
ਮੁਸਲਿਮ ਵਿਰੋਧੀ ਨਾਅਰੇ ਲਗਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਵਕੀਲ ਅਸ਼ਵਨੀ ਉਪਾਧਿਆਏ ਨੂੰ ਦਿੱਲੀ ਹਾਈ ਕੋਰਟ ਨੇ ਰਾਹਤ ਦਿੱਤੀ ਹੈ।
ਨਵੀਂ ਦਿੱਲੀ: ਮੁਸਲਿਮ ਵਿਰੋਧੀ ਨਾਅਰੇ ਲਗਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਵਕੀਲ ਅਸ਼ਵਨੀ ਉਪਾਧਿਆਏ ਨੂੰ ਦਿੱਲੀ ਹਾਈ ਕੋਰਟ ਨੇ ਰਾਹਤ ਦਿੱਤੀ ਹੈ। ਸੋਸ਼ਲ ਮੀਡੀਆ ਉੱਤੇ ਅਸ਼ਵਨੀ ਦੀ ਰਿਹਾਈ ਨੂੰ ਲੈ ਕੇ ਲੋਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੌਰਾਨ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
Mahua Moitra
ਹੋਰ ਪੜ੍ਹੋ: ਜਦ ਤੋਂ ਅਮਿਤ ਸ਼ਾਹ ਗ੍ਰਹਿ ਮੰਤਰੀ ਬਣੇ ਕਿਤੇ ਦੰਗੇ ਹੋ ਰਹੇ ਤੇ ਕਿਤੇ ਨਾਅਰੇ ਲੱਗ ਰਹੇ- ਸੰਜੇ ਸਿੰਘ
ਉਹਨਾਂ ਨੇ ਟਵੀਟ ਕੀਤਾ ਕਿ ਮੁਸਲਿਮ ਕਾਮੇਡੀਅਨ ਨੂੰ 35 ਦਿਨ ਦੀ ਜੇਲ੍ਹ, ਮੁਸਲਿਮ ਪੱਤਰਕਾਰ ਨੂੰ ਕਈ ਮਹੀਨਿਆਂ ਦੀ ਜੇਲ੍ਹ ਪਰ ਭਾਜਪਾ ਬੁਲਾਰੇ ਨੂੰ ਨਫ਼ਰਤ ਭਰੇ ਭਾਸ਼ਣ ਸਬੰਧੀ ਪ੍ਰੋਗਰਾਮ ਆਯੋਜਿਤ ਕਰਨ ਲਈ 24 ਘੰਟਿਆਂ ਵਿਚ ਹੀ ਜ਼ਮਾਨਤ। ਕੀ ਮੈਂ ਇਕੱਲੀ ਹਾਂ ਜੋ ਸੋਚਦੀ ਹਾਂ ਕਿ ਇਹ ਪਾਗਲ ਹੈ? ਦੱਸ ਦਈਏ ਕਿ ਮਹੁਆ ਮੋਇਤਰਾ ਇਸ ਤੋਂ ਪਹਿਲਾਂ ਵੀ ਜੰਤਰ-ਮੰਤਰ ਉੱਤੇ ਇਕ ਧਰਮ ਵਿਸ਼ੇਸ਼ ਖ਼ਿਲਾਫ਼ ਭੜਕਾਊ ਭਾਸ਼ਣ ਖਿਲਾਫ਼ ਆਵਾਜ਼ ਉਠਾ ਚੁੱਕੀ ਹੈ।
Tweet
ਹੋਰ ਪੜ੍ਹੋ: ਬੈਂਕਾਂ 'ਤੇ RBI ਦੀ ਸਖ਼ਤੀ! ATM 'ਚ ਪੈਸੇ ਨਾ ਹੋਣ 'ਤੇ ਬੈਂਕ ਨੂੰ ਲੱਗੇਗਾ 10,000 ਰੁਪਏ ਦਾ ਜੁਰਮਾਨਾ
ਜ਼ਿਕਰਯੋਗ ਹੈ ਕਿ 8 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ’ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਕ ਧਰਮ ਵਿਸ਼ੇਸ਼ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਅਸ਼ਵਨੀ ਉਪਾਧਿਆਏ ਸਮੇਤ 4 ਆਰੋਪੀਆਂ ਨੂੰ ਅਦਾਲਤ ਨੇ 2 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਜਦਕਿ ਦੋ ਹੋਰ ਆਰੋਪੀਆਂ ਨੂੰ ਇਕ ਦਿਨ ਲਈ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਸੀ।