Himachal Weather Update News: ਹਿਮਾਚਲ ਦੇ ਲੋਕਾਂ ਲਈ ਜਰੂਰੀ ਖ਼ਬਰ, ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ
Published : Sep 12, 2025, 7:26 am IST
Updated : Sep 12, 2025, 7:47 am IST
SHARE ARTICLE
Himachal Weather Update News in punjabi
Himachal Weather Update News in punjabi

ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਸ਼ਿਮਲਾ ਅਤੇ ਸਿਰਮੌਰ ਲਈ ਅਲਰਟ ਜਾਰੀ, ਸੂਬੇ ਵਿਚ ਪੂਰੇ ਮੌਨਸੂਨ ਸੀਜ਼ਨ ਵਿਚ 380 ਲੋਕਾਂ ਦੀ ਮੌਤ, ਜਦੋਂਕਿ 40 ਲੋਕ ਹਨ ਲਾਪਤਾ

Himachal Weather Update News in punjabi : ਹਿਮਾਚਲ ਵਿੱਚ ਭਾਰੀ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸੂਬੇ ਵਿੱਚ ਤਿੰਨ ਦਿਨਾਂ ਤੱਕ ਮੀਂਹ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਲਈ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਸ਼ਿਮਲਾ ਅਤੇ ਸਿਰਮੌਰ ਵਿੱਚ ਬਾਰਿਸ਼ ਦੀ ਚੇਤਾਵਨੀ ਹੈ।

ਇਸ ਮੌਨਸੂਨ ਸੀਜ਼ਨ (1 ਜੂਨ ਤੋਂ 11 ਸਤੰਬਰ) ਵਿੱਚ ਆਮ ਨਾਲੋਂ 43 ਪ੍ਰਤੀਸ਼ਤ ਵੱਧ ਮੀਂਹ ਪਿਆ ਹੈ। ਇਸ ਸਮੇਂ ਦੌਰਾਨ ਆਮ ਮੀਂਹ 674.2 ਮਿਲੀਮੀਟਰ ਹੁੰਦਾ ਹੈ, ਪਰ ਇਸ ਵਾਰ 961.3 ਮਿਲੀਮੀਟਰ ਮੀਂਹ ਪਿਆ ਹੈ। ਮੰਡੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 1735.3 ਮਿਲੀਮੀਟਰ, ਕਾਂਗੜਾ ਵਿੱਚ 1712.7 ਮਿਲੀਮੀਟਰ ਅਤੇ ਸਿਰਮੌਰ ਵਿੱਚ 1576.4 ਮਿਲੀਮੀਟਰ ਮੀਂਹ ਪਿਆ ਹੈ।

ਮਾਨਸੂਨ ਦੇ ਮੌਸਮ ਦੌਰਾਨ ਕੁੱਲੂ ਵਿਚ ਆਮ ਨਾਲੋਂ 112 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਹੋਈ ਹੈ ਅਤੇ ਸ਼ਿਮਲਾ ਵਿਚ ਆਮ ਨਾਲੋਂ 106 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਹੋਈ ਹੈ। ਇਸ ਨਾਲ ਸੂਬ ਵਿੱਚ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਹੁਣ ਤੱਕ 4313 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਤਬਾਹ ਹੋ ਚੁੱਕੀ ਹੈ।

ਰਾਜ ਆਫ਼ਤ ਪ੍ਰਬੰਧਨ ਦੇ ਅਨੁਸਾਰ, ਇਸ ਸੀਜ਼ਨ ਵਿਚ ਜ਼ਮੀਨ ਖਿਸਕਣ, 97 ਹੜ੍ਹਾਂ ਅਤੇ 45 ਬੱਦਲ ਫਟਣ ਦੀਆਂ 137 ਘਟਨਾਵਾਂ ਵਿੱਚ 76 ਲੋਕਾਂ ਦੀ ਜਾਨ ਗਈ ਹੈ। ਪੂਰੇ ਮੌਨਸੂਨ ਸੀਜ਼ਨ ਵਿਚ 380 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 40 ਲੋਕ ਲਾਪਤਾ ਹਨ। ਸੂਬੇ ਵਿੱਚ ਭਾਰੀ ਬਾਰਿਸ਼ ਕਾਰਨ 1280 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ 5643 ਘਰਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਇਸ ਸੀਜ਼ਨ ਵਿੱਚ 26 ਹਜ਼ਾਰ 955 ਘਰੇਲੂ ਜਾਨਵਰ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

(For more news apart from “Himachal Weather Update News in punjabi, ” stay tuned to Rozana Spokesman.)


 

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement