
ਮੱਧਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਥਾਣੇ ਵਿਚ ਆਰੋਪੀ ਨੇ ਦੋ ਪੁਲਸਕਰਮੀਆਂ `ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ,
ਭੋਪਾਲ : ਮੱਧਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਥਾਣੇ ਵਿਚ ਆਰੋਪੀ ਨੇ ਦੋ ਪੁਲਸਕਰਮੀਆਂ `ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਦੋਨੋਂ ਗੰਭੀਰ ਰੂਪ ਤੋਂ ਜਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਇੱਕ ਪੁਲਸਕਰਮੀ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਹੋ ਰਿਹਾ ਹੈ। ਦੂਜੇ ਦੀ ਹਾਲਤ ਨਾਜ਼ੁਕ ਹੈ ਜਿਸ ਨੂੰ ਇਲਾਜ ਲਈ ਦਿੱਲੀ ਇਲਾਜ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਜਾਨਲੇਵਾ ਹਮਲੇ ਦੀ ਇਹ ਕੋਸ਼ਿਸ਼ ਸੀਸੀਟੀਵੀ ਵਿੱਚ ਕ਼ੈਦ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਆਰੋਪੀ ਵਿਸ਼ਨੂੰ ਤੋਮਰ ਨੂੰ ਸ਼ਾਂਤੀ ਭੰਗ ਦੇ ਇਲਜ਼ਾਮ ਵਿਚ ਲਿਆਇਆ ਗਿਆ ਸੀ। ਪੁਲਿਸ ਨੇ ਉਸ ਨੂੰ ਹਵਾਲਾਤ ਦੇ ਬਜਾਏ ਥਾਣੇ ਵਿਚ ਹੀ ਖੁੱਲੇ ਵਿਚ ਬੈਠਾ ਦਿੱਤਾ। ਬਾਅਦ ਵਿਚ ਵਿਸ਼ਨੂੰ ਦਾ ਸਾਥੀ ਵੀ ਥਾਣੇ ਪਹੁੰਚ ਗਿਆ। ਇਸ ਦੇ ਬਾਅਦ ਵਿਸ਼ਨੂੰ ਨੇ ਤੇਜ਼ਧਾਰ ਹਥਿਆਰ ਨਾਲ ਦੋਨਾਂ ਪੁਲਸਕਰਮੀਆਂ ਉੱਤੇ ਹਮਲਾ ਕਰ ਦਿੱਤਾ। ਦੋਨਾਂ ਆਰੋਪੀਆਂ ਦੇ ਖਿਲਾਫ਼ ਮੁਕ਼ਦਮਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਹੈ।
ਦਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਐਤਵਾਰ ਦਾ ਹੈ , ਜਿੱਥੇ ਭਿੰਡ ਦੇ ਉਮਰੀ ਥਾਣੇ ਵਿਚ ਇੱਕ ਆਰੋਪੀ ਨੇ ਲੋਹੇ ਦੇ ਹਥਿਆਰ ਨਾਲ ਦੋ ਪੁਲਸਕਰਮੀਆਂ ਉੱਤੇ ਹਮਲਾ ਕਰ ਦਿੱਤਾ ਸੀ , ਜਿਸ ਦੇ ਨਾਲ ਦੋ ਪੁਲਿਸਕਰਮੀ ਗੰਭੀਰ ਰੂਪ ਤੋਂ ਜਖ਼ਮੀ ਹੋ ਗਏ। ਪੁਲਸਕਰਮੀਆਂ ਉੱਤੇ ਹਮਲੇ ਦੀ ਇਹ ਵਾਰਦਾਤ ਥਾਣੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਤਸਵੀਰਾਂ ਕਾਫ਼ੀ ਵਿਚਲਿਤ ਕਰਨ ਵਾਲੀਆਂ ਹਨ,
