ਕੋਰੋਨਾ ਨਾਲ ਹੋਈ ਮੌਤ ਤਾਂ ਡੈਥ ਸਰਟੀਫਿਕੇਟ ’ਤੇ ਲਿਖਿਆ ਜਾਵੇਗਾ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼
Published : Sep 12, 2021, 4:32 pm IST
Updated : Sep 12, 2021, 5:09 pm IST
SHARE ARTICLE
Cause of Death Corona to be Written on Death Certificate
Cause of Death Corona to be Written on Death Certificate

ਜੇਕਰ ਕੋਈ ਵਿਅਕਤੀ ਕੋਰੋਨਾ ਨਾਲ ਮਰਦਾ ਹੈ, ਤਾਂ ਮੌਤ ਦੇ ਸਰਟੀਫਿਕੇਟ ਉੱਤੇ 'ਕੋਰੋਨਾ ਕਾਰਨ ਮੌਤ' ਲਿਖਣਾ ਜ਼ਰੂਰੀ ਹੋਵੇਗਾ।

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਅਤੇ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਰਾਜ ਸਰਕਾਰਾਂ ਨੂੰ ਕੋਰੋਨਾ ਕਾਰਨ ਹੋਈ ਮੌਤ ਦੇ ਸੰਬੰਧ ਵਿਚ ਨਿਰਦੇਸ਼ ਜਾਰੀ ਕੀਤੇ ਹਨ। ਸੁਪਰੀਮ ਕੋਰਟ (Supreme Court) ਦੇ ਆਦੇਸ਼ ਦੇ ਅਨੁਸਾਰ, ਕੇਂਦਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਨਾਲ ਮਰਦਾ ਹੈ, ਤਾਂ ਮੌਤ ਦੇ ਸਰਟੀਫਿਕੇਟ (Death Certificate) ਉੱਤੇ 'ਕੋਰੋਨਾ ਕਾਰਨ ਮੌਤ' ਲਿਖਣਾ ਜ਼ਰੂਰੀ ਹੋਵੇਗਾ। ਨਾਲ ਹੀ, ਜਿਨ੍ਹਾਂ ਦੀ ਪਹਿਲਾਂ ਕੋਰੋਨਾ ਕਾਰਨ ਮੌਤ ਹੋ ਚੁਕੀ ਹੈ ਉਨ੍ਹਾਂ ਲੋਕਾਂ ਦਾ ਪਰਿਵਾਰ ਵੀ ਇਸ ਨਵੇਂ ਡੈਥ ਸਰਟੀਫਿਕੇਟ ਦੀ ਮੰਗ ਕਰ ਸਕਦੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਡਿੱਗੀ ਅਸਮਾਨੀ ਬਿਜਲੀ, ਬੱਚਿਆਂ ਸਮੇਤ 14 ਲੋਕਾਂ ਦੀ ਹੋਈ ਮੌਤ

Death CertificateDeath Certificate

ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰਨ ਲਈ ਹਰ ਜ਼ਿਲ੍ਹੇ ਵਿਚ ਸੀਨੀਅਰ ਪ੍ਰਸ਼ਾਸਨਿਕ ਅਤੇ ਮੈਡੀਕਲ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਜਾਵੇਗੀ। ਕੋਰੋਨਾ ਮੌਤ-ਸਰਟੀਫਿਕੇਟ ਸਿਰਫ਼ ਉਨ੍ਹਾਂ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਣਗੇ। ਕਮੇਟੀ ਤੱਥਾਂ ਦੀ ਜਾਂਚ ਕਰੇਗੀ ਅਤੇ 30 ਦਿਨਾਂ ਦੇ ਅੰਦਰ ਅਰਜ਼ੀ ਦਾ ਨਿਪਟਾਰਾ ਕਰੇਗੀ।

