Shastra Puja : ਲੋੜ ਪੈਣ ’ਤੇ ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ : ਰਾਜਨਾਥ ਸਿੰਘ
Published : Oct 12, 2024, 6:52 pm IST
Updated : Oct 12, 2024, 6:52 pm IST
SHARE ARTICLE
 Rajnath Singh performs 'Shastra Puja'
Rajnath Singh performs 'Shastra Puja'

ਕਿਹਾ, ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ

Shastra Puja : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ  ਨੂੰ ਕਿਹਾ ਕਿ ਭਾਰਤ ਨੇ ਕਦੇ ਵੀ ਨਫ਼ਰਤ ਜਾਂ ਦੁਸ਼ਮਣੀ ਕਾਰਨ ਕਿਸੇ ਦੇਸ਼ ’ਤੇ  ਹਮਲਾ ਨਹੀਂ ਕੀਤਾ ਪਰ ਜੇਕਰ ਉਸ ਦੇ ਹਿੱਤਾਂ ਨੂੰ ਖਤਰਾ ਹੁੰਦਾ ਹੈ ਤਾਂ ਦੇਸ਼ ਵੱਡੇ ਕਦਮ ਚੁੱਕਣ ਤੋਂ ਨਹੀਂ ਝਿਜਕੇਗਾ।

ਵਿਜੇ ਦਸ਼ਮੀ ਦੇ ਮੌਕੇ ’ਤੇ, ਰਖਿਆ ਮੰਤਰੀ ਨੇ ਪਛਮੀ  ਬੰਗਾਲ ਦੇ ਸੁਕਨਾ ਮਿਲਟਰੀ ਸਟੇਸ਼ਨ ’ਤੇ ‘ਸ਼ਸਤਰ ਪੂਜਾ’ ਕੀਤੀ ਅਤੇ ਕਿਹਾ ਕਿ ਇਹ ਰਸਮ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋੜ ਪੈਣ ’ਤੇ  ਹਥਿਆਰਾਂ ਅਤੇ ਉਪਕਰਣਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ।

ਸੁਕਨਾ ’ਚ ਸਥਿਤ 33 ਕੋਰ ਨੂੰ ਤ੍ਰਿਸ਼ਕਤੀ ਕੋਰ ਵਜੋਂ ਜਾਣਿਆ ਜਾਂਦਾ ਹੈ। ਇਹ ਸਿੱਕਮ ਸੈਕਟਰ ’ਚ ਚੀਨ ਨਾਲ ਲਗਦੀ  ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।

ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਰਾਜਨਾਥ ਸਿੰਘ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਨੇ ਕਦੇ ਵੀ ਕਿਸੇ ਦੇਸ਼ ’ਤੇ  ਨਫ਼ਰਤ ਜਾਂ ਮਾੜੇ ਇਰਾਦਿਆਂ ਨਾਲ ਹਮਲਾ ਨਹੀਂ ਕੀਤਾ। ਅਸੀਂ ਉਦੋਂ ਹੀ ਲੜਦੇ ਹਾਂ ਜਦੋਂ ਕੋਈ ਸਾਡੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਅਪਮਾਨ ਕਰਦਾ ਹੈ ਜਾਂ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਧਰਮ, ਸੱਚਾਈ ਅਤੇ ਮਨੁੱਖੀ ਕਦਰਾਂ ਕੀਮਤਾਂ ਵਿਰੁਧ  ਜੰਗ ਛੇੜੀ ਜਾਂਦੀ ਹੈ। ਅਸੀਂ ਇਸ ਵਿਰਾਸਤ ਨੂੰ ਸੁਰੱਖਿਅਤ ਰਖਣਾ  ਜਾਰੀ ਰੱਖਾਂਗੇ।’’

ਉਨ੍ਹਾਂ ਕਿਹਾ, ‘‘ਜੇਕਰ ਸਾਡੇ ਹਿੱਤਾਂ ਨੂੰ ਖਤਰਾ ਹੈ ਤਾਂ ਅਸੀਂ ਸਖਤ ਕਦਮ ਚੁੱਕਣ ਤੋਂ ਨਹੀਂ ਝਿਜਕਾਂਗੇ। ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋੜ ਪੈਣ ’ਤੇ  ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ।’’ 

Location: India, West Bengal

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement