ਹੋਰ ਮਹਿੰਗਾ ਹੋਇਆ ਪਟਰੌਲ ਤੇ ਡੀਜ਼ਲ, ਕੇਂਦਰ ਬੇਪਰਵਾਹ
Published : Sep 12, 2018, 9:47 am IST
Updated : Sep 12, 2018, 9:47 am IST
SHARE ARTICLE
Petrol Pump
Petrol Pump

ਡਾਲਰ ਦੇ ਮੁਕਾਬਲੇ ਰੁਪਏ ਦੇ ਟੁੱਟ ਕੇ ਨਵੇਂ ਰੀਕਾਰਡ ਹੇਠਲੇ ਪੱਧਰ 'ਤੇ ਆਉਣ ਨਾਲ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ ਨਵੀਂ ਰੀਕਾਰਡ ਉਚਾਈ 'ਤੇ ਪਹੁੰਚ ਗਈਆਂ....

ਨਵੀਂ ਦਿੱਲੀ : ਡਾਲਰ ਦੇ ਮੁਕਾਬਲੇ ਰੁਪਏ ਦੇ ਟੁੱਟ ਕੇ ਨਵੇਂ ਰੀਕਾਰਡ ਹੇਠਲੇ ਪੱਧਰ 'ਤੇ ਆਉਣ ਨਾਲ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ ਨਵੀਂ ਰੀਕਾਰਡ ਉਚਾਈ 'ਤੇ ਪਹੁੰਚ ਗਈਆਂ। ਰੁਪਏ ਵਿਚ ਕਮਜ਼ੋਰੀ ਨਾਲ ਦਰਾਮਦ ਮਹਿੰਗੀ ਹੋਈ ਹੈ ਜਿਸ ਨਾਲ ਤੇਲ ਕੀਮਤਾਂ ਵਿਚ ਵਾਧਾ ਜਾਰੀ ਹੈ। ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 14-14 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਪਟਰੌਲ ਹੁਣ 80.87 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ ਵਿਚ ਇਹ 88.26 ਰੁਪਏ ਲਿਟਰ ਹੋ ਗਿਆ ਹੈ।

ਦਿੱਲੀ ਵਿਚ ਡੀਜ਼ਲ 72.97 ਅਤੇ ਮੁੰਬਈ ਵਿਚ 77.47 ਲਿਟਰ 'ਤੇ ਪਹੁੰਚ ਗਿਆ ਹੈ। ਮਹਾਨਗਰਾਂ ਵਿਚ ਦਿੱਲੀ ਵਿਚ ਪਟਰੌਲ ਦੀ ਕੀਮਤ ਸੱਭ ਤੋਂ ਘੱਟ ਹੈ ਕਿਉਂਕਿ ਇਥੇ ਟੈਕਸ ਘੱਟ ਹੈ। ਮੁੰਬਈ ਵਿਚ ਕੀਮਤ ਸੱਭ ਤੋਂ ਜ਼ਿਆਦਾ ਹੈ ਕਿਉਂਕਿ ਇਥੇ ਵੈਟ ਦੀ ਦਰ ਜ਼ਿਆਦਾ ਹੇ। ਚੇਨਈ ਵਿਚ ਪਟਰੌਲ ਦੀ ਕੀਮਤ 84.07 ਰੁਪਏ ਲਿਟਰ ਹੋ ਗਈ ਹੈ ਜਦਕਿ ਕੋਲਕਾਤਾ ਵਿਚ ਇਹ ਅੰਕੜਾ 83.75 ਹੈ। 

ਚੇਨਈ ਵਿਚ ਡੀਜ਼ਲ 77.15 ਅਤੇ ਕੋਲਕਾਤਾ ਵਿਚ 75.82 ਰੁਪਏ ਲਿਟਰ ਹੈ। ਪਟਰੌਲੀਅਮ ਕੰਪਨੀਆਂ ਦਾ ਕਹਿਣਾ ਹੈ ਕਿ ਕੇਂਦਰ ਜਾਂ ਰਾਜ ਦੇ ਕਰ ਤੇ ਡੀਲਰ ਦੇ ਕਮਿਸ਼ਨ ਨੂੰ ਵੱਖ ਕਰ ਕੇ ਪਟਰੌਲ ਦੀ ਰੀਫ਼ਾਇਨਰੀ ਗੇਟ 'ਤੇ ਕੀਮਤ 40.45 ਰੁਪਏ ਲਿਟਰ ਪੈਂਦੀ ਹੈ। ਡੀਜ਼ਲ ਦੇ ਮਾਮਲੇ ਵਿਚ ਇਹ 44.28 ਰੁਪਏ ਲਿਟਰ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement