ਹਵਾਈ ਸੈਨਾ ਆਨਲਾਈਨ ਪਰੀਖਿਆ ਘੱਟ ਨੰਬਰਾਂ ਵਾਲਿਆਂ ਲਈ ਬਣੀ ਵਰਦਾਨ 
Published : Oct 12, 2018, 9:12 pm IST
Updated : Oct 12, 2018, 9:12 pm IST
SHARE ARTICLE
Indian Air Force
Indian Air Force

ਹਵਾਈ ਸੈਨਾ ਵਿਚ ਬਤੌਰ ਜਵਾਨ ਭਰਤੀ ਹੋਣ ਲਈ ਸਾਇੰਸ ਵਿਸ਼ੇ ਤੋਂ 50 ਫੀਸਦੀ ਨੰਬਰਾਂ ਨਾਲ ਬਾਹਰਵੀਂ ਬੋਰਡ ਦੀ ਪਰੀਖਿਆ ਪਾਸ ਕਰਨਾ ਜ਼ਰੂਰੀ ਹੈ।

ਨਵੀਂ ਦਿੱਲੀ, ( ਪੀਟੀਆਈ ) : ਸੂਚਨਾ ਅਤੇ ਤਕਨੀਕ ਦੀ ਵਰਤੋਂ ਨਾਲ ਲੋਕਾਂ ਦਾ ਜੀਵਨ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਇਸਦੇ ਕਈ ਉਦਾਹਰਣ ਸਾਡੇ ਸਾਹਮਣੇ ਮੋਜੂਦ ਹਨ।  ਇਹ ਮਾਮਲਾ ਹਵਾਈ ਸੈਨਾ ਦੀ ਆਨਲਾਈਨ ਪਰੀਖਿਆ ਨਾਲ ਜੁੜਿਆ ਹੋਇਆ ਹੈ। ਇਸ ਵਾਰ ਤਿੰਨ ਹਜ਼ਾਰ ਅਜਿਹੇ ਨੌਜਵਾਨਾਂ ਨੂੰ ਹਵਾਈ ਸੈਨਾ ਵਿਚ ਭਰਤੀ ਹੋਣ ਦਾ ਮੌਕਾ ਮਿਲ ਰਿਹਾ ਹੈ, ਜੋ ਆਫਲਾਈਨ ਪਰੀਖਿਆ ਰਾਹੀ ਐਪਲੀਕੇਸ਼ਨ ਦਿੰਦੇ ਤਾਂ ਪਹਿਲੇ ਪੜਾਅ ਵਿਚ ਹੀ ਬਾਹਰ ਹੋ ਜਾਂਦੇ। ਹਵਾਈ ਸੈਨਾ ਨੇ ਇਸ ਸਾਲ ਜਵਾਨਾਂ ਦੀ ਭਰਤੀ ਨੂੰ ਆਨਲਾਈਨ ਕੀਤਾ ਹੈ।

ਹਵਾਈ ਸੈਨਾ ਵਿਚ ਬਤੌਰ ਜਵਾਨ ਭਰਤੀ ਹੋਣ ਲਈ ਸਾਇੰਸ ਵਿਸ਼ੇ ਤੋਂ 50 ਫੀਸਦੀ ਨੰਬਰਾਂ ਨਾਲ ਬਾਹਰਵੀਂ ਬੋਰਡ ਦੀ ਪਰੀਖਿਆ ਪਾਸ ਕਰਨਾ ਜ਼ਰੂਰੀ ਹੈ। ਹਵਾਈ ਸੈਨਾ ਮੁਤਾਬਕ ਆਫਲਾਈਨ ਪਰੀਖਿਆ ਆਯੋਜਿਤ ਕਰਨ ਲਈ ਸਾਧਨ ਸੀਮਤ ਸਨ। ਉਹ ਅਪਣੇ ਕੁਲ 13 ਕੇਂਦਰਾਂ ਤੇ ਪਰੀਖਿਆ ਆਯੋਜਿਤ ਕਰਦੇ ਸਨ। ਉਸ ਵੇਲੇ ਇਹ ਨਿਯਮ ਸੀ ਕਿ ਸਿਰਫ 1.2 ਲੱਖ ਵਿਦਿਆਰਥੀਆਂ ਨੂੰ ਹੀ ਪਰੀਖਿਆ ਲਈ ਬੁਲਾਇਆ ਜਾਵੇਗਾ, ਜਦਕਿ ਐਪਕਲੀਕੇਸ਼ਨਾਂ 4 ਲੱਖ ਤੋਂ ਵੱਧ ਹੁੰਦੀਆਂ ਸਨ। ਪੁਰਾਣੇ ਨਿਯਮ ਕਾਰਨ 76 ਫੀਸਦੀ ਤੋਂ ਘੱਟ ਨੰਬਰ ਪਾਉਣ ਵਾਲੇ ਵਿਦਿਆਰਥੀ ਐਪਲੀਕੇਸ਼ਨ ਦੇ ਪਹਿਲੇ ਪੜਾਅ ਵਿਚ ਹੀ ਬਾਹਰ ਹੋ ਜਾਂਦੇ ਸਨ। ਹੁਣ ਆਨਲਾਈਨ ਪਰੀਖਿਆ ਵਿਚ 1.2 ਲੱਖ ਦੀ ਸੀਮਾ ਹਟਾ ਲਈ ਗਈ ਹੈ

Air Force Air Vice Marshal OP Tiwari Air Force Air Vice Marshal OP Tiwari

ਅਤੇ ਸਾਰੇ ਉਮੀਦਵਾਰਾਂ ਨੂੰ ਪਰੀਖਿਆ ਵਿਚ ਬੈਠਣ ਦਾ ਮੌਕਾ ਦਿਤਾ ਗਿਆ। ਇਸਦੇ ਨਾਲ ਹੀ ਪਰੀਖਿਆ ਕੇਦਰਾਂ ਦੀ ਗਿਣਤੀ ਵਧਾ ਕੇ 118 ਕਰ ਦਿਤੀ ਗਈ ਤਾਂ ਕਿ ਵਿਦਿਆਰਥੀਆਂ ਨੂੰ ਦੂਰ ਨਾ ਜਾਣਾ ਪਵੇ। ਬਾਕਾਇਦਾ ਇਸਦੇ ਲਈ ਸੀਡੈਕ ਨੂੰ ਜਿੰਮੇਵਾਰੀ ਸੌਂਪੀ ਗਈ। ਪਹਿਲੀ ਆਨਲਾਈਨ ਪਰੀਖਿਆ ਦੀ ਇਹ ਪ੍ਰਕਿਰਿਆ ਹੁਣੇ ਜਿਹੇ ਪੂਰੀ ਕੀਤੀ ਗਈ ਹੈ। ਪਹਿਲੀ ਵਾਰ 4.5 ਲੱਖ ਵਿਦਿਆਰਥੀਆਂ ਨੂੰ ਪਰੀਖਿਆ ਵਿਚ ਬੈਠਣ ਦਾ ਮੌਕਾ ਮਿਲਿਆ। 12ਵੀਂ ਵਿਚ 50-76 ਫੀਸਦੀ ਨੰਬਰ ਲੈਣ ਵਾਲੇ ਤਿੰਨ ਹਜ਼ਾਰ ਵਿਦਿਆਰਥੀਆਂ ਨੇ ਨਾ ਸਿਰਫ ਪਰੀਖਿਆ ਪਾਸ ਕੀਤੀ,

Air ForceAir Force

ਸਗੋਂ ਉਹ ਮੈਰਿਟ ਵਿਚ ਆਏ 19 ਹਜ਼ਾਰ ਵਿਦਿਆਰਥੀਆਂ ਵਿਚ ਸ਼ਾਮਿਲ ਹਨ, ਜਿਨਾਂ ਨੂੰ ਹਵਾਈ ਸੈਨਾ ਹੁਣ ਕਾਲ ਲੈਟਰ ਭੇਜ ਰਿਹਾ ਹੈ। ਇਸ ਵਾਰ ਲਗਭਗ ਤਿੰਨ ਹਜ਼ਾਰ ਭਰਤੀਆਂ ਹੋਣੀਆਂ ਹਨ। ਆਨਲਾਈਨ ਪਰੀਖਿਆ ਸ਼ੁਰੂ ਕਰਵਾਉਣ ਵਾਲੇ ਏਅਰ ਵਾਈਸ ਮਾਰਸ਼ਲ ਓ.ਪੀ.ਤਿਵਾੜੀ ਅਨੁਸਾਰ ਆਨਲਾਈਨ ਪਰੀਖਿਆ ਦੇ ਬਹੁਤ ਲਾਭ ਹੋਏ। ਯੂਪੀ ਅਤੇ ਬਿਹਾਰ ਦੇ ਬੱਚੇ ਬੋਰਡ ਵਿਚ ਘੱਟ ਨੰਬਰ ਲੈਦੇ ਸਨ। ਉਨਾਂ ਨੂੰ ਪਹਿਲੇ ਪੜਾਅ ਵਿਚ ਪਰੀਖਿਆ ਦੇਣ ਦਾ ਮੌਕਾ ਨਹੀਂ ਮਿਲਦਾ ਸੀ।

ਆਨਲਾਈਨ ਪਰੀਖਿਆ ਦੀ ਪਾਰਦਰਸ਼ਿਤਾ ਵਧੀ ਹੈ ਅਤੇ ਨਤੀਜੇ ਵੀ ਜਲਦੀ ਨਿਕਲ ਆਏ ਹਨ। ਇਸ ਵਾਰ ਰੋਲ ਨੰਬਰ ਗਵਾਚ ਜਾਣ ਵਰਗੀਆਂ ਸਮੱਸਿਆਵਾਂ ਵੀ ਨਹੀਂ ਹੋਈਆਂ ਕਿਉਂਕਿ ਇਨਾਂ ਨੂੰ ਆਨਲਾਈਨ ਡਾਉਨਲੋਡ ਕਰਨ ਦੀ ਸੁਵਿਧਾ ਦਿਤੀ ਗਈ ਸੀ। ਘੱਟ ਨੰਬਰ ਪਾਉਣ ਵਾਲੇ ਜਿਨਾਂ ਵਿਦਿਆਰਥੀਆਂ ਨੂੰ ਮੌਕੇ ਮਿਲੇ ਹਨ, ਉਨਾਂ ਵਿਚ ਜਿਆਦਾਤਰ ਉਤਰ ਪ੍ਰਦੇਸ਼ ਅਤੇ ਬਿਹਾਰ ਬੋਰਡ ਤੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਹਨ। ਇਨਾਂ ਨੂੰ ਬੋਰਡ ਵਿਚ ਘੱਟ ਨੰਬਰ ਮਿਲੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement