
ਮਾਨ ਵੱਲੋਂ ਕੀਤੀ ਟਿੱਪਣੀ ਦਾ ਦਿੱਤਾ ਜਵਾਬ
ਦਿੱਲੀ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਦਾਖਾ ਤੋਂ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ “ਤੇ ਕੀਤੀ ਗਈ ਟਿੱਪਣੀ ਦਾ ਹੁਣ ਐਚਐਸ ਫੂਲਕਾ ਨੇ ਠੋਕਵਾਂ ਜਵਾਬ ਦਿੱਤਾ ਹੈ। ਫੂਲਕਾ ਨੇ ਕਿਹਾ ਕਿ ਭਗਵੰਤ ਮਾਨ ਦੇ ਕਹੇ ਅਨੁਸਾਰ ਉਹ ਜ਼ਿਮਨੀ ਚੋਣਾਂ ਦਾ ਖਰਚਾ ਦੇਣ ਲਈ ਤਿਆਰ ਨੇ ਪਰ ਇਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਕੇਜਰੀਵਾਲ ਤੋਂ ਵੀ ਪੁੱਛ ਲੈਣ ਕਿ ਕੀ ਉਹ ਇਸ ਤਰ੍ਹਾਂ ਦਾ ਖਰਚਾ ਭਰਨਗੇ।
Bhagwant Mann
ਸਿਰਫ ਇੰਨਾਂ ਹੀ ਨਹੀਂ ਫੂਲਕਾ ਨੇ ਕੁਝ ਦਿਨਾਂ ਤੱਕ ਮਾਨ ਬਾਰੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਗੱਲ ਆਖੀ ਹੈ। ਐਚਐਸ ਫੂਲਕਾ ਦਾ ਕਹਿਣਾ ਹੈ ਕਿ ਜੋ ਕੋਈ ਵੀ ਅਸਤੀਫ਼ਾ ਦਿੰਦਾ ਹੈ ਉਸ ਤੋਂ ਬਾਅਦ ਉਸ ਦਾ ਖਰਚ ਦੇਣਾ ਪਵੇਗਾ। ਅਜਿਹਾ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ 1 ਕਰੋੜ ਰੁਪਏ ਖਰਚ ਚੁੱਕੇ ਹਨ ਤੇ ਅੱਗੇ ਵੀ ਖਰਚ ਕਰਨ ਨੂੰ ਤਿਆਰ ਹਨ। ਭਗਵੰਤ ਮਾਨ ਨੂੰ ਪੁੱਛੋ ਕਿ ਕੇਜਰੀਵਾਲ ਨੇ ਅਸਤੀਫ਼ਾ ਦਿੱਤਾ ਸੀ।
HS Phoolka
ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ ਦਿੱਲੀ ਦੇ ਸਾਰੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ, ਉਸ ਦਾ ਖਰਚ ਕੇਜਰੀਵਾਲ ਨੂੰ ਭਗਵੰਤ ਮਾਨ ਭਰਨ ਲਈ ਕਹਿਣਗੇ। ਭਗਵੰਤ ਮਾਨ ਐਮਪੀ ਹੁੰਦੇ ਹੋਏ ਜਲਾਲਾਬਾਦ ਚੋਣਾਂ ਲੜਨ ਗਿਆ ਸੀ ਉਦੋਂ ਖਰਚ ਦਾ ਖਿਆਲ ਨਹੀਂ ਸੀ। ਉਹਨਾਂ ਦਸਿਆ ਕਿ ਉਹ ਪੂਰੀ ਤਰ੍ਹਾਂ ਸਿਆਸਤ ਵਿਚੋਂ ਬਾਹਰ ਹੋ ਚੁੱਕੇ ਹਨ। ਉਹ ਸੋਸ਼ਲ ਵਰਕ ਕਰਦੇ ਹਨ ਤੇ ਕਰਦੇ ਰਹਿਣਗੇ।
ਦੱਸ ਦਈਏ ਕਿ ਪੰਜਾਬ ਦੀਆਂ ਚਾਰ ਸੀਟਾਂ ‘ਤੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਜਿਨਾਂ ਵਿਚੋਂ ਇਕ ਸੀਟ ਐਚਐਚ ਫੂਲਕਾ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ ਜਿਸ ‘ਤੇ ਹੁਣ ਮੁੜ ਚੋਣ ਹੋਣ ਜਾ ਰਹੀ ਹੈ ਪਰ ਹੁਣ ਭਗਵੰਤ ਮਾਨ ਨੂੰ ਦਿੱਤੇ ਗਏ ਜਵਾਬ ‘ਤੇ ਮਾਨ ਦਾ ਮੁੜ ਪ੍ਰਤੀਕਰਮ ਆਉਂਦਾ ਐ ਇਹ ਦੇਖਣਾ ਲਾਜ਼ਮੀ ਹੋਏਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।