਈ)

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement