
ਆਂਧ੍ਰ ਪ੍ਰਦੇਸ਼ ਦੇ ਗੋਦਾਵਰੀ ਜ਼ਿਲ੍ਹੇ ਦੇ ਏਲੁਰੁ 'ਚ ਬਲਾਤਕਾਰ ਦੇ ਦੋਸ਼ੀ ਇਕ ਅਧਿਆਪਕ ਨੂੰ ਪੀਡ਼ਿਤ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਜੰਮ ਕੇ ਕੁੱਟਿਆ, ਫਿਰ ਕਪੜੇ ਉਤਾਰ..
ਨਵੀਂ ਦਿੱਲੀ : ਆਂਧ੍ਰ ਪ੍ਰਦੇਸ਼ ਦੇ ਗੋਦਾਵਰੀ ਜ਼ਿਲ੍ਹੇ ਦੇ ਏਲੁਰੁ 'ਚ ਬਲਾਤਕਾਰ ਦੇ ਦੋਸ਼ੀ ਇਕ ਅਧਿਆਪਕ ਨੂੰ ਪੀਡ਼ਿਤ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਜੰਮ ਕੇ ਕੁੱਟਿਆ, ਫਿਰ ਕਪੜੇ ਉਤਾਰ ਕੇ ਪੂਰੇ ਬਾਜ਼ਾਰ ਵਿਚ ਘੁਮਾਇਆ। ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿਤਾ। 38 ਸਾਲ ਦੇ ਰਾਮਬਾਬੂ 'ਤੇ ਅਪਣੀ ਹੀ ਇਕ ਨਬਾਲਗ਼ ਵਿਦਿਆਰਥਣ ਨੂੰ ਬੰਧਕ ਬਣਾ ਕੇ ਦੋ ਸਾਲ ਤੱਕ ਬਲਾਤਕਾਰ ਕਰਨ ਦਾ ਇਲਜ਼ਾਮ ਹੈ। ਅਧਿਆਪਕ ਨੂੰ ਕੁੱਟਣ ਅਤੇ ਪਰੇਡ ਕਰਾਉਣ ਦੀ ਘਟਨਾ ਦਾ ਵੀਡੀਓ ਰਸਤੇ ਚਲਦੇ ਲੋਕਾਂ ਨੇ ਅਪਣੇ ਮੋਬਾਇਲ ਵਿਚ ਕੈਦ ਕਰ ਲਿਆ।
Teacher thrashed and paraded naked for alleged rape
ਇਸ ਵਿਚ ਦਿਖ ਰਿਹਾ ਹੈ ਕਿ 38 ਸਾਲ ਦੇ ਵਿਅਕਤੀ ਨੂੰ ਸੜਕ 'ਤੇ ਕਿਵੇਂ ਦੀ ਭੀੜ ਮਾਰਦੇ - ਕੁੱਟਦੇ ਘੁਮਾ ਰਹੀ ਹੈ। ਰਾਮਬਾਬੂ ਇੰਗਲਿਸ਼ ਦਾ ਟੀਚਰ ਹੈ। ਉਸ ਉਤੇ ਇਲਜ਼ਾਮ ਹੈ ਕਿ ਉਹ ਅਪਣੀ 10ਵੀ ਦੀ ਵਿਦਿਆਰਥਣ ਦਾ ਪਿਛਲੇ ਦੋ ਸਾਲਾਂ ਤੋਂ ਯੋਨ ਸ਼ੋਸ਼ਣ ਕਰ ਰਿਹਾ ਸੀ। ਮਾਮਲਾ ਤੱਦ ਸਾਹਮਣੇ ਆਇਆ, ਜਦੋਂ ਨਬਾਲਿਗ ਵਿਦਿਆਰਥਣ ਗਰਭਵਤੀ ਹੋ ਗਈ ਅਤੇ ਅਧਿਆਪਕ ਰਾਮਬਾਬੂ ਨੇ ਉਸ ਨੂੰ ਗਰਭਪਾਤ ਦੀਆਂ ਗੋਲੀਆਂ ਖਾਣ ਨੂੰ ਦਿਤੀਆਂ।
Teacher thrashed and paraded naked for alleged rape
ਪਰਵਾਰ ਨੂੰ ਵਿਦਿਆਰਥਣ ਨਾਲ ਬਲਾਤਕਾਰ ਅਤੇ ਗਰਭਵਤੀ ਹੋਣ ਦੀ ਗੱਲ ਤੱਦ ਪਤਾ ਚੱਲੀ, ਜਦੋਂ ਕੁੜੀ 'ਚੋਂ ਬਹੁਤ ਖੂਨ ਨਿਕਲ ਰਿਹਾ ਸੀ। ਉਸ ਤੋਂ ਬਾਅਦ ਪਰਵਾਰ ਵਾਲਿਆਂ ਨੇ ਅਧਿਆਪਕ ਨੂੰ ਫੜ੍ਹਿਆ ਅਤੇ ਉਸ ਨੂੰ ਕੁਟਿਆ। ਉਸ ਦੇ ਕਪੜੇ ਪਾੜੇ ਅਤੇ ਫਿਰ ਪੁਲਿਸ ਸਟੇਸ਼ਨ ਤੱਕ ਪਰੇਡ ਕਰਵਾਉਂਦੇ ਲੈ ਗਏ। ਦੋ ਲੋਕ ਅਧਿਆਪਕ ਦਾ ਹੱਥ ਫੜ੍ਹ ਕੇ ਉਸ ਨੂੰ ਪੁਲਿਸ ਸਟੇਸ਼ਨ ਲਿਜਾ ਰਹੇ ਹਨ।
Teacher thrashed and paraded naked for alleged rape
ਉਨ੍ਹਾਂ ਦੋਹਾਂ ਵਿਚ ਇਕ ਵਿਅਕਤੀ ਇਹ ਕਹਿ ਰਿਹਾ ਹੈ ਕਿ ਉਹ ਇਕ ਅਧਿਆਪਕ ਹੈ ਅਤੇ ਉਸ ਨੇ ਚੰਗੇ ਨੰਬਰ ਦੇਣ ਦਾ ਵਾਅਦਾ ਕਰ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਉਸ ਨੂੰ ਗਰਭਵਤੀ ਕਰ ਦਿਤਾ। ਉਸ ਦਾ ਇੰਨਾ ਖੂਨ ਵਗ ਚੁੱਕਿਆ ਸੀ ਕਿ ਉਹ ਮਰਨ ਦੀ ਹੱਦ 'ਤੇ ਸੀ। ਅਸੀਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਪੁਲਿਸ ਸਟੇਸ਼ਨ ਵਿਚ ਮੁਲਜ਼ਮ ਵਿਅਕਤੀ ਨੂੰ ਸ਼ਰਟ ਅਤੇ ਤੌਲਿਆ ਦਿਤਾ ਗਿਆ। ਉਸ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਪੁੱਛਗਿਛ ਹੋਈ।