ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਦੇਸ਼ ਤੋਂ ਮੁਆਫ਼ੀ ਮੰਗਣ ਵਿਰੋਧੀ ਧਿਰਾਂ- ਅਨੁਰਾਗ ਠਾਕੁਰ
Published : Aug 12, 2021, 7:06 pm IST
Updated : Aug 12, 2021, 7:06 pm IST
SHARE ARTICLE
Opposition should apologize: Union Minister Anurag Thakur
Opposition should apologize: Union Minister Anurag Thakur

ਕੇਂਦਰ ਨੇ ਇਜਲਾਸ ਨੂੰ ਵਿਚਾਲੇ ਸਮਾਪਤ ਕਰਨ ਤੇ ਹੰਗਾਮੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਰੋਪਾਂ ਨੂੰ ਖਾਰਜ ਕਰਦਿਆਂ ਵਿਰੋਧੀਆਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਾਨਸੂਨ ਇਜਲਾਸ ਨੂੰ ਵਿਚਾਲੇ ਸਮਾਪਤ ਕਰਨ ਅਤੇ ਹੰਗਾਮੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਰੋਪਾਂ ਨੂੰ ਖਾਰਜ ਕਰਦਿਆਂ ਵਿਰੋਧੀਆਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਦੇ ਅੱਠ ਮੰਤਰੀਆਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਵਿਰੋਧੀ ਧਿਰਾਂ ਨੂੰ ਇਸ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ।

Anurag ThakurAnurag Thakur

ਹੋਰ ਪੜ੍ਹੋ: ਬਾਘਾ ਪੁਰਾਣਾ ਹਲਕੇ ਦੇ 17 ਪਿੰਡਾਂ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਹੋਈ ਪੂਰੀ

ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ "ਮਾਨਸੂਨ ਸੈਸ਼ਨ ਵਿਚ ਵਿਰੋਧੀ ਧਿਰਾਂ ਦਾ ਇਕੋ ਇਕ ਏਜੰਡਾ ਅਰਾਜਕਤਾ ਪੈਦਾ ਕਰਨਾ ਸੀ। ਉਹਨਾਂ ਨੂੰ ਜਨਤਾ ਅਤੇ ਟੈਕਸਦਾਤਾਵਾਂ ਦੇ ਪੈਸੇ ਦੀ ਕੋਈ ਪਰਵਾਹ ਨਹੀਂ ਹੈ। ਜੋ ਵੀ ਹੋਇਆ, ਇਹ ਸ਼ਰਮਨਾਕ ਸੀ। ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਉਹਨਾਂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ” ਦਰਅਸਲ ਬੁੱਧਵਾਰ ਨੂੰ ਰਾਜ ਸਭਾ ਵਿਚ ਹੰਗਾਮੇ ਦਾ ਮਾਮਲਾ ਵਧਦਾ ਜਾ ਰਿਹਾ ਹੈ। ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਨੇਤਾਵਾਂ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਅਤੇ ਸਮੁੱਚੀ ਘਟਨਾ ਦੀ ਜਾਂਚ ਦੀ ਮੰਗ ਕੀਤੀ।

Rajya Sabha Rajya Sabha

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ (ਸੰਯੁਕਤ) ਦਾ ਫੈਸਲਾ, ਭੀਮ ਆਰਮੀ ਨਾਲ ਕੀਤਾ ਗਠਜੋੜ

ਉਧਰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ, "ਇਸ ਸੈਸ਼ਨ ਵਿਚ ਅਸੀਂ ਲਗਾਤਾਰ ਬਹੁਤ ਸਾਰੀਆਂ ਦੁਖਦਾਈ ਅਤੇ ਸ਼ਰਮਨਾਕ ਘਟਨਾਵਾਂ ਵੇਖੀਆਂ ਹਨ। ਸਮੁੱਚੇ ਵਿਰੋਧੀ ਧਿਰ ਦਾ ਇਰਾਦਾ ਸ਼ੁਰੂ ਤੋਂ ਹੀ ਸਦਨ ਦੀ ਮਰਿਯਾਦਾ ਨੂੰ ਢਾਹੁਣ ਅਤੇ ਸੈਸ਼ਨ ਨੂੰ ਨਾ ਚੱਲਣ ਦੇਣ ਦਾ ਰਿਹਾ ਹੈ। ਸ਼ਾਇਦ ਓਬੀਸੀ ਸੰਵਿਧਾਨ ਸੋਧ ਬਿੱਲ ਵਿਚ ਵੀ ਰਾਜਨੀਤਿਕ ਮਜਬੂਰੀ ਵਿਚ ਉਹਨਾਂ ਨੇ ਸਦਨ ਨੂੰ ਚੱਲਣ ਦਿੱਤਾ”। ਇਸ ਤੋਂ ਇਲਾਵਾ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸੰਸਦ ਵਿਚ ਨਵੇਂ ਮੰਤਰੀਆਂ ਦੀ ਜਾਣ-ਪਛਾਣ ਵੀ ਨਹੀਂ ਕਰਨ ਦਿੱਤੀ ਗਈ।

ਹੋਰ ਪੜ੍ਹੋ: ਭੜਕਾਊ ਬਿਆਨਬਾਜ਼ੀ ਮਾਮਲੇ ਵਿਚ ਭਾਜਪਾ ਨੇਤਾ ਦੀ ਰਿਹਾਈ 'ਤੇ ਮਹੂਆ ਮੋਇਤਰਾ ਦਾ ਹਮਲਾ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement