ਵੱਡੇ ਕਰਜ਼ਾ ਚੋਰਾਂ ਦੀ ਸੂਚੀ ਪ੍ਰਧਾਨ ਮੰਤਰੀ ਨੂੰ ਭੇਜੀ ਸੀ ਪਰ ਪਤਾ ਨਹੀਂ ਕੀ ਬਣਿਆ? : ਰਾਜਨ
Published : Sep 12, 2018, 9:01 am IST
Updated : Sep 12, 2018, 9:01 am IST
SHARE ARTICLE
Former RBI Governor Raghuram Rajan
Former RBI Governor Raghuram Rajan

 ਬੈਂਕਾਂ ਦੇ ਡੁੱਬੇ ਕਰਜ਼ੇ (ਐਨਪੀਏ) ਦੇ ਮਸਲੇ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਬਿਆਨਬਾਜ਼ੀ ਚੱਲ ਰਹੀ ਹੈ............

ਨਵੀਂ ਦਿੱਲੀ :  ਬੈਂਕਾਂ ਦੇ ਡੁੱਬੇ ਕਰਜ਼ੇ (ਐਨਪੀਏ) ਦੇ ਮਸਲੇ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਬਿਆਨਬਾਜ਼ੀ ਚੱਲ ਰਹੀ ਹੈ। ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਪਿਛਲੀ ਯੂਪੀਏ ਸਰਕਾਰ ਸਮੇਂ ਹੋਏ ਕੋਲਾ ਘਪਲੇ ਕਾਰਨ ਬੈਂਕਾਂ ਦਾ ਕਰਜ਼ਾ ਡੁਬਿਆ ਹੈ। ਉਨ੍ਹਾਂ  ਇਹ ਵੀ ਕਿਹਾ ਕਿ ਇਸ ਤੋਂ ਬਾਅਦ ਆਈ ਐਨਡੀਏ ਸਰਕਾਰ ਦੇ ਸਮੇਂ ਵੀ ਫ਼ੈਸਲਾ ਲੈਣ ਵਿਚ ਹੋਈ ਦੇਰੀ ਵੀ ਇਕ ਕਾਰਨ ਹੈ। 

ਰਾਜਨ ਨੇ ਸੰਸਦੀ ਕਮੇਟੀ ਨੂੰ ਦਿਤੀ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਰਜ਼ਾ ਧੋਖਾਧੜੀ ਦੇ ਵੱਡੇ ਮਾਮਲਿਆਂ ਦੀ ਸੂਚੀ ਭੇਜੀ ਸੀ ਪਰ ਪਤਾ ਨਹੀਂ ਕਿ ਉਸ ਸੂਚੀ ਦਾ ਕੀ ਬਣਿਆ? ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਕਮੇਟੀ ਨੂੰ ਭੇਜੀ ਅਪਣੀ ਰੀਪੋਰਟ ਵਿਚ ਰਾਜਨ ਨੇ ਕਿਹਾ ਹੈ, 'ਜਦ ਮੈਂ ਗਵਰਨਰ ਸੀ ਤਾਂ ਧੋਖਾਧੜੀ ਨਿਗਰਾਨੀ ਸੈੱਲ ਬਣਾਇਆ ਗਿਆ ਸੀ ਜਿਹੜਾ ਜਾਂਚ ਏਜੰਸੀਆਂ ਨਾਲ ਤਾਲਮੇਲ ਕਰਦਾ ਸੀ।

ਮੈਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਧੋਖਾਧੜੀ ਦੇ ਵੱਡੇ ਕੇਸਾਂ ਦੀ ਸੂਚੀ ਵੀ ਸੌਂਪੀ ਸੀ ਪਰ ਮੈਨੂੰ ਨਹੀਂ ਪਤਾ ਕਿ ਇਸ ਸੂਚੀ ਦਾ ਕੀ ਬਣਿਆ। ਇਸ ਮਾਮਲੇ ਦਾ ਫ਼ੌਰੀ ਹੱਲ ਹੋਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਸੀ ਕਿ 'ਨਾਮਦਾਰਾਂ' ਦੇ ਇਸ਼ਾਰੇ 'ਤੇ ਵੰਡੇ ਗਏ ਕਰਜ਼ੇ ਦਾ ਇਕ ਇਕ ਪੈਸਾ ਵਸੂਲਿਆ ਜਾਵੇਗਾ।  ਇਕ - ਇਕ ਪਾਈ ਵਸੂਲੀ ਕੀਤੀ ਜਾਵੇਗੀ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement