
Shimla Masjid Dispute: ਅਦਾਲਤ ਦਾ ਫੈਸਲਾ ਆਉਣ ਤੱਕ ਮਸਜਿਦ ਨੂੰ ਸੀਲ ਕਰ ਦਿੱਤਾ ਜਾਵੇ-ਪ੍ਰਦਰਸ਼ਨਕਾਰੀ
Shops in Shimla will remain closed Shimla Masjid Dispute: ਸ਼ਿਮਲਾ ਦੇ ਸੰਜੌਲੀ 'ਚ ਗੈਰ-ਕਾਨੂੰਨੀ ਮਸਜਿਦ ਦਾ ਮਸਲਾ ਹੱਲ ਹੋਣ ਦੀ ਬਜਾਏ ਉਲਝਦਾ ਜਾ ਰਿਹਾ ਹੈ। ਹਿੰਦੂ ਸੰਗਠਨਾਂ ਅਤੇ ਸਥਾਨਕ ਨਿਵਾਸੀਆਂ ਦੇ ਬੁੱਧਵਾਰ ਨੂੰ ਹੋਏ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਸ਼ਿਮਲਾ ਦੇ ਵਪਾਰ ਮੰਡਲ ਨੇ ਅੱਜ ਬਾਜ਼ਾਰ ਬੰਦ ਦਾ ਸੱਦਾ ਦਿੱਤਾ ਹੈ। ਸ਼ਿਮਲਾ ਦੇ ਵਪਾਰੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਅਤੇ ਪੁਲਿਸ ਖਿਲਾਫ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ: Holidays News: 13 ਤੋਂ 17 ਸਤੰਬਰ ਤੱਕ ਸਕੂਲ, ਕਾਲਜ, ਬੈਂਕ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ, ਜਾਣੋ ਕਾਰਨ
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਦਾਲਤ ਦਾ ਫੈਸਲਾ ਆਉਣ ਤੱਕ ਮਸਜਿਦ ਨੂੰ ਸੀਲ ਕਰ ਦਿੱਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਮਸਜਿਦ ਵਿਵਾਦ ਨੂੰ ਲੈ ਕੇ ਸ਼ਿਮਲਾ ਤੋਂ ਭੜਕੀ ਵਿਰੋਧ ਦੀ ਚੰਗਿਆੜੀ ਹੁਣ ਪਾਉਂਟਾ ਸਾਹਿਬ ਅਤੇ ਮੰਡੀ ਤੱਕ ਪਹੁੰਚ ਗਈ ਹੈ। ਇਸ ਕਾਰਨ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Uttar Pradesh News: ਕਾਨਪੁਰ 'ਚ ਮਿਲੀ ਲੜਕੀ ਦੀ ਸਿਰ ਕੱਟੀ ਲਾਸ਼, ਬਲਾਤਕਾਰ ਤੋਂ ਬਾਅਦ ਕਤਲ ਦਾ ਖਦਸ਼ਾ
ਸ਼ਿਮਲਾ ਦੇ ਸੰਜੌਲੀ 'ਚ ਕੱਲ੍ਹ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕਰਨੀ ਪਈ। ਇਸ ਕਾਰਨ ਭੀੜ ਖਿੰਡ ਗਈ। ਪਰ ਸ਼ਿਮਲਾ ਦੇ ਵਪਾਰੀ ਗੁੱਸੇ ਵਿੱਚ ਹਨ।