ਹਰਿਆਣਾ ਪੁਲਿਸ ਨੇ ਮੋਨੂੰ ਮਾਨੇਸਰ ਨੂੰ ਗ੍ਰਿਫ਼ਤਾਰ ਕੀਤਾ

By : BIKRAM

Published : Sep 12, 2023, 4:41 pm IST
Updated : Sep 12, 2023, 9:28 pm IST
SHARE ARTICLE
Monu Manesar
Monu Manesar

ਰਾਜਸਥਾਨ ਪੁਲਿਸ ਨੇ ‘ਟਰਾਂਜ਼ਿਟ ਰਿਮਾਂਡ’ ’ਤੇ ਲਿਆ, ਰਾਜਸਥਾਨ ਦੇ ਦੋ ਮੁਸਲਮਾਨਾਂ ਦੇ ਕਤਲ ਦਾ ਦੋਸ਼ ਹੈ ਮੋਨੂੰ ਮਾਨੇਸਰ ’ਤੇ

ਗੁਰੂਗ੍ਰਾਮ: ਹਰਿਆਣਾ ਪੁਲਿਸ ਨੇ ਗਊਰਕਸ਼ਕ ਮੋਨੂੰ ਮਾਨੇਸਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।  ਰਾਜਸਥਾਨ ਪੁਲਿਸ ਨੇ ਮੋਨੂੰ ਵਿਰੁਧ ਫ਼ਰਵਰੀ ’ਚ ਦੋ ਮੁਸਲਮਾਨਾਂ ਦੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਸੀ। ਅਧਿਕਾਰੀਆਂ ਅਨੁਸਾਰ ਨੂਹ ਦੀ ਇਕ ਅਦਾਲਤ ਤੋਂ ‘ਟਰਾਂਜ਼ਿਟ ਰਿਮਾਂਡ’ ਮਿਲਣ ਮਗਰੋਂ ਉਸ ਨੂੰ ਰਾਜਸਥਾਨ ਪੁਲਿਸ ਨੂੰ ਸੌਂਪ ਦਿਤਾ ਗਿਆ। ਪੁਲਿਸ ਨੇ ਕਿਹਾ ਕਿ ਮੋਨੂੰ ਕੋਲੋਂ ਇਕ ਪਿਸਤੌਲ, ਤਿੰਨ ਕਾਰਤੂਸ ਅਤੇ ਇਕ ਮੋਬਾਈਲ ਫ਼ੋਨ ਜ਼ਬਤ ਕੀਤਾ ਗਿਆ ਹੈ। ਬਜਰੰਗ ਦਲ ਆਗੂ ਨੂੰ ਗੁਰੂਗ੍ਰਾਮ ਦੇ ਮਾਨੇਸਰ ਤੋਂ ਗਿ੍ਰਫ਼ਤਾਰ ਕੀਤਾ ਗਿਆ। 

ਇਸ ਤੋਂ ਪਹਿਲਾਂ ਬਜਰੰਗ ਦਲ ਦੇ ਮੂਲ ਸੰਗਠਨ ਵਿਸ਼ਵ ਹਿੰਦੂ ਪਰਿਸ਼ਦ (ਵੀ.ਐੱਚ.ਪੀ.) ਦੇ ਇਕ ਅਹੁਦੇਦਾਰ ਨੇ ਕਿਹਾ ਕਿ ਮੋਨੂੰ ਨੂੰ ਗੁਰੂਗ੍ਰਾਮ ਦੇ ਮਾਨੇਸਰ ’ਚ ਹਿਰਾਸਤ ’ਚ ਲੈ ਲਿਆ ਗਿਆ ਹੈ। ਇਕ ਵੀਡੀਉ ’ਚ ਕਥਿਤ ਤੌਰ ’ਤੇ ਉਸ ਨੂੰ ਸਾਦੇ ਕਪੜੇ ਪਾਈ ਲੋਕਾਂ ਵਲੋਂ ਹਿਰਾਸਤ ’ਚ ਲੈਂਦਿਆਂ ਵਿਖਾਇਆ ਗਿਆ ਹੈ। ਮਾਨੇਸਰ ਦਾ ਅਸਲੀ ਨਾਂ ਮੋਹਿਤ ਯਾਦਵ ਹੈ। 

ਮੋਨੂੰ ਮਾਨੇਸਰ ਵਿਰੁਧ ਬੀਤੀ ਫ਼ਰਵਰੀ ’ਚ ਦੋ ਮੁਸਲਮਾਨਾਂ ਦੇ ਕਤਲ ਲਈ ਵੀ ਰਾਜਸਥਾਨ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਭਿਵਾਨੀ ਦੇ ਲੋਹਾਰੂ ’ਚ ਦੋ ਵਿਅਕਤੀਆਂ ਨਸੀਰ (25) ਅਤੇ ਜੁਨੈਦ (35) ਦੀਆਂ ਲਾਸ਼ਾਂ ਸੜੀ ਹੋਈ ਕਾਰ ’ਚ ਮਿਲਣ ਮਗਰੋਂ 16 ਫ਼ਰਵਰੀ ਨੂੰ ਮਾਨੇਸਰ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। 

