
ਜਹਾਜ਼ ’ਚ ਤਕਨੀਕੀ ਸਮਸਿਆ ਕਾਰਨ ਉਹ ਦੋ ਦਿਨਾਂ ਤਕ ਫਸੇ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਵਫ਼ਦ
ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਵਫ਼ਦ ਉਨ੍ਹਾਂ ਦੇ ਜਹਾਜ਼ ’ਚ ਆਈ ਤਕਨੀਕੀ ਖ਼ਰਾਬੀ ਠੀਕ ਕਰ ਦਿਤੇ ਜਾਣ ਤੋਂ ਬਾਅਦ ਮੰਗਲਵਾਰ ਬਾਅਦ ਦੁਪਹਿਰ ਕੈਨੇਡਾ ਲਈ ਰਵਾਨਾ ਹੋ ਗਿਆ।
ਸ਼ੁਕਰਵਾਰ ਨੂੰ ਦਿੱਲੀ ਪੁੱਜੇ ਟਰੂਡੋ ਨੇ ਐਤਵਾਰ ਨੂੰ ਰਵਾਨਾ ਹੋਣਾ ਸੀ, ਪਰ ਜਹਾਜ਼ ’ਚ ਤਕਨੀਕੀ ਸਮਸਿਆ ਕਾਰਨ ਉਹ ਦੋ ਦਿਨਾਂ ਤਕ ਫਸੇ ਰਹੇ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ ਜਹਾਜ਼ ਨੇ ਅੱਜ ਬਾਅਦ ਦੁਪਹਿਰ ਲਗਭਗ 1:10 ਵਜੇ ਉਡਾਨ ਭਰੀ।
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਟਰੂਡੋ ਨੂੰ ਵਿਦਾ ਕਰਨ ਲਈ ਹਵਾਈ ਅੱਡੇ ’ਤੇ ਮੌਜੂਦ ਸਨ। ਉਨ੍ਹਾਂ ਟਰੂਡੋ ਨਾਲ ਅਪਣੀ ਤਸਵੀਰ ਵੀ ਸਾਂਝੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਜਹਾਜ਼ ਨੂੰ ਉਡਾਨ ਭਰਨ ਦੀ ਇਜਾਜ਼ਤ ਦੇ ਦਿਤੀ ਗਈ ਹੈ।