
ਵੱਖ ਵੱਖ ਮੌਕਿਆਂ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫਿਆਂ ਨੂੰ ਜੇਕਰ ਤੁਸੀਂ ਅਪਣਾ ਬਣਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਿਹਰੀ ਮੌਕਾ ਹੈ।
ਨਵੀਂ ਦਿੱਲੀ: ਵੱਖ ਵੱਖ ਮੌਕਿਆਂ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫਿਆਂ ਨੂੰ ਜੇਕਰ ਤੁਸੀਂ ਅਪਣਾ ਬਣਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਿਹਰੀ ਮੌਕਾ ਹੈ। ਸੈਰ ਸਪਾਟਾ ਮੰਤਰਾਲੇ ਵੱਲੋਂ ਪੀਐਮ ਮੋਦੀ ਨੂੰ ਮਿਲੇ 2,772 ਤੋਹਫਿਆਂ ਨੂੰ ਈ-ਨਿਲਾਮੀ ਜ਼ਰੀਏ ਵੇਚਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਦਿੱਤੀ ਹੈ।
ਤੁਸੀਂ ਪੀਐਮ ਮੋਦੀ ਨੂੰ ਮਿਲੇ ਇਹਨਾਂ ਦੇਸ-ਵਿਦੇਸ਼ੀ ਤੋਹਫਿਆਂ ਨੂੰ ਈ ਨਿਲਾਮੀ ਵਿਚ ਖਰੀਦ ਕੇ ਅਪਣੇ ਘਰ ਲੈ ਜਾ ਸਕਦੇ ਹੋ। ਦੂਜੇ ਦੌਰੇ ਦੀ ਇਹ ਨਿਲਾਮੀ 14 ਸਤੰਬਰ ਤੋਂ 3 ਅਕਤੂਬਰ ਤੱਕ ਹੋਵੇਗੀ। ਇਸ ਈ ਨਿਲਾਮੀ ਨੂੰ ਲੈ ਕੇ ਸੰਸਕ੍ਰਿਤ ਅਤੇ ਸੈਰ ਸਪਾਟਾ ਮੰਤਰੀ ਪ੍ਰਹਲਾਦ ਪਟੇਲ ਨੇ ਦੱਸਿਆ ਕਿ ਈ ਨਿਲਾਮੀ ਨੂੰ 14 ਸਤੰਬਰ ਤੋਂ 3 ਅਕਤੂਬਰ ਤੱਕ ਚਲਾਇਆ ਜਾਵੇਗਾ ਅਤੇ ਇਸ ਦੌਰਾਨ ਪੀਐਮ ਮੋਦੀ ਨੂੰ ਮਿਲੇ ਗਿਫ਼ਟ ਨੂੰ ਆਮ ਲੋਕ ਖਰੀਦ ਸਕਣਗੇ।
ਮੰਤਰੀ ਪ੍ਰਹਿਲਾਦ ਪਟੇਲ ਮੁਤਾਬਕ ਪੀਐਮ ਮੋਦੀ ਨੂੰ ਮਿਲੇ ਯਾਦਗਾਰੀ ਸਨਮਾਨਿਤ ਚਿੰਨ੍ਹ ਦੀ ਘੱਟੋ ਘੱਟ ਕੀਮਤ 200 ਰੁਪਏ ਹੋਵੇਗੀ ਅਤੇ ਵੱਧ ਤੋਂ ਵੱਧ ਕੀਮਤ ਢਾਈ ਲੱਖ ਰੁਪਏ ਤੈਅ ਕੀਤੀ ਗਈ ਹੈ। ਦੱਸ ਦਈਏ ਕਿ ਇਸ ਸਾਲ ਜਨਵਰੀ ਮਹੀਨੇ ਵਿਚ ਵੀ ਪੀਐਮ ਮੋਦੀ ਨੂੰ ਮਿਲੇ ਕਰੀਬ 1800 ਤੋਂ ਜ਼ਿਆਦਾ ਤੋਹਫਿਆਂ ਨੂੰ ਨਿਲਾਮੀ ਜ਼ਰੀਏ ਵੇਚਿਆ ਗਿਆ ਸੀ।
ਜਨਵਰੀ 2019 ਵਿਚ ਪੀਐਮ ਮੋਦੀ ਨੂੰ ਮਿਲੇ ਤੋਹਫਿਆਂ ਦੀ ਨਿਲਾਮੀ ਕੀਤੀ ਗਈ ਸੀ ਉਸ ਵਿਚ ਇਕ ਪੇਂਟਿੰਗ ਅਤੇ ਲਕੜੀ ਦੀ ਇਕ ਬਾਈਕ ਦੀ ਨਿਲਾਮੀ ਪੰਜ-ਪੰਜ ਲੱਖ ਰੁਪਏ ਵਿਚ ਹੋਈ ਸੀ। ਜਨਵਰੀ ਵਿਚ ਇਹ ਨਿਲਾਮੀ ਦੋ ਦਿਨਾਂ ਤੱਕ ਚੱਲੀ ਸੀ। ਨਿਲਾਮੀ ਦੇ ਆਖਰੀ ਦਿਨ 1900 ਚੀਜ਼ਾਂ ਵਿਚੋਂ 270 ਚੀਜ਼ਾਂ ਦੀ ਨਿਲਾਮੀ ਹੋਈ ਸੀ। ਪਿਛਲੀ ਵਾਰ ਜੋ ਨਿਲਾਮੀ ਹੋਈ ਸੀ ਉਸ ਵਿਚ ਪੀਐਮ ਮੋਦੀ ਨੂੰ ਤੋਹਫੇ ਵਿਚ ਮਿਲੀ ਸ਼ਿਵ ਜੀ ਦੀ ਇਕ ਪੇਂਟਿੰਗ 10 ਲੱਖ ਰੁਪਏ ਵਿਚ ਵਿਕੀ ਸੀ। ਇਸ ਦੀ ਘੱਟੋ ਘੱਟ ਕੀਮਤ 5 ਹਜ਼ਾਰ ਰੁਪਏ ਰੱਖੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।