ਇਹ ਵੀ ਪੜ੍ਹੋ: ICMR ਵੱਲੋਂ ਦਿੱਤੀ ਜਾ ਸਕਦੀ ਕਲੀਨੀਕਲ ਟ੍ਰਾਇਲ ਲਈ ਬੂਸਟਰ ਡੋਜ਼ ਨੂੰ ਮਨਜ਼ੂਰੀ

ਸੁਪਰੀਮ ਕੋਰਟ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਨੂੰ ਰਿਪਕ ਕਾਂਸਲ ਅਤੇ ਗੌਰਵ ਬਾਂਸਲ ਨਾਂ ਦੇ ਦੋ ਪਟੀਸ਼ਨਰਾਂ ਦੀਆਂ ਵੱਖਰੀਆਂ ਪਟੀਸ਼ਨਾਂ 'ਤੇ ਕੋਰੋਨਾ ਕਾਰਨ ਹੋਈ ਮੌਤ ਦਾ ਘੱਟੋ ਘੱਟ ਮੁਆਵਜ਼ਾ ਤੈਅ ਕਰਨ ਲਈ ਕਿਹਾ ਸੀ। 30 ਜੂਨ ਨੂੰ ਦਿੱਤੇ ਗਏ ਉਸੇ ਫੈਸਲੇ ਵਿਚ, ਅਦਾਲਤ ਨੇ ਸਰਕਾਰ ਨੂੰ ਮੌਤ ਦੇ ਸਰਟੀਫਿਕੇਟ ’ਤੇ ਮੌਤ ਦੇ ਕਾਰਨ ਨੂੰ ਕੋਰੋਨਾ ਲਿਖਣ ਦਾ ਪ੍ਰਬੰਧ ਕਰਨ ਨੂੰ ਕਿਹਾ ਸੀ। ਅਦਾਲਤ ਪਹਿਲਾਂ ਹੀ ਇਸ ਦਿਸ਼ਾ ਵਿਚ ਕੰਮ ਨਾ ਕਰਨ ਲਈ ਨਾਰਾਜ਼ਗੀ ਜ਼ਾਹਰ ਕਰ ਚੁੱਕੀ ਹੈ। ਹੁਣ ਕੇਂਦਰ ਨੇ ਇਕ ਹਲਫਨਾਮਾ ਦਾਇਰ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮੌਤ ਦੇ ਸਰਟੀਫਿਕੇਟ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

PHOTOPHOTO

ਇਹ ਵੀ ਪੜ੍ਹੋ: ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਰਾਹਤ, ਖਾਣ ਵਾਲੇ ਤੇਲ ਹੋਣਗੇ ਸਸਤੇ

ਇਸ ਦੇ ਤਹਿਤ ਇਹ ਕਿਹਾ ਗਿਆ ਹੈ ਕਿ ਜੇਕਰ ਮਰੀਜ਼ ਨੂੰ RT-PCR ਜਾਂ ਮੌਲੀਕਿਊਲਰ ਟੈਸਟ ਜਾਂ RAT ਜਾਂ ਹਸਪਤਾਲ ਵਿਚ ਕੀਤੀ ਗਈ ਕਿਸੇ ਵੀ ਜਾਂਚ ਵਿਚ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ, ਤਾਂ ਉਸ ਦੀ ਮੌਤ ਹੋਣ ’ਤੇ ਡੈੱਥ ਸਰਟੀਫਿਕੇਟ ਉੱਤੇ 'ਕੋਰੋਨਾ ਕਾਰਨ ਮੌਤ' ਲਿਖਣਾ ਜ਼ਰੂਰੀ ਹੋਵੇਗਾ। ਹਾਲਾਂਕਿ, ਜ਼ਹਿਰ, ਆਤਮ ਹੱਤਿਆ, ਕਤਲ ਜਾਂ ਦੁਰਘਟਨਾ ਕਾਰਨ ਹੋਈ ਮੌਤ ਦੇ ਮਾਮਲੇ ਵਿਚ, ਭਾਵੇਂ ਮ੍ਰਿਤਕ ਕੋਰੋਨਾ ਪਾਜ਼ਿਟਿਵ ਰਿਹਾ ਹੋਵੇ, ਮੌਤ ਦੇ ਸਰਟੀਫਿਕੇਟ ਵਿਚ ਮੌਤ ਦਾ ਕਾਰਨ ਕੋਰੋਨਾ ਨਹੀਂ ਲਿਖਿਆ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement