Holidays News: 13 ਤੋਂ 17 ਸਤੰਬਰ ਤੱਕ ਸਕੂਲ, ਕਾਲਜ, ਬੈਂਕ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ, ਜਾਣੋ ਕਾਰਨ
Published : Sep 12, 2024, 11:23 am IST
Updated : Sep 12, 2024, 11:29 am IST
SHARE ARTICLE
Rajasthan Holiday News In punjabi
Rajasthan Holiday News In punjabi

Holidays News: ਸਤੰਬਰ ਦਾ ਦੂਜਾ ਹਫ਼ਤਾ ਖ਼ਤਮ ਹੋਣ ਦੇ ਨਾਲ ਹੀ ਛੁੱਟੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ

Rajasthan Holiday News In punjabi : ਸਤੰਬਰ ਦਾ ਦੂਜਾ ਹਫ਼ਤਾ ਖ਼ਤਮ ਹੋਣ ਦੇ ਨਾਲ ਹੀ ਛੁੱਟੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ ਅਤੇ ਲਗਾਤਾਰ 4 ਤੋਂ 5 ਦਿਨ ਛੁੱਟੀਆਂ ਹੋਣਗੀਆਂ। ਮਿਹਨਤਕਸ਼ ਲੋਕਾਂ ਦੇ ਨਾਲ-ਨਾਲ ਸਕੂਲਾਂ-ਕਾਲਜਾਂ 'ਚ ਪੜ੍ਹਦੇ ਵਿਦਿਆਰਥੀਆਂ ਲਈ ਬਹੁਤ ਖੁਸ਼ਖਬਰੀ ਹੈ। ਲੋਕ ਇਸ ਲੰਬੇ ਵੀਕੈਂਡ ਦੌਰਾਨ ਬਾਹਰ ਜਾਣ ਦੀ ਯੋਜਨਾ ਵੀ ਬਣਾ ਸਕਦੇ ਹਨ। ਰਾਜਸਥਾਨ ਸੂਬੇ 'ਚ 4 ਦਿਨ ਦੀ ਛੁੱਟੀ ਹੋਵੇਗੀ ਪਰ ਬਾਂਸਵਾੜਾ 'ਚ 5 ਦਿਨ ਦੀ ਛੁੱਟੀ ਐਲਾਨੀ ਜਾਵੇਗੀ।

ਰਾਜਸਥਾਨ ਵਿੱਚ ਲਗਾਤਾਰ ਛੁੱਟੀਆਂ
ਸਤੰਬਰ ਦੇ ਦੂਜੇ ਹਫ਼ਤੇ ਰਾਜਸਥਾਨ ਵਿੱਚ ਇਕੱਠੀਆਂ 4 ਤੋਂ 5 ਛੁੱਟੀਆਂ ਹੋਣ ਜਾ ਰਹੀਆਂ ਹਨ। ਬਾਂਸਵਾੜਾ ਜ਼ਿਲ੍ਹੇ ਵਿੱਚ 17 ਸਤੰਬਰ ਨੂੰ ਅਨੰਤ ਚਤੁਰਦਸ਼ੀ ਦੇ ਦਿਨ ਜ਼ਿਲ੍ਹਾ ਕੁਲੈਕਟਰ ਵੱਲੋਂ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

13 ਸਤੰਬਰ ਨੂੰ ਰਾਮਦੇਵ ਜਯੰਤੀ, ਤੇਜਾ ਦਸ਼ਮੀ ਅਤੇ ਖੇਜਰਲੀ ਸ਼ਹੀਦੀ ਦਿਵਸ ਮੌਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਰਹੇਗੀ।
14 ਸਤੰਬਰ ਦੇ ਦੂਜੇ ਸ਼ਨੀਵਾਰ ਨੂੰ ਬੈਂਕ ਅਤੇ ਹੋਰ ਦਫ਼ਤਰਾਂ ਵਿੱਚ ਛੁੱਟੀ ਰਹੇਗੀ।
15 ਸਤੰਬਰ ਦਿਨ ਐਤਵਾਰ ਨੂੰ ਸਾਰੇ ਸਕੂਲ, ਬੈਂਕ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ।
16 ਸਤੰਬਰ ਨੂੰ ਬਾਰਾਵਫਾਤ ਮੌਕੇ ਛੁੱਟੀ ਵੀ ਰਹੇਗੀ।
ਬਾਂਸਵਾੜਾ ਜ਼ਿਲ੍ਹੇ ਵਿੱਚ 17 ਸਤੰਬਰ ਨੂੰ ਅਨੰਤ ਚਤੁਰਦਸ਼ੀ ਦੀ ਸਥਾਨਕ ਛੁੱਟੀ ਘੋਸ਼ਿਤ ਕੀਤੀ ਜਾਵੇਗੀ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement