
ਵੱਖ-ਵੱਖ ਦੇਸ਼ਾਂ ਦੇ ਕੋਲ ਪਰਮਾਣੂ ਹਥਿਆਰਾਂ ਦਾ ਹਿਸਾਬ-ਕਿਤਾਬ ਰੱਖਣ ਵਾਲੇ ਇਕ ਗਰੁੱਪ ਦੇ ਮੁਤਾਬਕ ਪਾਕਿਸਤਾਨ ਸਾਲ 2025 ਤਕ ਪਰਮਾਣੂ ਹਥਿਆਰ ਰੱਖਣ ਦੇ ਮਾਮਲੇ ...
ਵਾਸ਼ਿੰਗਟਨ : ਵੱਖ-ਵੱਖ ਦੇਸ਼ਾਂ ਦੇ ਕੋਲ ਪਰਮਾਣੂ ਹਥਿਆਰਾਂ ਦਾ ਹਿਸਾਬ-ਕਿਤਾਬ ਰੱਖਣ ਵਾਲੇ ਇਕ ਗਰੁੱਪ ਦੇ ਮੁਤਾਬਕ ਪਾਕਿਸਤਾਨ ਸਾਲ 2025 ਤਕ ਪਰਮਾਣੂ ਹਥਿਆਰ ਰੱਖਣ ਦੇ ਮਾਮਲੇ ਵਿਚ 5ਵਾਂ ਸਭ ਤੋਂ ਵੱਡਾ ਦੇਸ਼ ਬਣ ਸਕਦਾ ਹੈ। ਵਰਤਮਾਨ ਵਿਚ ਉਸ ਦੇ ਕੋਲ 140 ਤੋਂ 150 ਪਰਮਾਣੂ ਹਥਿਆਰ ਹਨ। ਗਰੁੱਪ ਮੁਤਾਬਕ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ 2025 ਤਕ ਉਸ ਦੇ ਕੋਲ ਪਰਮਾਣੂ ਹਥਿਆਰਾਂ ਦੀ ਗਿਣਤੀ 220 ਤੋਂ 250 ਹੋ ਜਾਵੇਗੀ।
Pakistan Nuclear Weapons
ਅਮਰੀਕੀ ਖ਼ੁਫ਼ੀਆ ਏਜੰਸੀ ਨੇ 1999 ਵਿਚ ਸਮੀਖਿਆ ਕੀਤੀ ਸੀ ਕਿ ਪਾਕਿਸਤਾਨ ਦੇ ਕੋਲ 2020 ਤਕ 60 ਤੋਂ 80 ਪਰਮਾਣੂ ਹਥਿਆਰ ਹੋਣਗੇ ਪਰ ਵਰਤਮਾਨ ਸਮੇਂ ਵਿਚ ਉਸ ਦੇ ਕੋਲ 140 ਤੋਂ 150 ਪਰਮਾਣੂ ਹਥਿਆਰ ਹਨ ਜੋ ਕਿ ਏਜੰਸੀ ਦੇ 1999 ਦੀ ਸਮੀਖਿਆ ਤੋਂ ਬਹੁਤ ਜ਼ਿਆਦਾ ਹਨ। ਹੇਂਸ ਐਮ ਕ੍ਰਿਸਟਨਸੇਨ, ਰਾਬਰਟ ਐਸ ਨੋਰਿਸ ਅਤੇ ਜੂਲੀਆ ਡਾਇਮੰਡ ਨੇ ਪਾਕਿਸਤਾਨ ਨਿਊਕਲੀਅਰ ਫੋਰਸਜ਼ 2018 ਰੀਪੋਰਟ ਵਿਚ ਕਿਹਾ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਪਾਕਿਸਤਾਨ ਦੇ ਕੋਲ 2015 ਤਕ 220 ਤੋਂ 250 ਪਰਮਾਣੂ ਹਥਿਆਰ ਹੋ ਜਾਣਗੇ।
Pakistan Nuclear Weapons
