
ਵਿਰੋਧੀ ਪਾਰਟੀਆਂ ਅਕਸਰ ਭਾਰਤੀ ਜਨਤਾ ਪਾਰਟੀ ‘ਤੇ ਗਾਂ ਦੇ ਨਾਂਅ ‘ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾਉਂਦੀਆਂ ਆਈਆਂ ਹਨ।
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਅਕਸਰ ਭਾਰਤੀ ਜਨਤਾ ਪਾਰਟੀ ‘ਤੇ ਗਾਂ ਦੇ ਨਾਂਅ ‘ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾਉਂਦੀਆਂ ਆਈਆਂ ਹਨ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਪਸ਼ੂ ਅਰੋਗ ਨਾਲ ਸਬੰਧਤ ਕਈ ਯੋਜਨਾਵਾਂ ਦਾ ਉਦਘਾਟਨ ਕਰਦੇ ਹੋਏ ਪੀਐਮ ਮੋਦੀ ਨੇ ਅਪਣੇ ਵਿਰੋਧੀਆਂ ‘ਤੇ ਹਮਲਾ ਬੋਲਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਕੁੱਝ ਲੋਕ ਅਜਿਹੇ ਹਨ ਜੋ ਜੇਕਰ ਗਾਂ ਦਾ ਨਾਂਅ ਸੁਣਦੇ ਹਨ ਤਾਂ ਉਹਨਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ।
Cow
ਦਰਅਸਲ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਜਦੋਂ ਪੀਐਮ ਮੋਦੀ ਨੇ ਜਨਤਾ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਨੇ ਇਕ ਕਿੱਸਾ ਸੁਣਾਇਆ। ਪੀਐਮ ਮੋਦੀ ਨੇ ਕਿਹਾ ਕਿ ਉਹ ਪਿਛਲੇ ਸਾਲ ਰਵਾਂਡਾ ਗਏ ਸਨ, ਉੱਥੋਂ ਆਈਆਂ ਖ਼ਬਰਾਂ ਨੇ ਦੇਸ਼ ਵਿਚ ਤੂਫ਼ਾਨ ਲਿਆ ਦਿੱਤਾ ਸੀ। ਕੁੱਝ ਲੋਕ ਕਹਿੰਦੇ ਸਨ ਕਿ ਮੋਦੀ ਉੱਥੇ 250 ਗਊਆਂ ਤੋਹਫ਼ੇ ਵਿਚ ਦੇ ਕੇ ਆਏ ਹਨ। ਇਸ ਬਾਰੇ ਪੀਐਮ ਨੇ ਦੱਸਿਆ ਕਿ ਰਵਾਂਡਾ ਵਿਚ ਇਕ ਯੋਜਨਾ ਚੱਲ ਰਹੀ ਹੈ, ਉੱਥੋਂ ਦੀ ਸਰਕਾਰ ਪਿੰਡ ਵਿਚ ਲੋਕਾਂ ਨੂੰ ਗਊਆਂ ਵੰਡ ਰਹੀ ਹੈ।
Narendra Modi
ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਕੁੱਝ ਲੋਕਾਂ ਦੇ ਕੰਨ ਵਿਚ ਜੇਕਰ ਓਮ ਜਾਂ ਗਾਂ ਸ਼ਬਦ ਪੈਂਦਾ ਹੈ ਤਾਂ ਉਹਨਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਨੇ ਦੇਸ਼ ਨੂੰ ਬਰਬਾਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਪਸ਼ੂਪਾਲਣ ਕਾਫ਼ੀ ਵੱਡੀ ਗੱਲ ਹੈ, ਇਸ ਤੋਂ ਬਿਨਾਂ ਅਰਥ ਵਿਵਸਥ ਜਾਂ ਪਿੰਡ ਕੁੱਝ ਨਹੀਂ ਚੱਲ ਸਕਦਾ।
Narendra modi At Mathura
ਦੱਸ ਦਈਏ ਕਿ ਅਕਸਰ ਦੇਸ਼ ਵਿਚ ਗਊ ਹੱਤਿਆ ਅਤੇ ਗਊ ਰੱਖਿਆ ਦੇ ਨਾਂਅ ‘ਤੇ ਲਿੰਚਿੰਗ ਆਦਿ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਕੁੱਝ ਹਿੰਦੂ ਸੰਗਠਨਾਂ, ਭਾਜਪਾ ਅਤੇ ਆਰਐਸਐਸ ‘ਤੇ ਹਮਲਾ ਕਰਦੀਆਂ ਹਨ ਅਤੇ ਸਿਆਸਤ ਦਾ ਇਲਜ਼ਾਮ ਲਗਾਉਂਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।