
ਪਤੀ - ਪਤਨੀ ਵਿਚ ਬਹਿਸਬਾਜ਼ੀ ਅਤੇ ਲੜਾਈ ਹੋਣਾ ਆਮ ਗੱਲ ਹੈ ਪਰ ਜਦੋਂ ਗੱਲ ਹੱਦ ਤੋਂ ਜ਼ਿਆਦਾ ਵੱਧ ਜਾਵੇ ਤਾਂ ਜ਼ਿੰਦਗੀ ਹੀ ਬਦਲ ਜਾਂਦੀ ਹੈ। ਇੰਝ ਹੀ ਇਕ ...
ਉਦੈਪੁਰ : (ਪੀਟੀਆਈ) ਪਤੀ - ਪਤਨੀ ਵਿਚ ਬਹਿਸਬਾਜ਼ੀ ਅਤੇ ਲੜਾਈ ਹੋਣਾ ਆਮ ਗੱਲ ਹੈ ਪਰ ਜਦੋਂ ਗੱਲ ਹੱਦ ਤੋਂ ਜ਼ਿਆਦਾ ਵੱਧ ਜਾਵੇ ਤਾਂ ਜ਼ਿੰਦਗੀ ਹੀ ਬਦਲ ਜਾਂਦੀ ਹੈ। ਇੰਝ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਪਤਨੀ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਪ੍ਰੈਸ਼ਰ ਕੂਕਰ ਨਾਲ ਕੁਟਿਆ ਕਿ ਉਸ ਦੀ ਮੌਤ ਹੋ ਗਈ। ਬਹੁਤ ਜ਼ਿਆਦਾ ਖੂਨ ਵਗ ਜਾਣ ਕਾਰਨ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ।
Cooker
ਪਤੀ ਖੁਦ ਆਪਣੇ 10 ਸਾਲ ਦੇ ਬੇਟੇ ਨੂੰ ਪਤਨੀ ਦੇ ਮਾਤਾ - ਪਿਤਾ ਕੋਲ ਲੈ ਗਿਆ ਅਤੇ ਹੱਤਿਆ ਦੀ ਜਾਣਕਾਰੀ ਦਿਤੀ। ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਕੁੱਝ ਦੇਰ ਬਾਅਦ ਪੁਲਿਸ ਨੇ ਉਸ ਨੂੰ ਫੜ੍ਹ ਲਿਆ। ਇਹ ਘਟਨਾ ਬਾਂਸਵਾੜਾ ਵਿਚ ਆਰਥੁਨਾ ਦੇ ਭਾਨੋਕ ਪਦਲਾ ਪਿੰਡ ਵਿਚ ਹੋਈ। ਪੁਲਿਸ ਦੇ ਮੁਤਾਬਕ 38 ਸਾਲ ਦੇ ਕੁਰਿਲਾਲ ਪਾਟਿਦਾਰ ਅਪਣੀ 32 ਸਾਲ ਦੀ ਪਤਨੀ ਅਤੇ 10 ਸਾਲ ਦੇ ਬੇਟੇ ਨਾਲ ਸੁੱਤੇ ਸਨ।
Arrest
ਅੱਧੀ ਰਾਤ ਨੂੰ ਜੋੜੇ ਵਿਚ ਕੁੱਝ ਮੁੱਦਿਆਂ 'ਤੇ ਲੜਾਈ ਹੋ ਗਈ ਅਤੇ ਪਤੀ ਨੇ ਉਸ ਦੀ ਪਤਨੀ ਨੂੰ ਪ੍ਰੈਸ਼ਰ ਕੂਕਰ ਨਾਲ ਕੁਟਿਆ। ਉਸ ਨੇ ਕੂਕਰ ਨਾਲ ਇੰਨੀ ਵਾਰ ਪਤਨੀ 'ਤੇ ਹਮਲਾ ਕੀਤਾ ਕਿ ਉਸ ਦੇ ਸਿਰ 'ਚੋਂ ਬਹੁਤ ਖੂਨ ਨਿਕਲਣ ਲੱਗ ਪਿਆ। ਪਤਨੀ ਨੂੰ ਉਸੀ ਹਾਲਤ ਵਿਚ ਛੱਡ ਪਤੀ ਬੇਟੇ ਨੂੰ ਲੈ ਕੇ ਪਤਨੀ ਦੇ ਪੇਕੇ ਲੈ ਗਿਆ ਅਤੇ ਫਿਰ ਉਥੇ ਤੋਂ ਫਰਾਰ ਹੋ ਗਿਆ। ਉਸ ਨੂੰ ਬਾਅਦ ਵਿਚ ਫੜ੍ਹ ਲਿਆ ਗਿਆ।