ਜੇਕਰ ਹੁੰਦਾ ਹੈ ਤਾਂ ਪਾਕਿਸਤਾਨ ਪਰਮਾਣੂ ਹਥਿਆਰ ਦੇ ਮਾਮਲੇ ਵਿਚ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਪਰਮਾਣੂ ਹਕਿਆਰ ਵਾਲਾ ਦੇਸ਼ ਬਣ ਜਾਵੇਗਾ। ਰਿਪੋਰਟ ਦੇ ਮੁੱਖ ਲੇਖਕ ਕ੍ਰਿਸਟਨਸੇਨ ਵਾਸ਼ਿੰਗਟਨ ਡੀਸੀ ਵਿਚ ਫੈਡਰੇਸ਼ਨ ਆਫ਼ ਅਮਰੀਕਨ ਸਾਇੰਟਿਸਟ (ਐਫਏਐਸ) ਦੇ ਨਾਲ ਪਰਮਾਣੂ ਸੂਚਨਾ ਪਰਿਯੋਜਨਾ ਦੇ ਨਿਦੇਸ਼ਕ ਹਨ। ਰੀਪੋਰਟ ਮੁਤਾਬਕ ਪਾਕਿਸਤਾਨ ਵਿਚ ਪ੍ਰੋਡਕਸ਼ਨ ਰਿਐਕਟਰ ਅਤੇ ਯੂਰੇਨੀਅਮ ਐਨਰਿਚਮੈਂਟ ਸਹੂਲਤ ਦੇ ਵਿਸਤਾਰ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਅਗਲੇ ਦਸ ਸਾਲਾਂ ਵਿਚ ਹਥਿਆਰਾਂ ਦਾ ਜ਼ਖ਼ੀਰਾ ਹੋਰ ਵਧੇਗਾ।
Pakistan Flag
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਫ਼ੌਜ ਦੇ ਮਾਰਚਾਂ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੇ ਬੇਸ ਦੇ ਕਮਰਸ਼ੀਅਲ ਸੈਟੇਲਾਈਟ ਤਸਵੀਰਾਂ ਦੇ ਵਿਸਲੇਸ਼ਣ ਨਾਲ ਮੋਬਾਈਲ ਲਾਂਚਰ ਅਤੇ ਅੰਡਰਗਰਾਊਂਡ ਸਹੂਲਤਾਂ ਸਬੰਧੀ ਗਤੀਵਿਧੀਆਂ ਦਾ ਪਤਾ ਚਲਦਾ ਹੈ ਜੋ ਕਿ ਨਿਊਕਲੀਅਰ ਹਥਿਆਰਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਰੀਪੋਰਟ ਦੇ ਲੇਖਕ ਦੇ ਮੁਤਾਬਕ ਪਾਕਿਸਤਾਨ ਦੇ ਹਥਿਆਰਾਂ ਵਿਚ ਵਿਸਥਾਰ ਮੁੱਖ ਰੂਪ ਨਾਲ ਦੋ ਗੱਲਾਂ 'ਤੇ ਨਿਰਭਰ ਕਰਦਾ ਹੈ।
Pakistan Nuclear Weapons
ਇਕ ਇਹ ਕਿ ਉਹ ਪਰਮਾਣੂ ਲਿਜਾਣ ਵਿਚ ਸਮਰੱਥ ਕਿੰਨੀਆਂ ਮਿਜ਼ਾਈਲਾਂ ਤਿਆਰ ਕਰਨਾ ਚਾਹੁੰਦਾ ਹੈ ਅਤੇ ਦੂਜਾ ਇਹ ਕਿ ਗੁਆਂਢੀ ਦੇਸ਼ ਭਾਰਤ ਅਪਣੇ ਪਰਮਾਣੂ ਹਥਿਆਰਾਂ ਦੇ ਜ਼ਖ਼ੀਰੇ ਵਿਚ ਕਿੰਨਾ ਵਾਧਾ ਕਰਦਾ ਹੈ। ਰੀਪੋਰਟ ਮੁਤਾਬਕ ਪਾਕਿਸਤਾਨ ਰਣਨੀਤਕ ਤੌਰ 'ਤੇ ਵੀ ਫ਼ੌਜੀ ਖ਼ਤਰਿਆਂ ਦਾ ਸਾਹਮਣਾ ਕਰਨ ਦੇ ਨਵੀਂ ਸ਼ਾਰਟ ਰੇਂਜ ਪਰਮਾਣੂ ਸਮਰੱਥ ਹਥਿਆਰ ਪ੍ਰਣਾਲੀਆਂ ਨੂੰ ਵਿਕਸਤ ਕਰ ਰਿਹਾ ਹੈ।