Man attacks two cops with pickaxe inside police station in Madhya Pradesh https://t.co/Au8Mpy4yal pic.twitter.com/SHsWRGTvAI
— Rudra (@Rudra7307) September 12, 2018
ਜਿਸ ਵਿਚ ਆਰੋਪੀ ਵਿਸ਼ਨੂੰ ਤੋਮਰ ਨੇ ਤੇਜ਼ ਹਥਿਆਰ ਨਾਲ ਪੁਲਸਕਰਮੀਆਂ ਉੱਤੇ ਜਾਨਲੇਵਾ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਜਖ਼ਮੀ ਪੁਲਸਕਰਮੀਆਂ `ਚੋਂ ਹੈਡ ਕਾਂਸਟੇਬਲ ਉਮੇਸ਼ ਬਾਬੂ ਦੀ ਹਾਲਤ ਜਿਆਦਾ ਗੰਭੀਰ ਹੋਣ ਦੇ ਚਲਦੇ ਉਨ੍ਹਾਂ ਨੂੰ ਦਿੱਲੀ ਰੇਫਰ ਕੀਤਾ ਗਿਆ ਹੈ, ਜਦੋਂ ਕਿ ਇਕ ਪੁਲਸ ਕਰਮੀ ਦਾ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਿਹਾ ਹੈ। ਦਰਅਸਲ , ਐਤਵਾਰ ਦੇਰ ਸ਼ਾਮ ਨੂੰ ਊਮਰੀ ਥਾਣਾ ਪੁਲਿਸ ਦੁਆਰਾ ਵਿਸ਼ਨੂੰ ਰਾਜਾਵਤ ਨਾਮ ਦੇ ਇੱਕ ਵਿਅਕਤੀ ਸ਼ਾਂਤੀ ਭੰਗ ਕਰਨ ਦੇ ਇਲਜ਼ਾਮ ਵਿਚ ਹਿਰਾਸਤ `ਚ ਲਿਆ ਗਿਆ ਸੀ।
ਪੁਲਿਸ ਨੇ ਵਿਸ਼ਨੂੰ ਨੂੰ ਹਵਾਲਾਤ ਵਿਚ ਬੰਦ ਕਰਨ ਦੀ ਬਜਾਏ ਥਾਣੇ ਵਿਚ ਖੁੱਲੇ ਵਿੱਚ ਹੀ ਬੈਠਾ ਦਿੱਤਾ। ਕੁਝ ਦੇਰ ਬਾਅਦ ਵਿਸ਼ਨੂੰ ਦਾ ਸਾਥੀ ਮਾਨ ਸਿੰਘ ਵੀ ਥਾਣੇ ਆ ਗਿਆ। ਵਿਸ਼ਨੂੰ ਅਤੇ ਮਾਨ ਸਿੰਘ ਦੇ ਵਿਚ ਕੁਝ ਦੇਰ ਗੱਲਬਾਤ ਹੋਣ ਦੇ ਬਾਅਦ ਅਚਾਨਕ ਵਿਸ਼ਨੂੰ ਨੇ ਥਾਣੇ ਵਿਚ ਰੱਖਿਆ ਲੋਹੇ ਦਾ ਹਥਿਆਰ ਉਠਾ ਲਿਆ ਅਤੇ ਕੰਮ ਕਰ ਰਹੇ ਪ੍ਰਧਾਨ ਪੁਲਸਕਰਮੀ ਉਮੇਸ਼ ਬਾਬੂ ਸਮੇਤ ਚੌਕੀਦਾਰ `ਤੇ ਵਾਰ ਕਰ ਦਿੱਤੇ। ਜਾਨਲੇਵਾ ਹਮਲਾ ਕਰਨ ਦੇ ਬਾਅਦ ਵਿਸ਼ਨੂੰ ਬਾਹਰ ਦੀ ਭੱਜ ਗਿਆ। ਇਹ ਪੂਰੀ ਵਾਰਦਾਤ ਥਾਣੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਹਾਲਾਂਕਿ ਥਾਣੇ ਤੋਂ ਭੱਜ ਰਹੇ ਵਿਸ਼ਨੂੰ ਨੂੰ ਪੁਲਿਸ ਨੇ ਫੜ ਲਿਆ।