ਮਿ੍ਰਤਕ, ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਵਾਸੀ ਸਨ ਜਿਨ੍ਹਾਂ ਨੂੰ ਕਥਿਤ ਗਊਰਕਸ਼ਕਾਂ ਨੇ ਅਗਵਾ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਉਹ ਰਾਜਸਥਾਨ ਦੀ ਸਰਹੱਦ ਪਾਰ ਕਰ ਕੇ ਹਰਿਆਣਾ ’ਚ ਵੜ ਗਏ ਸਨ।  ਰਾਜਸਥਾਨ ਪੁਲਿਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਾਜ਼ਸ਼ ਰਚਣ ਅਤੇ ਅਪਰਾਧ ਨੂੰ ਹੱਲਾਸ਼ੇਰੀ ਦੇਣ ’ਚ ਮਾਨੇਸਰ ਦੀ ਭੂਮਿਕਾ ‘ਸਰਗਰਮ ਜਾਂਚ ਦੇ ਘੇਰੇ’ ’ਚ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਮਾਨੇਸਰ ਨੂੰ ਫੜਨ ਲਈ ਰਾਜਸਥਾਨ ਪੁਲਿਸ ਦੀ ਹਰ ਸੰਭਵ ਮਦਦ ਕਰੇਗੀ।

ਨੂਹ ਹਿੰਸਾ ’ਚ ਆ ਚੁਕਿਆ ਹੈ ਮੋਨੂੰ ਦਾ ਨਾਂ

ਕੁਝ ਲੋਕਾਂ ਨੇ ਮੋਨੂੰ ਮਾਨੇਸਰ ’ਤੇ ਨੂਹ ’ਚ ਹੋਈ ਹਿੰਸਾ ਲਈ ਭੀੜ ਨੂੰ ਉਕਸਾਉਣ ਦਾ ਵੀ ਦੋਸ਼ ਲਾਇਆ ਸੀ। ਨੂਹ ’ਚ 31 ਜੁਲਾਈ ਦੀ ਹਿੰਸਾ ਤੋਂ ਪਹਿਲਾਂ ਮਾਨੇਸਰ (30) ਦਾ ਇਕ ਵੀਡੀਉ ਸਾਹਮਣੇ ਆਇਆ ਸੀ ਜਿਸ ’ਚ ਉਸ ਨੇ ਕਿਹਾ ਸੀ ਕਿ ਉਹ ਬ੍ਰਿਜ ਮੰਡਲ ਜਲਾਭਿਸ਼ੇਕ ਸ਼ੋਭਾਯਾਤਰਾ ’ਚ ਸ਼ਾਮਲ ਹੋਵੇਗਾ ਅਤੇ ਉਸ ਨੇ ਲੋਕਾਂ ਨੂੰ ਵੀ ਇਸ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। 

ਹਰਿਆਣਾ ਦੇ ਨੂਹ ’ਚ ਵਿਸ਼ਵ ਹਿੰਦੂ ਪਰਿਸ਼ਦ ਦੀ ਅਗਵਾਈ ਵਾਲੀ ਇਸ ਯਾਤਰਾ ’ਤੇ ਭੀੜ ਨੇ ਹਮਲਾ ਕਰ ਦਿਤਾ ਸੀ। ਇਸ ਹਿੰਸਾ ’ਚ ਨੂਹ ਅਤੇ ਗੁਰੂਗ੍ਰਾਮ ਦੇ ਛੇ ਲੋਕ ਮਾਰੇ ਗਏ ਸਨ। ਕਈ ਦਿਨਾਂ ਤਕ ਨੂਹ ਅਤੇ ਨੇੜਲੇ ਜ਼ਿਲ੍ਹਿਆਂ ’ਚ ਤਣਾਅ ਰਿਹਾ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਲਾਗੂ ਕਰਨ ਦੇ ਨਾਲ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਾ ਦਿਤੀ ਸੀ। 

ਕੁਝ ਸਮੇਂ ਬਾਅਦ ਵੀਡੀਉ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਸੀ, ‘‘ਮੈਂ ਉਹ ਵੀਡੀਉ ਵੇਖਿਆ ਹੈ, ਕਿਤੇ ਵੀ ਉਹ ਲੋਕਾਂ ਨੂੰ ਦੰਗੇ ਕਰਨ ਲਈ ਨਹੀਂ ਕਹਿ ਰਿਹਾ ਹੈ। ਉਹ ਲੋਕਾਂ ਨੂੰ ਯਾਤਰਾ ’ਚ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਹੈ।’’ ਹਰਿਆਣਾ ਪੁਲਿਸ ਨੇ ਕਿਹਾ ਸੀ ਕਿ ਹਿੰਸਾ ’ਚ ਮਾਨੇਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। 

ਹਰਿਆਣਾ ’ਚ ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰ ਵਰੁਣ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਮਾਨੇਸਰ ਵਿਰੁਧ ਕੋਈ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ, ‘‘ਬਜਰੰਗ ਦਲ ਦੇ ਕਾਰਕੁਨ ਨੂੰ ਬਗ਼ੈਰ ਕਿਸੇ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ।’’  

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement