ਪੰਜਾਬੀ ਵੀ ਹਿੰਦੁਸਤਾਨ ਦਾ ਹਿੱਸਾ ਨੇ ਤੇ ਇਹ ਇੱਥੇ ਹੀ ਰਹਿਣਗੇ, ਕਿਤੇ ਨਹੀਂ ਜਾਣਗੇ- ਰਾਕੇਸ਼ ਟਿਕੈਤ
Published : Oct 12, 2021, 4:31 pm IST
Updated : Oct 12, 2021, 4:31 pm IST
SHARE ARTICLE
Rakesh Tikait
Rakesh Tikait

ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸੇ ਦੀ ਮੌਤ ਹੋਣ 'ਤੇ ਹਰੇਕ ਨੂੰ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਉਣਾ ਚਾਹੀਦਾ ਹੈ। ਮੌਤ 'ਤੇ ਕਿਸੇ ਤਰ੍ਹਾਂ ਦੀਆਂ ਸਿਆਸਤ ਨਹੀਂ ਹੁੰਦੀ

ਲਖੀਮਪੁਰ (ਚਰਨਜੀਤ ਸਿੰਘ ਸੁਰਖ਼ਾਬ): ਲਖੀਮਪੁਰ ਖੀਰੀ ਦੀ ਮੰਦਭਾਗੀ ਘਟਨਾ ਦੇ ਸ਼ਹੀਦਾਂ ਦੀ ਅੰਤਿਮ ਅਰਦਾਸ ਮੌਕੇ ਕਈ ਵੱਡੇ ਕਿਸਾਨ ਆਗੂ ਅਤੇ ਸਿਆਸੀ ਆਗੂ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 
ਅੰਤਿਮ ਅਰਦਾਸ ਵਿਚ ਸਿਆਸੀ ਪਾਰਟੀਆਂ ਦੀ ਸ਼ਿਰਕਰ ਬਾਰੇ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸੇ ਦੀ ਮੌਤ ਹੋਣ 'ਤੇ ਹਰੇਕ ਨੂੰ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਉਣਾ ਚਾਹੀਦਾ ਹੈ। ਮੌਤ 'ਤੇ ਕਿਸੇ ਤਰ੍ਹਾਂ ਦੀਆਂ ਸਿਆਸਤ ਨਹੀਂ ਹੁੰਦੀ, ਮੌਤ 'ਤੇ ਸਿਰਫ ਹਮਦਰਦੀ ਹੁੰਦੀ ਹੈ। 

Rakesh Tikait Rakesh Tikait

ਹੋਰ ਪੜ੍ਹੋ: ਰਾਜਾ ਵੜਿੰਗ ਵੱਲੋਂ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟ੍ਰੈਕਿੰਗ ਸਿਸਟਮ ਲਾਉਣ ਦਾ ਐਲਾਨ

ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਕਿਸਾਨੀ ਸੰਘਰਸ਼ ਨੂੰ 11 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਸਰਕਾਰ ਦੀ ਨੀਅਤ ਦੇਸ਼ ਉੱਤੇ ਕਬਜ਼ਾ ਕਰਨ ਦੀ ਹੈ ਤੇ ਲੋਕਤੰਤਰ ਖਤਰੇ ਵਿਚ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਫਰਜ਼ੀ ਕਿਸਾਨ ਕਹਿਣ ਵਾਲਿਆਂ ਨੂੰ ਜਵਾਬ ਦਿੰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਹੜਾ ਕਿਸਾਨ ਅਪਣੇ ਝੋਨੇ ਦੀ ਕੀਮਤ ਮੰਗ ਰਿਹਾ ਹੈ, ਸਰਕਾਰਾਂ ਖਿਲਾਫ਼ ਆਵਾਜ਼ ਚੁੱਕ ਰਿਹਾ ਹੈ, ਉਸ ਨੂੰ ਫਰਜ਼ੀ ਕਿਸਾਨ ਕਿਹਾ ਜਾਂਦਾ ਹੈ। ਉਹਨਾਂ ਕਿਹਾ ਸਰਕਾਰਾਂ ਖਿਲਾਫ਼ ਬਗਾਵਤ ਕਰਨਾ, ਦੇਸ਼ ਖਿਲਾਫ਼ ਬਗਾਵਤ ਨਹੀਂ ਹੈ। ਜੇ ਅਸੀਂ ਅਪਣੀਆਂ ਮੰਗਾਂ ਲਈ ਲੜ ਰਹੇ ਹਾਂ ਤਾਂ ਅਸੀਂ ਦੇਸ਼ ਧ੍ਰੋਹੀ, ਖਾਲਿਸਤਾਨੀ ਅਤੇ ਪਾਕਿਸਤਾਨੀ ਹੋ ਗਏ। 

Rakesh TikaitRakesh Tikait

ਹੋਰ ਪੜ੍ਹੋ: ਜੋਗਿੰਦਰ ਉਗਰਾਹਾਂ ਦੀ ਚੁਣੌਤੀ, 'ਲਖੀਮਪੁਰ 'ਚ ਆਏਗਾ ਕਿਸਾਨਾਂ ਦਾ ਹੜ੍ਹ, ਰੋਕ ਕੇ ਦੇਖ ਲਵੋ'

ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਸਰਕਾਰ ਨੂੰ ਕਿਸਾਨਾਂ ਦੇ ਵੱਡੇ-ਵੱਡੇ ਫਾਰਮ ਦਿਖ ਰਹੇ ਨੇ ਪਰ ਉਸ ਤੋਂ ਪਹਿਲਾਂ ਇਹਨਾਂ ਕਿਸਾਨਾਂ ਦੇ ਪੁਰਖਿਆਂ ਦੀ ਸ਼ਹਾਦਤ ਨਹੀਂ ਦਿਖਾਈ ਦਿੰਦੀ। ਜਿਨ੍ਹਾਂ ਨੇ ਦੇਸ਼ ਲਈ ਅਨਾਜ ਪੈਦਾ ਕੀਤਾ, ਉਹਨਾਂ ਦੀ ਮਿਹਨਤ ਨਹੀਂ ਦਿਖਾਈ ਦੇ ਰਹੀ। ਉਹਨਾਂ ਕਿਹਾ ਕਿ ਪੰਜਾਬੀ ਵੀ ਹਿੰਦੁਸਤਾਨ ਦਾ ਹਿੱਸਾ ਹਨ ਤੇ ਇਹ ਇੱਥੇ ਹੀ ਰਹਿਣਗੇ, ਕਿਤੇ ਨਹੀਂ ਜਾਣਗੇ।

Rakesh TikaitRakesh Tikait

ਹੋਰ ਪੜ੍ਹੋ: ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਲਈ PM ਮੋਦੀ ਨੂੰ 1 ਮਿੰਟ ਦਾ ਵੀ ਸਮਾਂ ਨਹੀਂ ਲਗਾਉਣਾ ਚਾਹੀਦਾ: ਕਾਂਗਰਸ

ਕਿਸਾਨੀ ਮੁੱਦੇ ਨੂੰ ਸਿੱਖ ਬਨਾਮ ਹਿੰਦੂ ਬਣਾਉਣ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਹਰ ਘਰ ਦੇ ਚੌਧਰੀ ਨੂੰ ਸਰਦਾਰ ਕਿਹਾ ਜਾਂਦਾ ਹੈ। ਘਰ ਦੇ ਵੱਡੇ ਅਤੇ ਜ਼ਿੰਮੇਵਾਰ ਵਿਅਕਤੀ ਨੂੰ ਸਰਦਾਰ ਕਿਹਾ ਜਾਂਦਾ ਹੈ। ਅਸੀਂ ਵੀ ਸਰਦਾਰ ਹਾਂ, ਸਰਦਾਰ ਕੋਈ ਵੱਖਰੇ ਨਹੀਂ ਹਨ। ਕਿਸਾਨ ਆਗੂ ਨੇ ਕਿਹਾ ਇਹ ਫਸਲਾਂ ਅਤੇ ਨਸਲਾਂ ਦੀ ਲੜਾਈ ਹੈ। 

Antim Ardaas of farmers died in Lakhimpur Kheri Incident Antim Ardaas of farmers died in Lakhimpur Kheri Incident

ਹੋਰ ਪੜ੍ਹੋ: ਪਰਗਟ ਸਿੰਘ ਵੱਲੋਂ ਉਚੇਰੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਖਾਕਾ ਉਲੀਕਣ 'ਤੇ ਜ਼ੋਰ

ਉਹਨਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਹਿੰਦੂਆਂ ਨੂੰ ਵੀ ਵੰਡ ਦਿੱਤਾ ਹੈ, ਜੋ ਆਰਐਸਐਸ ਦਾ ਸਰਟੀਫਿਕੇਟ ਲਵੇਗਾ, ਉਸ ਨੂੰ ਹੀ ਅਸਲੀ ਹਿੰਦੂ ਕਿਹਾ ਜਾਂਦਾ ਹੈ। ਮਤਲਬ ਹਿੰਦੂ ਹੋਣ ਦਾ ਸਰਟੀਫਿਕੇਟ ਵੀ ਭਾਜਪਾ ਵਲੋਂ ਦਿੱਤਾ ਜਾਵੇਗਾ। ਇਹਨਾਂ ਵਲੋਂ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ, ਇਸ ਤੋਂ ਬਚ ਕੇ ਰਹਿਣ ਦੀ ਲੋੜ ਹੈ। ਪ੍ਰਸ਼ਾਸਨ ਨਾਲ ਹੋਏ ਸਮਝੌਤੇ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਇਸ ਸਮਝੌਤੇ ਵਿਚ ਕੋਈ ਸਮੱਸਿਆ ਨਹੀਂ ਹੈ। ਸਮਝੌਤਾ ਸਥਾਨਕ ਲੋਕਾਂ ਨੇ ਕਰਵਾਇਆ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨਾਲ ਸਬੰਧਤ ਮੁੱਦੇ ਬਾਕੀ ਹਨ, ਜਿਵੇਂ ਮੰਤਰੀ ਦਾ ਅਸਤੀਫਾ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਬਾਕੀ ਹੈ। 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement