ਗੁੱਸੇ 'ਚ Sanjay Singh ਨੇ ਸਰਕਾਰ ਨੂੰ ਕੀਤਾ ਚੈਲੰਜ, 'Yogi ਮੇਰਾ ਐਨਕਾਊਂਟਰ ਕਰਵਾ ਦੇਵੇ'
Published : Aug 12, 2021, 8:02 pm IST
Updated : Aug 12, 2021, 8:02 pm IST
SHARE ARTICLE
Sanjay Singh and Yogi Adityanath
Sanjay Singh and Yogi Adityanath

ਰਾਜ ਸਭਾ ਵਿਚ ਸੰਵਿਧਾਨ (127ਵੀਂ) ਸੋਧ ਬਿੱਲ 2021 ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ਸਰਕਾਰ ਨੂੰ ਘੇਰਿਆ।

ਨਵੀਂ ਦਿੱਲੀ: ਰਾਜ ਸਭਾ ਵਿਚ ਸੰਵਿਧਾਨ (127ਵੀਂ) ਸੋਧ ਬਿੱਲ 2021 ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਸੰਜੇ ਸਿੰਘ ਨੇ ਕਿਹਾ ਕਿ ਉਹਨਾਂ ਖਿਲਾਫ਼ ਇਕ ਹੋਰ ਮੁਕੱਦਮਾ ਦਰਜ ਕੀਤਾ ਗਿਆ ਹੈ। ਸਰਕਾਰ ਮੈਨੂੰ ਗੈਂਗਸਟਰ ਬਣਾ ਰਹੀ ਹੈ। ਉਹਨਾਂ ਕਿਹਾ ਕਿ ਯੋਗੀ ਨੂੰ ਕਹੋ ਕਿ ਮੇਰਾ ਐਨਕਾਊਂਟਰ ਕਰਾ ਦੇਵੇ। ਮੇਰੇ ਖਿਲਾਫ਼ 15 ਮੁਕੱਦਮੇ ਲਿਖੇ ਗਏ। ਉਹਨਾਂ ਕਿਹਾ ਕਿ ਮੇਰਾ ਅਪਰਾਧ ਇਹ ਹੈ ਕਿ ਮੈਂ ਚੰਦਾ ਚੋਰੀ ਦਾ ਮੁੱਦਾ ਚੁੱਕਿਆ।

Sanjay Singh Sanjay Singh

ਹੋਰ ਪੜ੍ਹੋ: ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਦੇਸ਼ ਤੋਂ ਮੁਆਫ਼ੀ ਮੰਗਣ ਵਿਰੋਧੀ ਧਿਰਾਂ- ਅਨੁਰਾਗ ਠਾਕੁਰ

ਸੰਜੇ ਸਿੰਘ ਨੇ ਸਦਨ ਵਿਚ ਰਾਸ਼ਟਰੀ ਪਿਛੜਾ ਵਰਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਪੀ ਵਿਚ 69000 ਅਧਿਆਪਕਾਂ ਦੀ ਭਰਤੀ ਵਿਚ 22000 ਨੌਕਰੀਆਂ ਪਿਛੜੇ ਵਰਗ ਦੇ ਲੋਕਾਂ ਨੂੰ ਮਿਲਣੀਆਂ ਸੀ ਪਰ ਉਹਨਾਂ ਨੂੰ 3.8% ਰਾਖਵਾਂਕਰਨ ਦਿੱਤਾ ਗਿਆ। ਭਾਜਪਾ ਸਰਕਾਰ ਨੇ ਉਹਨਾਂ ਦੀਆਂ 18,000 ਨੌਕਰੀਆਂ ਖਾ ਲਈਆਂ।

sanjay singh sanjay singh

ਹੋਰ ਪੜ੍ਹੋ: ਬਾਘਾ ਪੁਰਾਣਾ ਹਲਕੇ ਦੇ 17 ਪਿੰਡਾਂ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਹੋਈ ਪੂਰੀ

ਇਸ ਤੋਂ ਇਲਾਵਾ ਉਹਨਾਂ ਨੇ ਯੂਪੀ ਅਤੇ ਗੁਜਰਾਤ ਵਿਚ ਦਲਿਤਾਂ ਅਤੇ ਪਿਛੜੀਆਂ ਜਾਤੀਆਂ ’ਤੇ ਕੀਤੇ ਜਾ ਰਹੇ ਅੱਤਿਆਚਾਰ ਦਾ ਮੁੱਦਾ ਚੁੱਕਿਆ। ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ਵਿਚ ਦਲਿਤਾਂ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਜੇਕਰ ਸਰਕਾਰ ਨੂੰ ਵਾਕਈ ਪਿਛੜੇ ਵਰਗਾਂ ਦੀ ਚਿੰਤਾ ਹੈ ਤਾਂ 50% ਦੀ ਸੀਮਾ ਨੂੰ ਵਧਾਉਣ ਦਾ ਬਿੱਲ ਸਦਨ ਵਿਚ ਲਿਆਂਦਾ ਜਾਵੇ, ਨਹੀਂ ਤਾਂ ਇਹ ਓਬੀਸੀ ਬਿੱਲ ਦਿਖਾਵਾ ਮੰਨਿਆ ਜਾਵੇਗਾ।

Yogi AdityanathYogi Adityanath

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ (ਸੰਯੁਕਤ) ਦਾ ਫੈਸਲਾ, ਭੀਮ ਆਰਮੀ ਨਾਲ ਕੀਤਾ ਗਠਜੋੜ

ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਜੋ ਕਿਸਾਨ ਅੱਠ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਉਹ ਵੀ ਪਿਛੜੇ ਵਰਗ ਦੇ ਹਨ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਉਹਨਾਂ ਦਾ ਹੱਕ ਦਿੱਤਾ ਜਾਵੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement