ਲਗਾਤਾਰ 16ਵੇਂ ਦਿਨ ਮਹਿੰਗਾ ਹੋਇਆ ਪਟਰੌਲ ਤੇ ਡੀਜ਼ਲ 
Published : May 30, 2018, 12:01 am IST
Updated : May 30, 2018, 12:01 am IST
SHARE ARTICLE
Rise in Petrol and Diesel prices
Rise in Petrol and Diesel prices

ਪਟਰੌਲ- ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਤਾ ਨੂੰ ਅਜੇ ਰਾਹਤ ਵੀ ਨਹੀਂ ਮਿਲੀ ਸੀ ਕਿ ਮਹਿੰਗਾਈ ਦੀ ਇਕ ਹੋਰ ਮਾਰ ਪੈ ਗਈ ਹੈ। ਲਗਾਤਾਰ ..

ਦਿੱਲੀ,ਪਟਰੌਲ- ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਤਾ ਨੂੰ ਅਜੇ ਰਾਹਤ ਵੀ ਨਹੀਂ ਮਿਲੀ ਸੀ ਕਿ ਮਹਿੰਗਾਈ ਦੀ ਇਕ ਹੋਰ ਮਾਰ ਪੈ ਗਈ ਹੈ। ਲਗਾਤਾਰ 16ਵੇਂ ਦਿਨ ਵੀ ਪਟਰੌਲ 16 ਪੈਸੇ ਅਤੇ ਡੀਜ਼ਲ 14 ਪੈਸੇ ਮਹਿੰਗਾ ਹੋ ਗਿਆ। ਪਟਰੌਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਆਮ ਜਨਤਾ ਨੂੰ ਇਕ ਹੋਰ ਝਟਕਾ ਲੱਗਾ ਹੈ। 

ਦਿੱਲੀ ਵਿਚ ਹੁਣ ਸੀਐਨਜੀ ਦੀ ਕੀਮਤ 1.36 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਐਨਸੀਆਰ ਵਿਚ ਸੀਐਨਜੀ 1.55 ਪ੍ਰਤੀ ਕਿਲਗ੍ਰਾਮ ਮਹਿੰਗੀ ਹੋ ਗਈ ਹ।ੈ ਇੰਦਰਪ੍ਰਸਥ ਗੈਸ ਲਿ. (ਆਈਜੀਐਲ) ਨੇ ਬਿਆਨ ਵਿਚ ਕਿਹਾ ਕਿ ਰੁਪਏ ਵਿਚ ਗਿਰਾਵਟ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿਚ ਵਾਧੇ ਨਾਲ ਕੱਚੇ ਮਾਲ ਦੀ ਲਾਗਤ ਵਧੀ ਹੈ ਜਿਸ ਕਾਰਨ ਇਹ ਕਦਮ ਚੁੱਕਣਾ ਪਿਆ ਹੈ। 

ਸੀਐਨਜੀ ਦੀ ਕੀਮਤ ਵਿਚ ਵਾਧੇ ਦੇ ਕੁੰਝ ਦੇਰ ਬਾਅਦ ਹੀ ਕਾਂਗਰਸ ਨੇ ਮੋਦੀ ਸਰਕਾਰ ਉਤੇ ਹਮਲਾ ਕਰਦਿਆਂ ਇਲਜ਼ਾਮ ਲਾਇਆ ਕਿ ਆਮ ਲੋਕਾਂ ਦੀ ਭਾਰੀ ਕਮਾਈ ਨੂੰ ਬਰਬਾਦ ਕਰਨਾ ਭਾਜਪਾ ਦਾ ਇਕੋ-ਇਕ ਏਜੰਡਾ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ 15 ਦਿਨ ਤਕ ਲਗਾਤਾਰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਆਮ ਆਦਮੀ ਦੀ ਜੇਬ ਉਤੇ ਡਾਕਾ ਮਾਰਿਆ ਹੈ।

ਦਿੱਲੀ ਵਿਚ ਸੀਐਨਜੀ 41.97 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਉਥੇ ਹੀ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਸੀਐਨਜੀ ਦੀ ਕੀਮਤ 1.55 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਾਧੇ ਨਾਲ 48.60 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਆਈਜੀਐਲ ਨੇ ਕਿਹਾ ਪੈਦਾਵਾਰ ਦੀ ਲਾਗਤ ਵਿਚ ਇਜ਼ਾਫ਼ੇ ਕਾਰਨ ਸੀਐਨਜੀ ਕੀਮਤਾਂ ਵਿਚ ਵਾਧਾ ਕਰਨਾ ਜ਼ਰੂਰੀ ਹੋ ਗਿਆ ਸੀ। 

ਆਈਜੀਐਲ ਨੇ ਕਿਹਾ ਕਿ 12:30 ਵਜੇ ਤੋਂ ਸਵੇਰੇ 5:30 ਵਜੇ ਤਕ ਕੁੱਝ ਚੋਣਵੇਂ ਪੰਪਾਂ 'ਤੇ ਸੀਐਨਜੀ ਦੀ ਵਿਕਰੀ ਵਿਚ 1.50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਛੋਟ ਜਾਰੀ ਰਹੇਗੀ। ਦਿੱਲੀ ਵਿਚ ਸੀਐਨਜੀ ਦੀ ਕੀਮਤ 40.47 ਰੁਪਏ ਅਤੇ ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ 47.10 ਰੁਪਏ ਕਿਲੋਗ੍ਰਾਮ ਰਹੇਗੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement