ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਰਾਹਤ, ਖਾਣ ਵਾਲੇ ਤੇਲ ਹੋਣਗੇ ਸਸਤੇ
Published : Sep 12, 2021, 3:34 pm IST
Updated : Sep 12, 2021, 3:34 pm IST
SHARE ARTICLE
 cooking oil
cooking oil

ਕੱਚੇ ਪਾਮ ਤੇਲ ’ਤੇ ਬੇਸ ਇੰਪੋਰਟ ਟੈਕਸ 10 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ

 

ਨਵੀਂ ਦਿੱਲੀ : ਜਲਦ ਹੀ ਬਾਜ਼ਾਰ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਰੀਕਾਰਡ ਉੱਚ ਪੱਧਰ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਤੇਲ ’ਤੇ ਇੰਪੋਰਟ ਡਿਊਟੀ ਵਿਚ ਕਟੌਤੀ ਕਰ ਦਿਤੀ ਹੈ। ਇੰਪੋਰਟ ਡਿਊਟੀ ਵਿਚ ਕਮੀ ਭਾਰਤ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਘਟਾ ਸਕਦੀ ਹੈ ਅਤੇ ਖਪਤ ਨੂੰ ਉਤਸ਼ਾਹਤ ਕਰ ਸਕਦੀ ਹੈ। ਸਰਕਾਰ ਨੇ ਸ਼ੁਕਰਵਾਰ ਦੇਰ ਰਾਤ ਇਕ ਨੋਟੀਫ਼ਿਕੇਸ਼ਨ ਵਿਚ ਕਿਹਾ ਕਿ ਕੱਚੇ ਪਾਮ ਤੇਲ ’ਤੇ ਬੇਸ ਇੰਪੋਰਟ ਟੈਕਸ 10 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ

Crude sunflower oilCrude sunflower oil

 ਜਦੋਂ ਕਿ ਕੱਚੇ ਸੋਇਆ ਤੇਲ ਤੇ ਕੱਚੇ ਸੂਰਜਮੁਖੀ ਤੇਲ ’ਤੇ ਟੈਕਸ 7.5 ਫ਼ੀ ਸਦੀ ਤੋਂ ਘਟਾ ਕੇ 2.5 ਫ਼ੀ ਸਦੀ ਕਰ ਦਿਤਾ ਗਿਆ ਹੈ। ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਦੇ ਤੇਲ ਦੇ ਰਿਫ਼ਾਇੰਡ ਗ੍ਰੇਡਜ਼ ’ਤੇ ਇੰਪੋਰਟ ਟੈਕਸ 37.5 ਫ਼ੀ ਸਦੀ ਤੋਂ ਘਟਾ ਕੇ 32.5 ਫ਼ੀ ਸਦੀ  ਕਰ ਦਿਤਾ ਗਿਆ ਹੈ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਇਹ ਨੋਟੀਫ਼ਿਕੇਸ਼ਨ ਸਨਿਚਰਵਾਰ ਤੋਂ ਪ੍ਰਭਾਵੀ ਹੋਵੇਗੀ।

Refined Palm OilRefined Palm Oil

ਬੇਸ ਇੰਪੋਰਟ ਡਿਊਟੀ ਵਿਚ ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੀ ਦਰਾਮਦ ’ਤੇ ਕੁਲ 24.75 ਫ਼ੀ ਸਦੀ ਟੈਕਸ ਰਹਿ ਗਿਆ ਹੈ, ਜਿਸ ਵਿਚ 2.5 ਫ਼ੀ ਸਦੀ ਬੇਸ ਇੰਪੋਰਟ ਡਿਊਟੀ ਤੇ ਹੋਰ ਟੈਕਸ ਸ਼ਾਮਲ ਹਨ। ਉਥੇ ਹੀ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੇ ਰਿਫ਼ਾਇੰਡ ਗ੍ਰੇਡ ’ਤੇ ਕੁਲ ਟੈਕਸ 35.75 ਫ਼ੀ ਸਦੀ ਰਹਿ ਗਿਆ ਹੈ। 

Cooking Oil Cooking Oil

ਜ਼ਿਕਰਯੋਗ ਹੈ ਕਿ ਭਾਰਤ ਅਪਣੀ ਦੋ-ਤਿਹਾਈ ਤੋਂ ਵੱਧ ਖਾਣਯੋਗ ਤੇਲ ਦੀ ਮੰਗ ਦਰਾਮਦ ਰਾਹੀਂ ਪੂਰੀ ਕਰਦਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਤੇਲ ਦੀਆਂ ਸਥਾਨਕ ਕੀਮਤਾਂ ਵਿਚ ਤੇਜ਼ੀ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਪਾਮ ਤੇਲ ਮੁੱਖ ਤੌਰ ’ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਦਰਾਮਦ ਹੁੰਦਾ ਹੈ, ਜਦੋਂ ਕਿ ਸੋਇਆ ਤੇ ਸੂਰਜਮੁਖੀ ਵਰਗੇ ਹੋਰ ਤੇਲ ਅਰਜਨਟੀਨਾ, ਬ੍ਰਾਜ਼ੀਲ, ਯੂਕਰੇਨ ਅਤੇ ਰੂਸ ਤੋਂ ਆਉਂਦੇ ਹਨ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement